23-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਟਿਕਟ ਚੈਕਿੰਗ ਸਟਾਫ ਦੀ ਮੁਸਤੈਦੀ ਨਾਲ ਯਾਤਰੀ ਦਾ ਛੁੱਟਿਆ ਹੋਇਆ ਬੈਗ ਸੁਰੱਖਿਅਤ ਬਰਾਮਦ

ਅਜੀਤ ਡੈਸਕ 01-04-2026
ਫਿਰੋਜ਼ਪੁਰ 31 ਮਾਰਚ (ਰਾਕੇਸ਼ ਚਾਵਲਾ)-30 ਮਾਰਚ 2026 ਨੂੰ ਟਰੇਨ ਨੰਬਰ 12203 ਦੇ ਕੋਚ ਨੰਬਰ ਜੀ-11 ਵਿਚ ਸੀਟ ਨੰਬਰ 51 'ਤੇ ਜਾਂਚ ਦੌਰਾਨ ਮੁੱਖ ਟਿਕਟ ਨਿਰੀਖਕ ਮਨੋਜ ਚੌਹਾਨ ਨੂੰ ਇਕ ਯਾਤਰੀ ਦਾ ਛੁੱਟਿਆ ਹੋਇਆ ਬੈਗ ਮਿਲਿਆ | ਉਕਤ ਯਾਤਰੀ ਸਮਸਤੀਪੁਰ ਤੋਂ ਸਿਵਾਨ ਦੀ ਯਾਤਰਾ ਕਰ ਰਿਹਾ ਸੀ ਅਤੇ ਅਨਜਾਣੇ ਵਿਚ ਆਪਣਾ ਬੈਗ ਟਰੇਨ ਵਿਚ ਹੀ ਭੁੱਲ ਗਿਆ ਸੀ | ਘਟਨਾ ਦੀ ਸੂਚਨਾ ਕਮਰਸ਼ੀਅਲ ਕੰਟਰੋਲ, ਫਿਰੋਜ਼ਪੁਰ ਤੋਂ ਪ੍ਰਾਪਤ ਹੋਣ 'ਤੇ ਮਨੋਜ ਚੌਹਾਨ ਨੇ ਤਤਪਰਤਾ ਦਿਖਾਉਂਦੇ ਹੋਏ ਬੈਗ ਨੂੰ ਸੁਰੱਖਿਅਤ ਤਰੀਕੇ ਨਾਲ ਰੇਲਵੇ ਸੁਰੱਖਿਆ ਬਲ ਜਲੰਧਰ ਸਿਟੀ ਨੂੰ ਸੌਂਪ ਦਿੱਤਾ, ਤਾਂ ਜੋ ਉਸ ਨੂੰ ਨਿਯਮਾਂ ਅਨੁਸਾਰ ਉਸ ਦੇ ਅਸਲੀ ਮਾਲਕ ਨੂੰ ਵਾਪਸ ਕੀਤਾ ਜਾ ਸਕੇ | ਸੀਨੀਅਰ ਮੰਡਲ ਵਪਾਰਕ ਪ੍ਰਬੰਧਕ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਘਟਨਾ ਰੇਲਵੇ ਕਰਮਚਾਰੀਆਂ ਦੀ ਨਿਸ਼ਠਾ, ਇਮਾਨਦਾਰੀ ਅਤੇ ਯਾਤਰੀਆਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ | ਇਸ ਸ਼ਲਾਘਾਯੋਗ ਕੰਮ ਲਈ ਉਨ੍ਹਾਂ ਨੇ ਟਿਕਟ ਚੈਕਿੰਗ ਸਟਾਫ ਨੂੰ ਪ੍ਰਸ਼ੰਸਾ ਪੱਤਰ ਦੇਣ ਦਾ ਐਲਾਨ ਕੀਤਾ ਤਾਂ ਜੋ ਹੋਰ ਟਿਕਟ ਚੈਕਿੰਗ ਸਟਾਫ ਵੀ ਪ੍ਰੇਰਿਤ ਹੋ ਕੇ ਅਜਿਹੇ ਸ਼ਲਾਘਾਯੋਗ ਕੰਮ ਕਰਨ |
ਪਿਛਲੀ ਖ਼ਬਰ 3 ਗ੍ਰਾਮ ਹੈਰੋਇਨ ਸਮੇਤ ਇਕ ਮਹਿਲਾ ਕਾਬੂ ਅਗਲੀ ਖ਼ਬਰ ਪੁਰਾਣੀ ਰੰਜਿਸ਼ ਦੇ ਚਲਦਿਆਂ ਗੋਲੀ ਚੱਲੀ, ਇਕ ਵਿਅਕਤੀ ਗੰਭੀਰ ਜ਼ਖਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।