15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਸ਼ਿਵ ਮੰਦਰ ਮੁੱਦਕੀ ਵਿਖੇ ਸ਼ਿਵ ਭੋਲੇ ਸ਼ੰਕਰ ਦੀ 33ਵੀਂ ਮੂਰਤੀ ਸਥਾਪਨਾ ਦਿਵਸ 7 ਨੂੰ

ਅਜੀਤ ਡੈਸਕ 05-04-2026
ਮੁੱਦਕੀ, 4 ਅਪ੍ਰੈਲ (ਭਾਰਤ ਭੂਸ਼ਨ ਅਗਰਵਾਲ)-ਸਥਾਨਕ ਕਸਬਾ ਮੁੱਦਕੀ ਦੇ ਲੋਹਾਮ ਰੋਡ 'ਤੇ ਸਥਿਤ ਪ੍ਰਾਚੀਨ ਸ਼ਿਵ ਮੰਦਰ ਵਿਖੇ ਸ਼ਿਵ ਭੋਲੇ ਮੰਦਰ ਦੀ 33ਵੀਂ ਸਥਾਪਨਾ ਦਿਵਸ 7 ਅਪ੍ਰੈਲ ਨੂੰ ਸ਼ਿਵ ਮੰਦਰ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਥਾਪਨਾ ਦਿਵਸ ਮਨਾਉਣ ਲਈ ਇੱਕ ਅਹਿਮ ਮੀਟਿੰਗ ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਰਵਿੰਦਰ ਕੁਮਾਰ ਗਰਗ (ਰਾਤੂ) ਦੀ ਦੁਕਾਨ 'ਤੇ ਹੋਈ | ਜਿਸ ਵਿਚ ਫ਼ੈਸਲਾ ਕੀਤਾ ਗਿਆ ਕਿ 6 ਅਪ੍ਰੈਲ ਦਿਨ ਸੋਮਵਾਰ ਨੂੰ ਰਮਾਇਣ ਦੇ ਪਾਠ ਆਰੰਭ ਕੀਤੇ ਜਾਣਗੇ ਅਤੇ 7 ਅਪ੍ਰੈਲ ਨੂੰ ਸਵੇਰੇ ਹਵਨ ਯੱਗ ਹੋਵੇਗਾ | ਉਸ ਤੋਂ ਉਪਰੰਤ ਲੰਗਰ ਲਗਾਏ ਜਾਣਗੇ ਤੇ ਸ਼ਿਵ ਭੋਲੇ ਦੇ ਸਬੰਧ ਵਿਚ ਮੰਦਰ 'ਚ ਭੇਟਾਂ ਵੀ ਗਾਈਆਂ ਜਾਣਗੀਆਂ | ਇਸ ਮੌਕੇ ਪ੍ਰਧਾਨ ਰਵਿੰਦਰ ਕੁਮਾਰ ਗਰਗ, ਡਾ. ਹਰੀ ਚੰਦ ਗਰਗ, ਸਾਬਕਾ ਪ੍ਰਧਾਨ ਲੱਕੀ ਸ਼ਰਮਾ, ਜੱਜਪਾਲ ਗਰੋਵਰ, ਸ਼ੀਤਲ ਅਗਰਵਾਲ, ਲੱਕੀ ਮਨਚੰਦਾ ਸਾਬਕਾ ਐਮ.ਸੀ., ਗਗਨਦੀਪ ਗਰਗ, ਸਮਾਜ ਸੇਵਕ ਬਲਵਿੰਦਰ ਸਿੰਘ ਖੁਰਮੀ, ਸਤੀਸ਼ ਅਗਰਵਾਲ, ਰਾਮਪਾਲ ਸੋਢੀ, ਪ੍ਰਭਾਤ ਅਗਰਵਾਲ, ਤਰਸੇਮ ਲਾਲ ਗਰਗ, ਨਰਿੰਦਰ ਕੁਮਾਰ ਨੋਨੀ, ਨਰੇਸ਼ ਅਗਰਵਾਲ, ਰਾਮ ਕੁਮਾਰ ਆੜ੍ਹਤੀਆ, ਸੰਦੀਪ ਗਰਗ, ਮੰਗਤ ਰਾਮ ਮਨਚੰਦਾ, ਫ਼ਕੀਰ ਚੰਦ ਅਗਰਵਾਲ, ਵਰਿੰਦਰ ਕੁਮਾਰ ਸ਼ਰਮਾ, ਸੁਸ਼ੀਲ ਗੁਪਤਾ, ਮਹਿੰਦਰ ਪਾਲ ਗਰਗ, ਨਰੇਸ਼ ਗਰਗ, ਮੁਕੇਸ਼ ਅਗਰਵਾਲ, ਪਵਨ ਗਰਗ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹੈਰੋਇਨ ਸਮੇਤ 2 ਕਾਬੂ, ਮੁਕੱਦਮੇ ਦਰਜ ਅਗਲੀ ਖ਼ਬਰ ਨਾਮਧਾਰੀ ਆਗੂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਟਿੱਪਣੀ ਕਰਨ ਵਾਲਿਆਂ 'ਤੇ ਹੋਵੇ ਸਖ਼ਤ ਕਾਰਵਾਈ : ਭਾਈ ਨੰਢਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।