17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਜ਼ੀਰਾ ਇਲਾਕੇ ਵਿਚ ਕਣਕ ਦੀ ਕਟਾਈ ਦਾ ਕੰਮ ਸ਼ੁਰੂ

ਅਜੀਤ ਡੈਸਕ 11-04-2026
ਜ਼ੀਰਾ,10 ਅਪ੍ਰੈਲ (ਰਜਨੀਸ਼ ਕਥੂਰੀਆ)- ਜ਼ੀਰਾ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਕਣਕ ਦੀ ਕਟਾਈ ਦਾ ਕੰਮ ਸ਼ੁਰੂ ਹੋ ਗਿਆ ਹੈ | ਕੁਝ ਦਿਨਾਂ ਤੋਂ ਮੌਸਮ ਖ਼ਰਾਬ ਰਹਿਣ ਕਰਕੇ ਕਣਕ ਦੀ ਕਟਾਈ ਦਾ ਕੰਮ ਪਹਿਲਾਂ ਹੀ ਲੇਟ ਹੋ ਗਿਆ ਹੈ, ਪਰ ਆਪਣੀ ਪੱਕੀ ਹੋਈ ਫਸਲ 'ਤੇ ਮੌਸਮ ਦੀ ਹੋਰ ਮਾਰ ਪੈਣ ਤੋਂ ਬਚਾਉਣ ਲਈ ਪੱਕ ਕੇ ਕੱਟਣ ਲਈ ਤਿਆਰ ਖੜੀ ਕਣਕ ਦੀ ਫਸਲ ਨੂੰ ਸਮਾਂ ਰਹਿੰਦਿਆਂ ਸੰਭਾਲਣ ਲਈ ਕਿਸਾਨਾਂ ਵਲੋਂ ਵੱਖ-ਵੱਖ ਪਿੰਡਾਂ ਵਿੱਚ ਕੰਬਾਈਨਾਂ ਨਾਲ ਕਣਕ ਦੀ ਕਟਾਈ ਸ਼ੁਰੂ ਕਰਵਾ ਦਿੱਤੀ ਗਈ ਹੈ | ਇਸ ਦੌਰਾਨ ਗੱਲਬਾਤ ਕਰਦਿਆਂ ਮੇਜਰ ਸਿੰਘ ਮਸ਼ੀਨਾਂ ਵਾਲੇ ਸਰਬਜੀਤ ਸਿੰਘ ਢਿੱਲੋਂ ਜ਼ੀਰਾ,ਗੁਰਪ੍ਰੀਤ ਸਿੰਘ ਆਦਿ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਵਾਰ ਕਣਕ ਦਾ ਝਾੜ ਅÏਸਤ 50 ਤੋਂ 55 ਮਣ ਨਿਕਲਣ ਦੀ ਸੰਭਾਵਨਾ ਹੈ | ਉਹਨਾਂ ਦੱਸਿਆ ਕਿ ਪਿਛਲੇ ਕਰੀਬ ਇਕ ਹਫ਼ਤੇ ਤੋਂ ਮੀਂਹ,ਹਨੇਰੀ ਅਤੇ ਝੱਖੜ ਦੇ ਕਾਰਨ ਪੱਕ ਕੇ ਕੱਟਣ ਲਈ ਤਿਆਰ ਖੜੀ ਕਣਕ ਖੇਤਾਂ ਵਿਚ ਵਿੱਛ ਗਈ ਹੈ ਅਤੇ ਸਿੱਟਿਆਂ ਵਿਚੋਂ ਵੱਡੀ ਪੱਧਰ 'ਤੇ ਕਣਕ ਦੇ ਦਾਣੇ ਡਿਗ ਗਏ ਹਨ | ਜਿਸ ਕਰਕੇ ਕਣਕ ਦਾ ਕਾਫ਼ੀ ਨੁਕਸਾਨ ਹੋਇਆ ਹੈ |
ਪਿਛਲੀ ਖ਼ਬਰ 2027 ਦੀਆਂ ਚੋਣਾਂ ਨੂੰ ਲੈ ਕੇ ਆਸ਼ੂ ਬੰਗੜ ਅਤੇ ਬੀਬੀ ਸਰਬਜੀਤ ਕੌਰ ਨੇ ਕੀਤੀ ਕਾਂਗਰਸੀ ਵਰਕਰਾਂ ਨਾਲ ਮੀਟਿੰਗ ਅਗਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੀ ਮੀਟਿੰਗ ਦੌਰਾਨ ਸਰਕਾਰ ਕੋਲ ਟਰੇਨਿੰਗ ਦੀ ਮੰਗ 'ਤੇ ਜ਼ੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।