04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਪ੍ਰਾਚੀਨ ਸ਼ਿਵ ਮੰਦਰ ਵਿਚ 3 ਦਿਨਾਂ ਤੱਕ ਚੱਲੇਗੀ ਸ਼ਿਵ ਪਰਿਵਾਰ ਮੂਰਤੀ ਸਥਾਪਨਾ

ਅਜੀਤ ਡੈਸਕ 18-04-2026
ਗੁਰੂਹਰਸਹਾਏ, 17 ਅਪ੍ਰੈਲ (ਕਪਿਲ ਕੰਧਾਰੀ)-ਸਥਾਨਕ ਸ਼ਹਿਰ ਦੇ ਫੁਹਾਰਾ ਚੌਂਕ ਕੋਲ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਚ ਮੰਦਰ ਪ੍ਰਬੰਧਕ ਕਮੇਟੀ ਵਲੋਂ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਸ਼ਿਵ ਪਰਿਵਾਰ ਦੀ ਮੂਰਤੀ ਸਥਾਪਨਾ ਕਰਵਾਈ ਜਾ ਰਹੀ ਹੈ | ਇਹ ਧਾਰਮਿਕ ਸਮਾਗਮ 18 ਅਪ੍ਰੈਲ ਤੋਂ 20 ਅਪ੍ਰੈਲ ਤੱਕ ਤਿੰਨ ਦਿਨਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ | ਮੰਦਰ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ 'ਤੇ ਵਿਸ਼ੇਸ਼ ਧਾਰਮਿਕ ਕਰਮਕਾਂਡ, ਪੂਜਾ-ਅਰਚਨਾ ਅਤੇ ਭਜਨ-ਕੀਰਤਨ ਦਾ ਆਯੋਜਨ ਕੀਤਾ ਜਾਵੇਗਾ | ਸਵੇਰੇ ਤੋਂ ਸ਼ਾਮ ਤੱਕ ਵੱਖ-ਵੱਖ ਧਾਰਮਿਕ ਰਸਮਾਂ ਨਿਭਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ 20 ਅਪ੍ਰੈਲ ਨੂੰ ਮੂਰਤੀ ਸਥਾਪਨਾ ਦੀ ਮੁੱਖ ਰਸਮ ਪੂਰੀ ਸ਼ਰਧਾ ਅਤੇ ਵਿਧੀ-ਵਿਧਾਨ ਨਾਲ ਸੰਪੰਨ ਹੋਵੇਗੀ | ਇਸ ਮੌਕੇ ਲੰਗਰ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ | ਮੰਦਰ ਕਮੇਟੀ ਵਲੋਂ ਸਮੂਹ ਸ਼ਹਿਰ ਵਾਸੀਆਂ ਨੂੰ ਇਸ ਸਮਾਗਮ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਗਈ |
ਪਿਛਲੀ ਖ਼ਬਰ ਨਿਰਮਾਣ ਅਧੀਨ ਇਮਾਰਤ ਦਾ ਡਿੱਗਿਆ ਲੈਂਟਰ-ਰਾਹਤ ਕਾਰਜ ਜਾਰੀ ਅਗਲੀ ਖ਼ਬਰ ਪੀੜਤ ਧਿਰ ਨੇ ਸਖ਼ਤ ਕਾਨੂੰਨੀ ਕਰਵਾਈ ਕਰਵਾਉਣ ਲਈ ਥਾਣਾ ਕੁੱਲਗੜ੍ਹੀ ਘੇਰਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।