24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-03-2026

ਹਾਈਕੋਰਟ ਦੇ ਜਸਟਿਸ ਜਸਜੀਤ ਸਿੰਘ ਬੇਦੀ ਵੱਲੋਂ ਜ਼ੀਰਾ ਅਦਾਲਤ ਦਾ ਨਿਰੀਖਣ

ਅਜੀਤ ਡੈਸਕ 30-03-2026
ਜ਼ੀਰਾ, 29 ਮਾਰਚ(ਪ੍ਰਤਾਪ ਸਿੰਘ ਹੀਰਾ)-ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਜਸਟਿਸ ਅਤੇ ਸੈਸ਼ਨ ਡਵੀਜ਼ਨ ਫ਼ਿਰੋਜ਼ਪੁਰ ਦੇ ਨਿਰੀਖਕ ਜਸਟਿਸ ਜਸਜੀਤ ਸਿੰਘ ਬੇਦੀ ਵਲੋਂ ਜ਼ੀਰਾ ਅਦਾਲਤ ਦਾ ਦੌਰਾ ਕੀਤਾ ਗਿਆ | ਇਸ ਦੌਰਾਨ ਜ਼ੀਰਾ ਡਵੀਜ਼ਨ ਦੇ ਜੱਜ ਸਹਿਬਾਨ ਅਤੇ ਬਾਰ ਐਸੋਸੀਏਸ਼ਨ ਜ਼ੀਰਾ ਦੇ ਪ੍ਰਧਾਨ ਹਰਵਿੰਦਰ ਸਿੰਘ ਕਰਵਲ ਅਤੇ ਸਮੂਹ ਵਕੀਲਾਂ ਵਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਗਿਆ | ਇਸ ਮੌਕੇ ਜਸਟਿਸ ਜਸਜੀਤ ਸਿੰਘ ਬੇਦੀ ਵਲੋਂ ਅਦਾਲਤੀ ਕੰਮਕਾਜ ਸਬੰਧੀ ਨਿਰੀਖਣ ਕੀਤਾ ਅਤੇ ਵਕੀਲ ਸਹਿਬਾਨ ਨਾਲ ਗੱਲਬਾਤ ਕਰਦਿਆਂ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ | ਇਸ ਮੌਕੇ ਜਸਟਿਸ ਜਸਜੀਤ ਸਿੰਘ ਬੇਦੀ, ਸ਼ੈਸ਼ਨ ਜੱਜ ਫ਼ਿਰੋਜਪੁਰ ਸੁਮੀਤ ਮਲਹੋਤਰਾ ਨੂੰ ਬਾਰ ਐਸੋਸੀਏਸ਼ਨ ਵਲੋਂ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੈਡਮ ਪ੍ਰਤਿਮਾ ਸਿੰਗਲਾ ਜੱਜ ਸੀਨੀਅਰ ਡਵੀਜ਼ਨ ਜ਼ੀਰਾ, ਦੀਪਾਲ ਸਿੰਘ ਜੂਨੀਅਰ ਡਵੀਜ਼ਨ, ਗੁਰਪ੍ਰੀਤ ਕੌਰ ਜੂਨੀਅਰ ਡਵੀਜ਼ਨ ਬਾਰ ਪ੍ਰਧਾਨ ਹਰਵਿੰਦਰ ਸਿੰਘ ਕਰਵਲ, ਸਤਿਨ ਬਾਂਸਲ ਵਾਈਸ ਪ੍ਰਧਾਨ, ਨਿਰਮਲ ਸਿੰਘ ਹੰਜਰਾ ਸੈਕਟਰੀ,ਨਵਦੀਪ ਸਿੰਘ ਕਰੀਰ ਕੈਸ਼ੀਅਰ, ਵਿਜੇ ਬਾਂਸਲ, ਹਰਗੁਰਵੀਰ ਸਿੰਘ ਗਿੱਲ, ਸਪਨਦੀਪ ਸਿੰਘ,ਅਮਰੀਕ ਸਿੰਘ ਵਿਰਕ, ਮੇਜਰ ਸਿੰਘ, ਸਰਵਨ ਸਿੰਘ, ਬਲਵੰਤ ਸਿੰਘ ਧੰਜੂ, ਪਰਮਜੀਤ ਸਿੰਘ ਧੰਜੂ, ਸੁਰਿੰਦਰ ਸਿੰਗਲਾ, ਮਨਪ੍ਰੀਤ ਸਿੰਘ ਸਿੱਧੂ, ਗੌਰਵ ਪਾਸੀ, ਬੱਬਲਜੀਤ ਸਿੰਘ ਗਿੱਲ, ਜਗਦੀਪ ਸਿੰਘ ਗਰੇਵਾਲ, ਤਜਿੰਦਰ ਸਿੰਘ ਭੁੱਲਰ, ਕਰਮਵੀਰ ਸਿੰਘ, ਅਜੀਤ ਅਗਰਵਾਲ, ਇੰਦਰਜੀਤ ਸਿੰਘ ਧੰਜੂ, ਹਰਜਿੰਦਰ ਸਿੰਘ ਢਿੱਲੋਂ, ਲਾਲ ਚੰਦ, ਹਰਦੀਪ ਸਿੰਘ ਸ਼ੇਰਗਿੱਲ, ਕੁਲਵੰਤ ਸਿੰਘ ਗਿੱਲ, ਵਰੁਨ ਅਗਰਵਾਲ, ਰੋਹਿਤ ਭਾਟੀਆ ਆਦਿ ਸਮੂਹ ਵਕੀਲ ਸਹਿਬਾਨ ਹਾਜ਼ਰ ਸਨ | ਇਸ ਦੌਰਾਨ ਸਟੇਜ ਸਕੱਤਰ ਦੀ ਭੂਮਿਕਾ ਐਡਵੋਕੇਟ ਨਵਦੀਪ ਸਿੰਘ ਕਰੀਰ ਵਲੋਂ ਨਿਭਾਈ ਗਈ |
ਪਿਛਲੀ ਖ਼ਬਰ ਮਾਤਾ ਸਾਹਿਬ ਕੌਰ ਖ਼ਾਲਸਾ ਕਾਲਜ 'ਚ ਵਾਤਾਵਰਨ ਸਬੰਧੀ ਗਤੀਵਿਧੀਆਂ ਕਰਵਾਈਆਂ ਅਗਲੀ ਖ਼ਬਰ ਕਾਰ ਅਤੇ ਆਈ ਫੋਨ ਖੋਹਣ ਦੇ ਦੋਸ਼ ਵਿਚ ਤਿੰਨ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।