15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਨੌਜਵਾਨ ਦੇ ਕਤਲ ਮਾਮਲੇ 'ਚ 11 ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਅਜੀਤ ਡੈਸਕ 31-03-2026
ਫ਼ਿਰੋਜ਼ਪੁਰ, 30 ਮਾਰਚ (ਰਾਕੇਸ਼ ਚਾਵਲਾ)-ਐਤਵਾਰ ਨੂੰ ਅਸ਼ੀਸ਼ ਉਰਫ਼ ਕੱਟਾ (18 ਸਾਲ) ਦੇ ਬੇਰਹਿਮੀ ਨਾਲ ਹੋਏ ਕੱਤਲ ਮਾਮਲੇ 'ਚ ਥਾਣਾ ਕੈਂਟ ਪੁਲਿਸ ਨੇ ਮਿ੍ਤਕ ਦੀ ਮਾਸੀ ਰਜਨੀ ਵਾਸੀ ਬਸਤੀ ਟੈਂਕਾਂ ਵਾਲੀ ਦੇ ਬਿਆਨ 'ਤੇ ਸਲੀਮ, ਅਜੈ, ਅਭੀ ਪੁੱਤਰ ਬੱਬੂ ਪ੍ਰਧਾਨ, ਪਿ੍ੰਸ , ਧੋਨੀ, ਬੋਬੋ ਪੁੱਤਰ ਨੋਨਾ, ਮੈਂਗੋ, ਯੂਵੀ, ਰਿੰਕਲ, ਚੰਦੂ ਅਤੇ ਡੋਗਰਾ ਵਿਰੁੱਧ ਬੀ.ਐਨ.ਐੱਸ ਦੀਆਂ ਧਾਰਾਵਾਂ 103, 191 (3), ਅਤੇ 190 ਤਹਿਤ ਮਾਮਲਾ ਦਰਜ ਕਰ ਲਿਆ ਹੈ | ਇਸ ਸਬੰਧੀ ਐੱਸ.ਐੱਸ.ਓ ਸੁਖਚੈਨ ਮਹਿਤਾ ਨੇ ਦੱਸਿਆ ਕਿ ਦੋਸ਼ੀਆਂ ਨੂੰ ਗਿ੍ਫਤਾਰ ਕਰਨ ਵਾਸਤੇ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ |
ਅੱਜ ਬਿਜਲੀ ਬੰਦ ਰਹੇਗੀ
ਮੱਲਾਂਵਾਲਾ, 30 ਮਾਰਚ(ਬਲਬੀਰ ਸਿੰਘ ਜੋਸਨ)-ਬਿਜਲੀ ਘਰ ਮੱਲਾਂਵਾਲਾ 66 ਕੇ.ਵੀ ਸਬ-ਸਟੇਸ਼ਨ ਸਮੇਤ 66 ਕੇ ਵੀ ਸੁੱਧ ਸਿੰਘ ਵਾਲਾ, 66 ਕੇ.ਵੀ ਕਮਾਲਾ ਮਿਡੂ ਨਾਲ ਸੰਬੰਧਿਤ 11 ਕੇ.ਵੀ ਲਾਈਨਾਂ ਦੀ ਮੁਰੰਮਤ ਅਤੇ ਰੱਖ-ਰਖਾਅ ਕਾਰਨ 31 ਮਾਰਚ ਨੂੰ ਸਵੇਰੇ 10:00 ਵਜੇ ਤੋਂ ਸ਼ਾਮ 6:00 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ | ਇਸ ਸੰਬੰਧੀ ਐੱਸ.ਡੀ.ਓ ਮੱਲਾਂਵਾਲਾ ਰਜਿੰਦਰ ਸਿੰਘ ਨੇ ਦੱਸਿਆ ਕਿ 66 ਕੇ.ਵੀ ਮੱਲਾਂਵਾਲਾ, 66 ਕੇ.ਵੀ ਕਮਾਲਾ ਮਿੱਡੂ, 66 ਕੇ.ਵੀ ਸੁੱਧ ਸਿੰਘ ਵਾਲਾ ਨਾਲ ਜੁੜੀਆਂ ਫੀਡਰ ਲਾਈਨਾਂ 'ਤੇ ਜ਼ਰੂਰੀ ਕੰਮ ਕੀਤਾ ਜਾਣਾ ਹੈ | ਜਿਸ ਕਾਰਨ ਇਲਾਕੇ ਵਿਚ ਬਿਜਲੀ ਬੰਦ ਰਹੇਗੀ | ਇਸ ਦੌਰਾਨ 11 ਕੇ.ਵੀ ਅਤੇ ਹੋਰ ਸੰਬੰਧਿਤ 24 ਘੰਟੇ ਫੀਡਰ ਵੀ ਪ੍ਰਭਾਵਿਤ ਰਹਿਣਗੇ |

ਪਿਛਲੀ ਖ਼ਬਰ ਪਿੰਡਾਂ ਵਿਚ ਆਧੁਨਿਕ ਸਿਹਤ ਸੇਵਾਵਾਂ ਦੀ ਨਵੀਂ ਮਿਸਾਲ ਏ ਵਨ ਨਾਗੀ ਹਸਪਤਾਲ ਮੁੱਦਕੀ • ਐਮ.ਐਲ.ਏ. ਅੰਮਿ੍ਤਪਾਲ ਸਿੰਘ ਸੁਖ... ਅਗਲੀ ਖ਼ਬਰ ਐੱਸ.ਕੇ.ਐੱਮ ਗੈਰ-ਸਿਆਸੀ ਵਲੋਂ ਲੈਂਡਮਾਰਕ ਬੈਂਕ ਅੱਗੇ ਲਾਇਆ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।