14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਨੇ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਲਗਾਇਆ ਮੁਫ਼ਤ ਦਿਲ ਦੀ ਜਾਂਚ ਦਾ ਕੈਂਪ

ਅਜੀਤ ਡੈਸਕ 24-05-2026
ਫ਼ਿਰੋਜਪੁਰ, 23 ਮਈ(ਕੁਲਬੀਰ ਸਿੰਘ ਸੋਢੀ)-ਸੂਬਾ ਵਾਸੀਆਂ ਨੂੰ ਵੱਡੇ ਪੱਧਰ ਅਤੇ ਮਿਆਰੀ ਕੀਮਤਾਂ 'ਤੇ ਸਿਹਤ ਸੁਵਿਧਾਵਾਂ ਦੇਣ ਵਾਲੇ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਲੋਂ ਲਗਾਤਾਰ ਵੱਖ-ਵੱਖ ਉਪਰਾਲੇ ਕਰਦੇ ਹੋਏ ਮੈਡੀਕਲ ਕੈਂਪ ਲਗਾ ਕੇ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ | ਇਸੇ ਲੜੀ ਦੇ ਚੱਲਦੇ ਅਮਨਦੀਪ ਹਸਪਤਾਲ ਫ਼ਿਰੋਜ਼ਪੁਰ ਵਲੋਂ ਉਜਾਲਾ ਸਿਗਨਸ ਦੇ ਸਹਿਯੋਗ ਨਾਲ ਨੂੰ ਕਸਬਾ ਜਲਾਲਾਬਾਦ ਅਤੇ ਆਲੇ-ਦੁਆਲੇ ਦੇ ਇਲਾਕਿਆਂ ਦੇ ਵਸਨੀਕਾਂ ਲਈ ਇਕ ਸਫਲ ਮੁਫ਼ਤ ਦਿਲ ਦੀ ਜਾਂਚ ਕੈਂਪ ਦਾ ਆਯੋਜਨ ਅਰੋੜਵੰਸ਼ ਮਹਾਂ ਸਭਾ ਅਤੇ ਆੜ੍ਹਤੀਆ ਐਸੋਸੀਏਸ਼ਨ ਜਲਾਲਾਬਾਦ ਦੀ ਦੇਖ-ਰੇਖ ਹੇਠ ਮਿੱਢਾ ਮਲਟੀਸਪੈਸ਼ਲਿਟੀ ਹਸਪਤਾਲ, ਜਲਾਲਾਬਾਦ ਵੈਸਟ ਵਿਖੇ ਕੀਤਾ ਗਿਆ | ਕੈਂਪ ਦੌਰਾਨ ਸੀਨੀਅਰ ਕੰਸਲਟੈਂਟ ਅਤੇ ਇੰਟਰਵੈਂਸ਼ਨਲ ਕਾਰਡੀਓਲੋਜਿਸਟ (ਦਿਲ ਦੇ ਰੋਗਾਂ ਦੇ ਮਾਹਿਰ) ਡਾ. ਹਾਕਿਮ ਇਰਫਾਨ ਸ਼ੌਕਤ ਵਲੋਂ ਮੁਫ਼ਤ ਓ.ਪੀ.ਡੀ. ਕਰਦਾ ਹੋਏ ਸਲਾਹ-ਮਸ਼ਵਰਾ ਦਿੱਤਾ ਗਿਆ | ਅਮਨਦੀਪ ਹਸਪਤਾਲ ਦੀ ਡਾਇਰੈਕਟਰ ਡਾ. ਅਮਨਦੀਪ ਕੌਰ ਨੇ ਕਿਹਾ ਸਾਡਾ ਮੁੱਖ ਮਕਸਦ ਹਮੇਸ਼ਾ ਆਮ ਲੋਕਾਂ ਤੱਕ ਵਧੀਆ ਸਿਹਤ ਸੇਵਾਵਾਂ ਪਹੁੰਚਾਉਣਾ ਰਿਹਾ ਹੈ ਤਾਂ ਕਿ ਸਮੇਂ ਸਿਰ ਦਿਲ ਦੀ ਬਿਮਾਰੀ ਅਤੇ ਹੋਰਨਾਂ ਬਿਮਾਰੀਆਂ ਤੋਂ ਬਚਿਆ ਜਾ ਸਕੇ | ਉਨ੍ਹਾਂ ਕੈਂਪ ਵਿਚ ਵੱਡੀ ਸੰਖਿਆ ਵਿਚ ਪਹੁੰਚਣ ਤੇ ਜਲਾਲਾਬਾਦ ਦੇ ਲੋਕਾਂ ਦਾ ਧੰਨਵਾਦ ਕੀਤਾ | ਡਾ. ਹਾਕਿਮ ਇਰਫਾਨ ਸ਼ੌਕਤ ਨੇ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਅਕਸਰ ਉਦੋਂ ਤੱਕ ਪਤਾ ਨਹੀਂ ਲੱਗਦੀਆਂ ਜਦੋਂ ਤੱਕ ਕਿ ਸਥਿਤੀ ਗੰਭੀਰ ਨਹੀਂ ਹੋ ਜਾਂਦੀ | ਇਸ ਮੁਫ਼ਤ ਕੈਂਪ ਰਾਹੀਂ ਅਸੀਂ ਲੋਕਾਂ ਨੂੰ ਦਿਲ ਦੀ ਸਿਹਤ ਨੂੰ ਪਹਿਲ ਦੇਣ, ਸਮੇਂ ਸਿਰ ਟੈੱਸਟ ਕਰਵਾਉਣ ਅਤੇ ਬਿਨਾਂ ਕਿਸੇ ਆਰਥਿਕ ਬੋਝ ਦੇ ਮਾਹਿਰਾਂ ਦੀ ਸਲਾਹ ਲੈਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਸੀ |
ਪਿਛਲੀ ਖ਼ਬਰ ਪਿੰਡ ਲੌਂਾਗੋਦੇਵਾ 'ਚ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰੇ ਅਗਲੀ ਖ਼ਬਰ ਵਿਧਾਇਕ ਭੁੱਲਰ ਨੇ ਦਿਵਿਆਂਗ ਵਿਅਕਤੀਆਂ ਨੂੰ ਬੈਟਰੀ ਨਾਲ ਚੱਲਣ ਵਾਲੇ ਟਰਾਈਸਾਈਕਲ ਵੰਡੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।