18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਧਾਰਮਿਕ ਸਮਾਗਮ ਨਾਲ ਨਵੇਂ ਸੈਸ਼ਨ ਦੀ ਸ਼ੁਰੂਆਤ

ਅਜੀਤ ਡੈਸਕ 11-04-2026
ਜ਼ੀਰਾ, 10 ਅਪ੍ਰੈਲ (ਹੀਰਾ)-ਸਰਕਾਰੀ ਪ੍ਰਾਇਮਰੀ ਸਕੂਲ ਲੜਕੀਆਂ ਵਿਖੇ ਨਵੇਂ ਸੈਸ਼ਨ ਦੀ ਸ਼ੁਰੂਆਤ ਦੌਰਾਨ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮੌਕੇ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਗ੍ਰੰਥੀ ਭਾਈ ਜਗਸੀਰ ਸਿੰਘ ਵਲੋਂ ਬੱਚਿਆਂ ਦੀ ਤੰਦਰੁਸਤੀ ਦੀ ਕਾਮਨਾ ਕਰਦਿਆਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ | ਇਸ ਦੌਰਾਨ ਹਲਕਾ ਵਿਧਾਇਕ ਵਲੋਂ ਨਵੇਂ ਉਸਾਰੇ ਕਮਰੇ ਦਾ ਉਦਘਾਟਨ ਵੀ ਕੀਤਾ ਗਿਆ | ਇਸ ਮੌਕੇ ਸਕੂਲ ਮੁਖੀ ਰਸ਼ਪਾਲ ਸਿੰਘ ਵਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ | ਪ੍ਰੋਗਰਾਮ ਦੌਰਾਨ, ਚੰਦ ਸਿੰਘ ਗਿੱਲ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ, ਸ਼ਮਿੰਦਰ ਖਿੰਡਾ ਚੇਅਰਮੈਨ ਪੰਜਾਬ ਐਗਰੋ ਭੁਪਿੰਦਰ ਸਿੰਘ ਬੀ.ਪੀ.ਈ.ਓ ਜ਼ੀਰਾ, ਪਿ੍ੰਸੀਪਲ ਰਕੇਸ਼ ਸ਼ਰਮਾ, ਰਜੇਸ਼ ਢੰਡ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ, ਗੁਰਪ੍ਰੀਤ ਸਿੰਘ ਜੱਜ, ਗੁਰਮੁੱਖ ਸਿੰਘ ਬਾਬਾ, ਮੇਜਰ ਸਿੰਘ ਚੇਅਰਮੈਨ ਐਸ.ਐਮ.ਸੀ ਕਮੇਟੀ, ਹਰਜੀਤ ਕੌਰ ਬੀ.ਪੀ.ਓ ਮੱਲਾਵਾਲਾ, ਸੁਖਚੈਨ ਸਿੰਘ ਪੰਨੂ, ਕੁਲਵੰਤ ਸਿੰਘ,ਗੁਰਜੀਤ ਸਿੰਘ ਸੀ.ਐਚ.ਟੀ, ਬਲਰਾਜ ਸਿੰਘ ਸੀ.ਐਚ.ਟੀ, ਸਤਪਾਲ ਸਿੰਘ ਸੀ.ਐਚ.ਟੀ, ਹਰਪ੍ਰੀਤ ਕੌਰ ਸੀ.ਐਚ.ਟੀ , ਓਾਕਾਰ ਸਿੰਘ ਸੀ.ਐਚ.ਟੀ, ਨਿਰਮਲ ਕੌਰ ਸੀ.ਐਚ.ਟੀ, ਰਸ਼ਪਾਲ ਸਿੰਘ ਸੀ.ਐਚ.ਟੀ, ਗੁਰਜੀਤ ਸਿੰਘ, ਨਰੇਸ਼ ਕੁਮਾਰ ਸਿਡਾਨਾ, ਪਰਮਜੀਤ ਕੌਰ, ਰਿਤੂ ਬਾਲਾ, ਅਜੀਤ ਪਾਲ, ਮਨਜੀਤ ਕੌਰ, ਸੁਨੰਦਾ, ਰਜਨੀ ਕੁਮਾਰੀ, ਨਿਸ਼ਾਨ ਸਿੰਘ, ਸ਼ਵੇਤਾ, ਪ੍ਰੀਆ, ਜੋਗਿੰਦਰ ਸਿੰਘ ਕਡਿਆਲ,ਵਿਸ਼ੂ, ਗਗਨਪ੍ਰੀਤ ਕੌਰ, ਪ੍ਰੀਤੀ, ਮਨਦੀਪ ਪੁਰੀ, ਅਵਤਾਰ ਸਿੰਘ, ਸਾਜਨ, ਰੌਬਿਨ, ਵਿਸ਼ਾਲ ਸਹਿਗਲ, ਗੁਰਲਾਲ ਸਿੰਘ, ਆਦਿ ਸਮੂਹ ਟੀਚਰ ਹਾਜ਼ਰ ਸਨ | ਇਸ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ |
ਪਿਛਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਪੰਜਾਬ ਸਟੇਟ ਪਾਵਰ ਟਰਾਂਸਮਿਸ਼ਨ ਕਾਰਪੋਰੇਸ਼ਨ ਦੀ ਮੀਟਿੰਗ ਹੋਈ ਅਗਲੀ ਖ਼ਬਰ ਸਕੱਤਰ ਓ.ਆਈ.ਡੀ.ਬੀ.ਵਰਸ਼ਾ ਸਿਨਹਾ ਵਲੋਂ ਪੀ.ਐੱਮ. ਸ੍ਰੀ ਸਕੂਲਾਂ 'ਚ ਚੱਲ ਰਹੇ ਵਿਕਾਸ ਕੰਮਾਂ ਦੀ ਪ੍ਰਗਤੀ ਸੰਬੰਧੀ ਵਿਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।