18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਭੋਗ ’ਤੇ ਵਿਸ਼ੇਸ਼ - ਤੇਜ ਸਿੰਘ ਸਰਾਂ ਮੁੱਦਕੀ

ਮੁੱਦਕੀ, 17 ਸਤੰਬਰ- ਬਹੁਤ ਹੀ ਚੰਗੇ ਵਿਚਾਰਾਂ ਦੇ ਧਾਰਨੀ ਅਤੇ ਧਾਰਮਿਕ ਬਿਰਤੀ ਦੇ ਮਾਲਕ ਤੇਜ ਸਿੰਘ ਸਰਾਂ ਦਾ ਜਨਮ ਪਿਤਾ ਸ. ਹਜ਼ੂਰਾ ਸਿੰਘ ਸਰਾਂ ਦੇ ਗ੍ਰਹਿ ਮਾਤਾ ਬਸੰਤ ਕੌਰ ਦੀ ਕੁੱਖੋਂ 1944 ’ਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮੁੱਦਕੀ ਵਿਖੇ ਹੋਇਆ।

ਅਜੀਤ ਡੈਸਕ 18-09-2026
ਮੁੱਦਕੀ, 17 ਸਤੰਬਰ- ਬਹੁਤ ਹੀ ਚੰਗੇ ਵਿਚਾਰਾਂ ਦੇ ਧਾਰਨੀ ਅਤੇ ਧਾਰਮਿਕ ਬਿਰਤੀ ਦੇ ਮਾਲਕ ਤੇਜ ਸਿੰਘ ਸਰਾਂ ਦਾ ਜਨਮ ਪਿਤਾ ਸ.ਹਜ਼ੂਰਾ ਸਿੰਘ ਸਰਾਂ ਦੇ ਗ੍ਰਹਿ ਮਾਤਾ ਬਸੰਤ ਕੌਰ ਦੀ ਕੁੱਖੋਂ 1944 ’ਚ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਕਸਬਾ ਮੁੱਦਕੀ ਵਿਖੇ ਹੋਇਆ। ਉਨ੍ਹਾਂ ਨੇ ਮੈਟ੍ਰਿਕ ਤੱਕ ਦੀ ਪੜ੍ਹਾਈ ਆਪਣੀ ਭੂਆ ਗੁਲਾਬ ਕੌਰ ਕੋਲ ਫ਼ਰੀਦਕੋਟ ਵਿਖੇ ਕੀਤੀ। ਆਪ ਦਾ ਵਿਆਹ ਸੰਨ 1967 ਵਿਚ ਜ਼ਿਲ੍ਹਾ ਮੋਗਾ ਦੇ ਪਿੰਡ ਮਾਹਲਾ ਕਲਾਂ ਦੇ ਵਾਸੀ ਸ. ਬਲਵੀਰ ਸਿੰਘ ਦੀ ਸਪੁੱਤਰੀ ਬੀਬਾ ਮਲਕੀਤ ਕੌਰ ਨਾਲ ਹੋਇਆ। ਪ੍ਰਮਾਤਮਾ ਪਾਸੋਂ ਆਪ ਦੇ ਘਰ ਦੋ ਪੁੱਤਰਾਂ ਸਰਬਜੀਤ ਸਿੰਘ ਸਰਾਂ ਤੇ ਪਰਮਜੀਤ ਸਿੰਘ ਸਰਾਂ ਅਤੇ ਇਕ ਧੀ ਜਸਵੀਰ ਕੌਰ ਦੀ ਦਾਤ ਪ੍ਰਾਪਤ ਹੋਈ, ਜਿੰਨਾਂ ਨੂੰ ਚੰਗੇ ਸੰਸਕਾਰ ਅਤੇ ਤਾਲੀਮ ਦਿੱਤੀ। ਆਪ ਖੇਤੀਬਾੜੀ ’ਚ ਇਕ ਮਾਹਿਰ ਕਿਸਾਨ ਵਜੋਂ ਜਾਣੇ ਜਾਂਦੇ ਸਨ ਤੇ ਇਲਾਕੇ ’ਚ ਉਨ੍ਹਾਂ ਨੇ ਆਪਣਾ ਪੂਰਾ ਨਾਮ ਚਮਕਾਇਆ। ਉਨ੍ਹਾਂ ਦਾ ਬੇਟਾ ਪਰਮਜੀਤ ਸਿੰਘ ਸਰਾਂ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਨਿਸ਼ਕਾਮ ਸੇਵਾ ਨਿਭਾਅ ਕੇ ਪਿਤਾ ਪੁਰਖਿਆਂ ਦਾ ਨਾਂਅ ਰੌਸ਼ਨ ਕਰ ਰਹੇ ਹਨ। ਬੀਤੇ ਦਿਨੀਂ ਤੇਜ ਸਿੰਘ ਸਰਾਂ ਅਚਾਨਕ ਹੀ ਆਪਣੇ ਪੋਤਰੇ, ਪੜਪੋਤਰੇ, ਦੋਹਤੇ, ਦੋਹਤੀਆਂ, ਧੀਆਂ-ਪੁੱਤਰਾਂ ਨਾਲ ਭਰੇ ਪਰਿਵਾਰ ਨੂੰ ਹਮੇਸ਼ਾ ਲਈ ਛੱਡ ਗੁਰੂ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਮਿਤੀ 18 ਸਤੰਬਰ ਦਿਨ ਸ਼ੁੱਕਰਵਾਰ ਨੂੰ ਕਸਬਾ ਮੁੱਦਕੀ ਦੇ ਵਾਰਡ ਨੰਬਰ 8 ਪੱਤੀ ਕਰਮੂ ਕੀ ਦੇ ਗੁਰਦੁਆਰਾ ਖੂਹਸਰ ਸਾਹਿਬ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਦਰਮਿਆਨ ਹੋਵੇਗੀ। - ਭਾਰਤ ਭੂਸ਼ਨ ਅਗਰਵਾਲ
ਪਿਛਲੀ ਖ਼ਬਰ ਫ਼ਿਰੋਜ਼ਪੁਰ ਮੰਡਲ ’ਚ ‘ਸਵੱਛਤਾ ਹੀ ਸੇਵਾ ਅਭਿਆਨ 2026’ ਦਾ ਸ਼ਾਨਦਾਰ ਆਗਾਜ਼ ਅਗਲੀ ਖ਼ਬਰ ਰੇਲ ਟਿਕਟ ਬੁਕਿੰਗ ਦੀ ਮਿਆਦ ਚਾਰ ਮਹੀਨੇ ਕਰਨ ਦੀ ਮੰਗ, ਆਨਲਾਈਨ ਬੁਕਿੰਗ ਕਾਰਨ ਯਾਤਰੀ ਹੋ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।