14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਆਰ.ਟੀ.ਆਈ.ਐਕਟ ਤਹਿਤ ਮੰਗੀ ਜਾਣਕਾਰੀ ਨਾ ਮਿਲਣ 'ਤੇ ਰਾਜੀਵ ਜੈਨ ਨੇ ਐਸ.ਐਸ.ਪੀ.ਫ਼ਿਰੋਜ਼ਪੁਰ ਨੂੰ ਭੇਜਿਆ ਨੋਟਿਸ

ਅਜੀਤ ਡੈਸਕ 24-05-2026
ਜ਼ੀਰਾ, 23 ਮਈ (ਰਜਨੀਸ਼ ਕਥੂਰੀਆ)-ਜ਼ੀਰਾ ਦੇ ਰਹਿਣ ਵਾਲੇ ਰਾਜੀਵ ਜੈਨ ਪੁੱਤਰ ਪਦਮ ਕੁਮਾਰ ਜੈਨ ਵਲੋਂ ਆਰ.ਟੀ.ਆਈ.ਐਕਟ 2005 ਦੇ ਤਹਿਤ ਮੰਗੀ ਗਈ ਜਾਣਕਾਰੀ ਸਮੇਂ ਸਿਰ ਨਾ ਮਿਲਣ ਦੇ ਮਾਮਲੇ ਨੂੰ ਲੈ ਕੇ ਐਸ.ਐਸ.ਪੀ.ਫ਼ਿਰੋਜ਼ਪੁਰ ਨੂੰ ਲਿਖਤੀ ਨੋਟਿਸ ਭੇਜਿਆ ਹੈ | ਰਾਜੀਵ ਜੈਨ ਨੇ ਦੋਸ਼ ਲਗਾਇਆ ਹੈ ਕਿ ਇਕ ਮਹੀਨੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਉਸ ਨੂੰ ਮੰਗੀ ਗਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ ਜੋ ਕਿ ਆਰ.ਟੀ.ਆਈ.ਐਕਟ ਦੀ ਸਿੱਧੀ ਉਲੰਘਣਾ ਹੈ | ਇਸ ਸਬੰਧ ਵਿਚ ਵਧੇਰੇ ਜਾਣਕਾਰੀ ਦਿੰਦਿਆਂ ਰਾਜੀਵ ਜੈਨ ਨੇ ਦੱਸਿਆ ਕਿ ਉਸ ਵਲੋਂ ਮਿਤੀ 17 ਮਾਰਚ 2026 ਨੂੰ ਪੀ.ਜੀ.ਡੀ. ਪੋਰਟਲ 'ਤੇ ਯੂ.ਆਈ.ਡੀ.ਨੰਬਰ 771710 ਹੇਠ ਇਕ ਦਰਖਾਸਤ ਦਰਜ ਕਰਵਾਈ ਗਈ ਸੀ | ਜੋ ਐਸ.ਐਸ.ਪੀ. ਫ਼ਿਰੋਜ਼ਪੁਰ ਦਫ਼ਤਰ ਨੂੰ ਮਾਰਕ ਹੋਈ ਸੀ | ਇਸ ਮਾਮਲੇ ਸਬੰਧੀ ਮਿਤੀ 9 ਅਪ੍ਰੈਲ 2026 ਨੂੰ ਉਨ੍ਹਾਂ ਨੂੰ ਡੀ.ਐਸ.ਪੀ.ਦਫ਼ਤਰ ਜ਼ੀਰਾ ਵਿਖੇ ਬੁਲਾਇਆ ਗਿਆ | ਜਿੱਥੇ ਉਸ ਨੇ ਆਪਣੇ ਅਤੇ ਆਪਣੇ ਗਵਾਹਾਂ ਦੇ ਬਿਆਨ ਦਰਜ ਕਰਵਾਏ | ਰਾਜੀਵ ਜੈਨ ਨੇ ਦੱਸਿਆ ਕਿ ਉਸ ਵਲੋਂ ਮਿਤੀ 11 ਅਪ੍ਰੈਲ 2026 ਨੂੰ ਆਰ.ਟੀ.ਆਈ. ਐਕਟ ਦੇ ਤਹਿਤ ਇਹ ਜਾਣਕਾਰੀ ਮੰਗੀ ਗਈ ਸੀ ਕਿ ਉਸ ਦੀ ਦਰਖਾਸਤ ਕਿਹੜੇ-ਕਿਹੜੇ ਅਧਿਕਾਰੀਆਂ ਨੂੰ ਮਾਰਕ ਹੋਈ ਹੈ | ਹੁਣ ਤੱਕ ਕਿਸ ਕਿਸ ਦੇ ਬਿਆਨ ਦਰਜ ਕੀਤੇ ਗਏ ਹਨ ਅਤੇ ਇਸ ਮਾਮਲੇ ਸਬੰਧੀ ਕਿਹੜੇ ਅਧਿਕਾਰੀਆਂ ਵਲੋਂ ਕੀ ਕੀ ਸਟੇਟਸ ਰਿਪੋਰਟ ਹੈ ਸਬੰਧੀ ਤਸਦੀਕਸ਼ੁਦਾ ਕਾਪੀਆਂ ਮੰਗੀਆਂ ਗਈਆਂ ਸਨ, ਪਰ ਕਰੀਬ ਇਕ ਮਹੀਨਾ ਬੀਤ ਜਾਣ ਤੋਂ ਬਾਅਦ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ | ਰਾਜੀਵ ਜੈਨ ਨੇ ਨੋਟਿਸ ਵਿਚ ਕਿਹਾ ਕਿ ਜੇਕਰ ਉਨ੍ਹਾਂ ਨੂੰ ਯੂ.ਆਈ.ਡੀ.ਨੰਬਰ 771710 ਸਬੰਧੀ ਹੋਈ ਕਾਰਵਾਈ ਦੀ ਤਸਦੀਕਸ਼ੁਦਾ ਕਾਪੀ ਉਸ ਨੂੰ ਨਾ ਦਿੱਤੀ ਗਈ ਤਾਂ ਉਹ ਇਸ ਮਾਮਲੇ ਦੀ ਸ਼ਿਕਾਇਤ ਅਗਲੀ ਅਪੀਲ ਅਥਾਰਿਟੀ ਡੀ.ਆਈ.ਜੀ.ਫ਼ਿਰੋਜ਼ਪੁਰ ਰੇਂਜ ਕੋਲ ਕਰਨ ਲਈ ਮਜਬੂਰ ਹੋਵੇਗਾ |
ਪਿਛਲੀ ਖ਼ਬਰ ਆਪ ਉਮੀਦਵਾਰ ਦੇ ਸਮਰਥਕ ਤੇ ਕਾਂਗਰਸੀ ਉਮੀਦਵਾਰ ਅਤੇ ਉਸ ਦੇ ਸਮਰਥਕਾਂ ਵਲੋਂ ਹਮਲਾ ਅਗਲੀ ਖ਼ਬਰ ਵਾਰਡ ਨੰਬਰ 12 'ਚ ਅਕਾਲੀ ਉਮੀਦਵਾਰ ਚਰਨਜੀਤ ਨੂੰ ਮਿਲ ਰਹੇ ਭਰਪੂਰ ਸਮਰਥਨ ਨੇ ਵਿਰੋਧੀਆਂ ਦੀ ਚਿੰਤਾ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।