17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

2027 ਦੀਆਂ ਚੋਣਾਂ ਨੂੰ ਲੈ ਕੇ ਆਸ਼ੂ ਬੰਗੜ ਅਤੇ ਬੀਬੀ ਸਰਬਜੀਤ ਕੌਰ ਨੇ ਕੀਤੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ

ਅਜੀਤ ਡੈਸਕ 11-04-2026
ਮੁੱਦਕੀ, 10 ਅਪ੍ਰੈਲ (ਭੁਪਿੰਦਰ ਸਿੰਘ)-2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਦੇ ਹਲਕਾ ਇੰਚਾਰਜ ਅਮਰਦੀਪ ਸਿੰਘ ਆਸ਼ੂ ਬੰਗੜ ਨੇ ਕਾਂਗਰਸੀ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਦੇ ਗ੍ਰਹਿ ਵਿਖੇ ਮੀਟਿੰਗ ਕੀਤੀ ਜਿਸ ਵਿਚ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰਾਂ ਨੇ ਸ਼ਿਰਕਤ ਕੀਤੀ | ਆਸ਼ੂ ਬੰਗੜ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੌਜੂਦਾ ਸਰਕਾਰ ਦੇ ਮੁਖੀਏ ਵਲੋਂ ਲੋਕਾਂ ਨੂੰ ਚੁਟਕਲੇ ਸੁਣਾ ਕੇ ਵਰਚਾਇਆ ਜਾ ਰਿਹਾ | ਜੋ ਲੋਕਾਂ ਨਾਲ ਚੋਣ ਵਾਅਦੇ ਕੀਤੇ ਸਨ 'ਆਪ' ਸਰਕਾਰ ਉਸ 'ਤੇ ਖਰਾ ਨਹੀਂ ਉਤਰ ਰਹੀ ਇਸ ਲਈ ਪੰਜਾਬ ਦੇ ਲੋਕਾਂ ਦਾ ਮੌਜੂਦਾ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ | ਮਹਿਲਾ ਪ੍ਰਧਾਨ ਸਰਬਜੀਤ ਕੌਰ ਮੁੱਦਕੀ ਨੇ ਕਿਹਾ ਕਿ ਕਿੱਕਲੀਆਂ ਸੁਣਾ ਕੇ ਗੱਲ ਨਹੀਂ ਬਣਨੀ , ਜ਼ਮੀਨੀ ਪੱਧਰ 'ਤੇ ਕੰਮ ਕਰਨ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਆਸ਼ੂ ਬੰਗੜ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਵਲੋਂ ਘਰ-ਘਰ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਜਾ ਰਹੀਆਂ ਹਨ ਇਸ ਲਈ ਲੋਕ 2027 ਵਿਚ ਕਾਂਗਰਸ ਦੀ ਸਰਕਾਰ ਲੋਚਦੇ ਹਨ | ਉਨ੍ਹਾਂ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਵਾਰ ਅਮਰਦੀਪ ਸਿੰਘ ਆਸ਼ੂ ਬੰਗੜ ਨੂੰ ਐਮ.ਐਲ ਏ ਬਣਾਉਣ ਲਈ ਦਿਨ ਰਾਤ ਇੱਕ ਜੁੱਟ ਹੋ ਕੇ ਮਿਹਨਤ ਕਰੀਏ ਤਾਂ ਜੋ ਲੋਕਾਂ ਨੂੰ ਰਾਹਤ ਪਹੁੰਚਾਈ ਜਾ ਸਕੇ | ਇਸ ਮੌਕੇ ਆਸ਼ੂ ਬੰਗੜ ਨੇ ਐਮ.ਪੀ ਸ਼ੇਰ ਸਿੰਘ ਘੁਬਾਇਆ ਵਲੋਂ ਭੇਜੀ ਪਾਣੀ ਦੇ ਛਿੜਕਾਅ ਵਾਲੀ ਟੈਂਕੀ ਸੰਤ ਅਮਰਜੀਤ ਸਿੰਘ ਕਲੱਬ ਦੇ ਪ੍ਰਧਾਨ ਪਵਿੱਤਰ ਸਿੰਘ ਭੈਲ ਅਤੇ ਸਮੂਹ ਮੈਂਬਰਾਂ ਦੇ ਹਵਾਲੇ ਕੀਤੀ, ਤਾਂ ਜੋ ਖੇਡ ਗਰਾੳਾੂਡ ਤੇ ਲੋਕ ਪੱਖੀ ਕੰਮਾਂ ਲਈ ਇਸ ਦੀ ਵਰਤੋਂ ਕੀਤੀ ਜਾ ਸਕੇ | ਇਸ ਮੌਕੇ ਸੁਖਦੀਪ ਸਿੰਘ ਨੰਬਰਦਾਰ, ਹਰਦੀਪ ਸਿੰਘ ਨੰਬਰਦਾਰ, ਜੋਗਿੰਦਰ ਸਿੰਘ ਨੰਬਰਦਾਰ, ਲਾਲੀ ਦਰਿਆ, ਬਲਵਿੰਦਰ ਸਿੰਘ ਸਰਾਂ, ਜਸਪ੍ਰੀਤ ਕੌਰ ਸਰਪੰਚ ਫਿੱਡੇ, ਸੂਬਾ ਸਿੰਘ ਫਿੱਡੇ ਸੀਨੀ ਕਾਂਗਰਸੀ ਆਗੂ, ਰਣਧੀਰ ਸਿੰਘ ਬਰਾੜ, ਗੁਰਪ੍ਰੀਤ ਸਿੰਘ ਠਾਣੇਦਾਰ, ਪਵਿੱਤਰ ਸਿੰਘ ਭੈਲ, ਪ੍ਰਧਾਨ ਸੰਤ ਅਮਰਜੀਤ ਸਿੰਘ ਕਲੱਬ, ਰੰਮੀ ਗਿੱਲ, ਗੁਰਚਰਨ ਸਿੰਘ, ਗੁਰਵੀਰ ਸਿੰਘ, ਜੋਧ ਸਿੰਘ, ਸਰਬਜੋਤ ਸਿੰਘ, ਗੁਰਜੰਟ ਸਿੰਘ ਪ੍ਰਧਾਨ, ਗੁਰਮੇਲ ਸਿੰਘ, ਗੁਰਤੇਜ ਘਾਲੀ, ਸਾਂ. ਛਿੰਦਰ ਸਿੰਘ, ਸੁਖਮੰਦਰ ਖੋਸਾ, ਜੋਗਿੰਦਰ ਸੰਧੂ, ਸੁਰਜੀਤ ਬਰਾੜ, ਜੋਗਿੰਦਰ ਸਰਹੰਦ ਵਾਲੇ, ਭਾਰਤ ਭੂਸ਼ਨ, ਗੁਰਜੀਤ ਭੈਲ, ਗੁਰਭਿੰਦਰ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਦਾ ਸਾਲਾਨਾ ਇਜਲਾਸ ਹੋਇਆ ਅਗਲੀ ਖ਼ਬਰ ਜ਼ੀਰਾ ਇਲਾਕੇ ਵਿਚ ਕਣਕ ਦੀ ਕਟਾਈ ਦਾ ਕੰਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।