16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਦੇ ਪੰਜਾਬ ਪ੍ਰਧਾਨ ਬਣੇ ਬਲਕਾਰ ਸਿੰਘ ਭੁੱਲਰ

ਅਜੀਤ ਡੈਸਕ 31-03-2026
ਜ਼ੀਰਾ, 30 ਮਾਰਚ (ਪ੍ਰਤਾਪ ਸਿੰਘ ਹੀਰਾ)-ਜ਼ੀਰਾ ਦੇ ਰਿਟਾਇਰਡ ਬਿਜਲੀ ਬੋਰਡ ਆਗੂ ਬਲਕਾਰ ਸਿੰਘ ਭੁੱਲਰ ਨੂੰ ਪੈਨਸ਼ਨਰਜ਼ ਵੈਲਫੇਅਰ ਪਾਵਰ ਕਾਮ ਟਰਾਂਸਕੋ ਐਸੋਸੀਏਸ਼ਨ ਦਾ ਪੰਜਾਬ ਪ੍ਰਧਾਨ ਬਣਨ 'ਤੇ ਸਾਥੀਆਂ ਵਲੋਂ ਵਧਾਈ ਦੇਣ ਦਾ ਸਿਲਸਿਲਾ ਜਾਰੀ ਹੈ | ਇਸ ਚੋਣ ਸਬੰਧੀ ਗੱਲਬਾਤ ਕਰਦਿਆਂ ਲਖਬੀਰ ਸਿੰਘ ਸੁੱਖੇਵਾਲਾ ਮੋਹਣ ਸਿੰਘ ਗਾਦੜੀ ਵਾਲਾ ਜਗਵੰਤ ਸਿੰਘ ਸਰਾਂ, ਮਹਿੰਦਰ ਸਿੰਘ ਸੁੱਖੇਵਾਲਾ, ਬਲਦੇਵ ਸਿੰਘ ਮੋਗਾ, ਹਰਬੰਤ ਸਿੰਘ, ਬਲਜਿੰਦਰ ਸਿੰਘ, ਨਿਸ਼ਾਨ ਨਿਰਮਲ ਸਿੰਘ, ਗੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਐਸੋਸੀਏਸ਼ਨ ਪਾਵਰ ਕਾਮ ਟਰਾਂਸਕੋ ਪੰਜਾਬ ਦਾ ਚੋਣ ਇਜਲਾਸ ਲੁਧਿਆਣਾ ਵਿਖੇ ਹੋਇਆ ਸੀ ਜਿਸ ਦੀ ਪ੍ਰਧਾਨਗੀ ਅਮਰੀਕ ਸਿੰਘ ਨੂਰਪੁਰ, ਮਹਾਂ ਸੰਗ ਦੇ ਪ੍ਰਧਾਨ ਐਨ.ਕੇ ਕਲਸੀ, ਪੂਰਨ ਸਿੰਘ ਬਠਿੰਡਾ, ਵਿਜੇ ਕੁਮਾਰ ਹੁਸ਼ਿਆਰਪੁਰ, ਜਗੀਰ ਸਿੰਘ ਕਟਾਰੀਆ ਸੰਗਰੂਰ, ਲੱਲੂ ਰਾਮ ਪਟਿਆਲਾ, ਆਦਿ ਆਗੂਆਂ ਦੀ ਨਿਗਰਾਨੀ ਹੇਠ ਕੀਤਾ ਗਿਆ ਸੀ | ਇਸ ਮੌਕੇ ਸਰਬ ਸੰਮਤੀ ਨਾਲ ਬਲਕਾਰ ਸਿੰਘ ਭੁੱਲਰ ਜ਼ੀਰਾ ਨੂੰ ਐਸੋਸੀਏਸ਼ਨ ਪਾਵਰਕਾਮ ਟਰਾਂਸਕੋ ਦਾ ਪੰਜਾਬ ਪ੍ਰਧਾਨ ਥਾਪਿਆ ਗਿਆ | ਇਸ ਮੌਕੇ ਬਾਕੀ ਮੈਂਬਰਾਂ ਵਿਚ ਸੀਨੀਅਰ, ਜਰਨੈਲ ਸਿੰਘ ਅÏਲਖ ਪਟਿਆਲਾ ਸੀਨੀਅਰ ਮੀਤ ਪ੍ਰਧਾਨ, ਗੁਰਪ੍ਰੀਤ ਸਿੰਘ ਡਾਲਾ ਫਰੀਦਕੋਟ, ਵਿਜੇ ਕੁਮਾਰ ਹੁਸ਼ਿਆਰਪੁਰ ਮੀਤ ਪ੍ਰਧਾਨ, ਬਲਜੀਤ ਸਿੰਘ ਬੋਦਲਾ ਮੁਕਤਸਰ ਡਿਪਟੀ ਜਨਰਲ ਸਕੱਤਰ,ਬੀ.ਐਸ ਸੈਣੀ ਰੋਪੜ ਜਨਰਲ ਸਕੱਤਰ, ਸੁਖਦੇਵ ਸਿੰਘ ਬੱਗੀ ਪੱਤਨੀ ਫ਼ਿਰੋਜ਼ਪੁਰ ਖ਼ਜ਼ਾਨਚੀ, ਪੂਰਨ ਸਿੰਘ ਗੁਮਟੀ ਜਥੇਬੰਦਕ ਸਕੱਤਰ, ਜਗੀਰ ਸਿੰਘ ਕਟਾਰੀਆ ਸੰਗਰੂਰ ਐਡੀਟਰ ਆਦਿ ਨੂੰ ਸਰਬ ਸੰਮਤੀ ਨਾਲ ਜਥੇਬੰਦੀ ਦੇ ਅਹੁਦੇ ਦਿੱਤੇ ਗਏ ਡੈਲੀਗੇਟ ਇਜਲਾਸ ਨੂੰ ਸੰਬੋਧਨ ਕਰਦਿਆਂ ਸੁਨੀਲ ਕੁਮਾਰ ਚੇਅਰਮੈਨ ਪੈਨਸ਼ਨਰ ਭਵਨ ਲੁਧਿਆਣਾ ਨੇ ਨਵੇਂ ਸਾਥੀਆਂ ਨੂੰ ਇਸ ਚੋਣ ਉੱਤੇ ਵਧਾਈਆਂ ਦਿੱਤੀਆਂ ਅਤੇ ਕਿਹਾ ਕਿ ਅੱਜ ਸਾਨੂੰ ਤਕੜੇ ਹੋ ਕੇ ਸਰਕਾਰ ਖ਼ਿਲਾਫ਼ ਸੰਘਰਸ਼ ਕਰਨ ਦੀ ਲੋੜ ਹੈ |
ਪਿਛਲੀ ਖ਼ਬਰ ਸ਼ਹੀਦ ਸੁਖਵਿੰਦਰ ਸਿੰਘ ਸਕੂਲ ਆਫ਼ ਐਮੀਨੈਂਸ ਮੱਲਾਂਵਾਲਾ ਖਾਸ ਵਿਖੇ ਸਿਹਤ ਜਾਂਚ ਕੈਂਪ ਲਗਾਇਆ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਕੂਲ ਛਾਂਗਾ ਰਾਏ ਹਿਠਾੜ ਦਾ ਸਾਲਾਨਾ ਨਤੀਜਾ ਘੋਸ਼ਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।