18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਮਹਿਲਾ ਦੀ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਦੋ ਅÏਰਤਾਂ 'ਤੇ ਅਣਪਛਾਤਿਆਂ ਸਮੇਤ 11 ਖ਼ਿਲਾਫ਼ ਪਰਚਾ ਦਰਜ

ਅਜੀਤ ਡੈਸਕ 23-05-2026
ਫ਼ਿਰੋਜ਼ਪੁਰ, 22 ਮਈ (ਗੁਰਿੰਦਰ ਸਿੰਘ)-ਥਾਣਾ ਸਦਰ ਫ਼ਿਰੋਜ਼ਪੁਰ ਪੁਲਿਸ ਨੇ ਇਕ ਲੜਕੀ ਨੂੰ ਘਰੋਂ ਕੱਢ ਕੇ ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਦੋ ਅÏਰਤਾਂ 'ਤੇ ਅਣਪਛਾਤਿਆਂ ਸਮੇਤ 11 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ | ਜਾਣਕਾਰੀ ਦਿੰਦਿਆਂ ਸਹਾਇਕ ਥਾਣੇਦਾਰ ਗੁਰਨਾਮ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਉਹ ਆਰ.ਟੀ.ਏ ਚੌਕ ਵਿਚ ਹਾਜ਼ਰ ਸੀ ਤਾਂ ਪ੍ਰੇਰਨਾ ਪੁੱਤਰੀ ਗੁਲਸ਼ਨ ਕੁਮਾਰ ਵਾਸੀ ਬਸਤੀ ਨਿਜ਼ਾਮਦੀਨ ਥਾਣਾ ਸਦਰ ਫ਼ਿਰੋਜ਼ਪੁਰ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ ਉਨ੍ਹਾਂ ਦੀ ਬਸਤੀ ਦੇ ਰਹਿਣ ਵਾਲੇ ਵਿਅਕਤੀਆਂ ਨੇ ਉਸ ਦੀ ਕੁੱਟਮਾਰ ਕੀਤੀ ਹੈ ਉਹਨਾਂ ਨੂੰ ਘਰੋਂ ਕੱਢ ਕੇ ਕੁੱਟਿਆ ਹੈ | ਉਨ੍ਹਾਂ ਦੱਸਿਆ ਕਿ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ ਸਦਰ ਫ਼ਿਰੋਜ਼ਪੁਰ ਵਿਖੇ ਸੰਦੀਪ 'ਤੇ ਅੰਗਰੇਜ਼ ਪੁਤਰਾਨ ਲਾਲ ਮਸੀਹ, ਸਮਰ ਪੁੱਤਰ ਸੰਦੀਪ ਕੁਮਾਰ, ਸ਼ਿਵਾ ਪੁੱਤਰ ਰਾਜੂ, ਅੰਗਰੇਜ਼ ਪੁੱਤਰ ਨਾਮਾਲੂਮ, ਕਰਮੋਂ ਪਤਨੀ ਲਾਲ ਮਸੀਹ, ਰਿੰਪੀ ਪਤਨੀ ਅੰਗ੍ਰੇਜ, ਅੰਗਰੇਜ਼ ਦੇ 2 ਸਾਲੇ ਅਤੇ ਤਿੰਨ ਅਣਪਛਾਤੇ ਵਿਅਕਤੀਆਂ ਵਾਸੀਆਨ ਬਸਤੀ ਨਿਜਾਮਦੀਨ ਥਾਣਾ ਸਦਰ ਫ਼ਿਰੋਜ਼ਪੁਰ ਖ਼ਿਲਾਫ਼ ਧਾਰਾ 115 (2) 333, 191(3), 90 ਬੀ.ਐਨ.ਐੱਸ ਅਤੇ 323, 452, 148, 149 ਆਈ.ਪੀ.ਸੀ ਤਹਿਤ ਮੁਕੱਦਮਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
ਪਿਛਲੀ ਖ਼ਬਰ ਵਾਤਾਵਰਨ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਓ- ਦੀਦਾਰ ਸਿੰਘ, ਜਸਵਿੰਦਰ ਸਿੰਘ ਅਗਲੀ ਖ਼ਬਰ ਹਸਪਤਾਲਾਂ ਵਿਚ ਲਗਾਤਾਰ ਵਧ ਰਹੀ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਖ਼ਿਲਾਫ਼ ਹਿੰਸਾ ਦੇ ਵਿਰੋਧ 'ਚ ਕੱਢਿਆ ਏਕਤਾ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।