13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਿੳਾੂਸੀਪਲ ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਦਫ਼ਤਰ ਨਗਰ ਪੰਚਾਇਤ ਮੁੱਦਕੀ ਵਿਖੇ ਹੋਈ ਮੀਟਿੰਗ

ਅਜੀਤ ਡੈਸਕ 29-03-2026
ਮੁੱਦਕੀ, 28 ਮਾਰਚ (ਭਾਰਤ ਭੂਸ਼ਨ ਅਗਰਵਾਲ)-ਦਫ਼ਤਰ ਨਗਰ ਪੰਚਾਇਤ ਮੁੱਦਕੀ ਵਿਖੇ ਇੰਸਪੈਕਟਰ ਕੁਲਜੀਤ ਸਿੰਘ ਦੀ ਪ੍ਰਧਾਨਗੀ ਹੇਠ ਨਗਰ ਪੰਚਾਇਤ ਮੁੱਦਕੀ ਦੇ ਕਰਮਚਾਰੀਆਂ ਦੀ ਇਕ ਅਹਿਮ ਮੀਟਿੰਗ ਹੋਈ | ਜਿਸ 'ਚ ਪੰਜਾਬ ਦੇ ਮਿੳਾੂਸੀਪਲ ਮੁਲਾਜ਼ਮਾਂ ਦੀ 5 ਅਪ੍ਰੈਲ ਨੂੰ ਹੰਡਿਆਇਆ (ਬਰਨਾਲਾ) ਵਿਖੇ ਹੋ ਰਹੀ ਸਾਂਝੀ ਕਨਵੈੱਨਸ਼ਨ ਸਬੰਧੀ ਵਿਚਾਰਾਂ ਕੀਤੀਆਂ ਗਈਆਂ | ਇਸ ਮੌਕੇ ਪ੍ਰਧਾਨ ਕੁਲਜੀਤ ਸਿੰਘ, ਬਲਜਿੰਦਰ ਸਿੰਘ ਬਿੱਟੂ ਕਲਰਕ, ਬਰਜਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਨੇ ਸਮੂਹ ਮੁਲਾਜ਼ਮਾਂ ਨੂੰ 5 ਅਪ੍ਰੈਲ ਨੂੰ ਹੰਡਿਆਇਆ ਬਰਨਾਲਾ ਵਿਖੇ ਹੋ ਰਹੀ ਸਾਂਝੀ ਕਨਵੈੱਨਸ਼ਨ 'ਚ ਸ਼ਾਮਿਲ ਹੋਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਸ ਕਨਵੈੱਨਸ਼ਨ 'ਚ ਮੌਜੂਦਾ ਤੌਰ 'ਤੇ ਕੰਮ ਕਰ ਰਹੇ ਅਤੇ ਰਿਟਾਇਰ ਹੋ ਚੁੱਕੇ ਮਿੳਾੂਸੀਪਲ ਮੁਲਾਜ਼ਮਾਂ ਦੀਆਂ ਮੰਗਾਂ 'ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ | ਜਿਨ੍ਹਾਂ ਵਿਚੋਂ ਮੁੱਖ ਤੌਰ 'ਤੇ ਆਊਟ ਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ 'ਤੇ ਕਰਨਾ ਜਾਂ ਕੰਟਰੈਕਟ ਮੁਲਾਜ਼ਮਾਂ ਨੂੰ ਰੈਗੂਲਰ ਕਰਨਾ ਅਤੇ 1-1-2004 ਤੋਂ ਪੁਰਾਣੀ ਪੈਨਸ਼ਨ ਲਾਗੂ ਕਰਨੀ, ਤਨਖ਼ਾਹ ਸਮੇਂ ਸਿਰ ਦੇਣੀਆਂ, ਪੀ.ਐੱਫ. ਜਮਾਂ ਕਰਵਾਉਣਾ, ਦਫ਼ਤਰਾਂ 'ਚ ਸਟਾਫ਼ ਦੀ ਕਮੀ ਪੂਰੀ ਕਰਨੀ, ਐਨ.ਓ.ਸੀ. ਸਮੇਂ ਸਿਰ ਮਿਲਣਾ ਅਤੇ ਪੈਡਿੰਗ ਇਨਕੁਆਰੀ ਨੂੰ ਤਰੱਕੀ ਜਾਂ ਰਿਟਾਇਰਮੈਂਟ ਤੋਂ 6-7 ਮਹੀਨੇ ਪਹਿਲਾਂ ਮੁਕੰਮਲ ਕਰਨਾ, ਰਿਟਾਇਰਡ ਮੁਲਾਜ਼ਮਾਂ ਨੂੰ ਮੈਡੀਕਲ ਭੱਤਾ ਅਤੇ ਐਲ.ਟੀ.ਸੀ. ਪੈਨਸ਼ਨ ਨਾਲ ਹੀ ਜੋੜ ਕੇ ਭੇਜਣਾ, ਓਲਡ ਏਜ ਅਲਾਊਾਸ ਬਿਨਾਂ ਬੇਨਤੀ ਪੱਤਰ ਲਏ ਲਾਗੂ ਕਰਨਾ ਅਤੇ ਡੀ.ਸੀ. ਦਫ਼ਤਰਾਂ 'ਚ ਲੇਖਾਕਾਰ ਸਮੇਤ ਬਾਕੀ ਮੁਲਾਜ਼ਮਾਂ ਦੀ ਕਮੀ ਪੂਰੀ ਕਰਨੀ ਆਦਿ ਸ਼ਾਮਿਲ ਹਨ | ਉਨ੍ਹਾਂ ਕਿਹਾ ਕਿ ਇਸ ਲਈ ਸੂਬੇ ਭਰ ਦੇ ਸਮੂਹ ਮੁਲਾਜ਼ਮਾਂ ਨੂੰ ਇਸ ਸਾਂਝੀ ਕਨਵੈੱਨਸ਼ਨ 'ਚ ਜ਼ਰੂਰ ਭਾਗ ਲੈਣਾ ਚਾਹੀਦਾ ਹੈ | ਇਸ ਮੌਕੇ ਅਸ਼ੋਕ ਕੁਮਾਰ ਜੂਨੀਅਰ ਸਹਾਇਕ, ਬਰਜਿੰਦਰ ਸਿੰਘ ਬਿੱਟੂ ਕਲਰਕ, ਜਤਿੰਦਰ ਸਿੰਘ ਕਲਰਕ, ਸੁਭਾਸ਼ ਕੁਮਾਰ ਕਲਰਕ, ਦਵਿੰਦਰ ਸਿੰਘ, ਹੈਪੀ, ਲਲਿਤ, ਪ੍ਰਦੀਪ ਸਿੰਘ, ਸੁਨੀਤਾ ਰਾਣੀ, ਗੁਰਿੰਦਰ ਸਿੰਘ, ਵਰਿੰਦਰ ਸਿੰਘ, ਅਸ਼ੋਕ ਕੁਮਾਰ ਆਦਿ ਕਰਮਚਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਪੱਕੀ ਸੜਕ ਨੂੰ ਪੁੱਟ ਕੇ ਮਿੱਟੀ ਪਾ ਦੁਬਾਰਾ ਟਾਇਲਾਂ ਲਗਾਉਣ ਦਾ ਭਾਰੀ ਵਿਰੋਧ ਅਗਲੀ ਖ਼ਬਰ ਜ਼ੀਰਾ ਹਲਕੇ 'ਚ ਗੁਰਪ੍ਰੀਤ ਸਿੰਘ ਸੇਖੋਂ ਦਾ ਚੋਣਾਵੀ ਦੌਰਾ ਤੇਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।