09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਪਿੰਡ ਕਾਲੇ ਕੇ ਦੇ ਅਨੇਕਾਂ ਪਰਿਵਾਰ ਕਾਂਗਰਸ ਵਿਚ ਸ਼ਾਮਿਲ-ਪਿੰਕੀ ਨੇ ਸਿਰੋਪਾਓ ਪਾ ਕੇ ਕਰਵਾਈ ਸ਼ਮੂਲੀਅਤ <br/>

ਅਜੀਤ ਡੈਸਕ 28-03-2026
ਫਿਰੋਜ਼ਪੁਰ, 27 ਮਾਰਚ (ਸੁਖਵਿੰਦਰ ਸਿੰਘ)-ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਉਸ ਵੇਲੇ ਬੱਲ ਮਿਲਿਆ ਜਦੋਂ ਪਿੰਡ ਕਾਲੇ ਕੇ ਦੇ ਅਨੇਕਾਂ ਪਰਿਵਾਰਾਂ ਨੇ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਕਾਂਗਰਸ ਵਿਚ ਰਲੇਵੇਂ ਦਾ ਐਲਾਨ ਕੀਤਾ | ਪਿੰਡ ਕਾਲੇ ਕੇ ਵਿੱਚ ਪਰਮਿੰਦਰ ਸਿੰਘ ਪਿੰਕੀ ਦੀ ਆਮਦ ਮੌਕੇ ਇਕ ਸਾਦੇ ਸਮਾਗਮ ਦੌਰਾਨ ਸਰਗਰਮ ਆਗੂ ਸੁਖਦੇਵ ਸਿੰਘ ਮਾਹਲੇ ਦੇ ਗ੍ਰਹਿ ਵਿਖੇ ਹੋਏ ਇਸ ਸਮਾਗਮ ਵਿਚ ਲਵਪ੍ਰੀਤ ਸਿੰਘ, ਵਿਰਸਾ ਸਿੰਘ, ਡਾ. ਨਿਸ਼ਾਨ ਸਿੰਘ, ਜੋਬਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪ੍ਰੇਮ ਸਿੰਘ, ਕਰਨਬੀਰ ਸਿੰਘ, ਹਰਪਾਲ ਸਿੰਘ, ਮਨਪ੍ਰੀਤ ਸਿੰਘ, ਸੁਖਚੈਨ ਸਿੰਘ, ਕਾਬਲ ਸਿੰਘ ਅਤੇ ਸੱਜਣ ਸਿੰਘ ਆਦਿ ਨੇ ਆਪਣੇ ਪਰਿਵਾਰਾਂ ਸਮੇਤ ਕਾਂਗਰਸ ਵਿਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਉਤਸ਼ਾਹਜਨਕ ਲੋਕ ਹੁਲਾਰੇ ਤੋਂ ਪਰਮਿੰਦਰ ਸਿੰਘ ਪਿੰਕੀ ਨੇ ਧੰਨਵਾਦ ਕਰਦਿਆਂ ਸਾਰਿਆਂ ਨੂੰ ਕਾਂਗਰਸ ਦੇ ਸਿਰੋਪੇ ਕਾ ਕੇ ਸਨਮਾਨਿਤ ਕੀਤਾ | ਪਿੰਕੀ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਹਮੇਸ਼ਾ ਤੁਹਾਡੇ ਦੁੱਖ-ਸੁੱਖ ਵਿੱਚ ਸਾਥ ਦਿੱਤਾ ਜਾਵੇਗਾ | ਕਾਂਗਰਸ ਸਰਕਾਰ ਬਣਨ 'ਤੇ ਹਲਕੇ ਦੇ ਸਾਰੇ ਵਿਲਾਸਕਾਰੀ ਕੰਮਾਂ ਨੂੰ ਤਰਜੀਹ ਦੇ ਕੇ ਲੋਕਾਂ ਦੇ ਹਰ ਉਲਾਮੇ੍ਹ ਨੂੰ ਦੂਰ ਕੀਤਾ ਜਾਵੇਗਾ | ਇਸ ਮੌਕੇ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਅਟਾਰੀ, ਜ਼ਿਲ੍ਹਾ ਪਰਿਸ਼ਦ ਮੈਂਬਰ ਬਲਵੀਰ ਸਿੰਘ ਬਾਠ, ਸਰਪੰਚ ਬਲਜਿੰਦਰ ਸਿੰਘ ਕੁੱਬਾ, ਪਰਮਜੀਤ ਸਿੰਘ ਪੰਮਾ, ਨਿਸ਼ਾਨ ਸਿੰਘ ਮੁਦਕਾ, ਬਲਦੇਵ ਸਿੰਘ ਧੁੰਨ, ਸਰਪੰਚ ਗੁਰਪ੍ਰੀਤ ਸਿੰਘ, ਬਲਾਕ ਸਮਿਤੀ ਮੈਂਬਰ ਸੁਖਦੇਵ ਸਿੰਘ, ਸਰਪੰਚ ਗੁਰਜਿੰਦਰ ਸਿੰਘ, ਬਲੀ ਸਿੰਘ, ਲਖਵਿੰਦਰ ਸਿੰਘ ਠੇਕੇਦਾਰ, ਬਲਵੰਤ ਸਿੰਘ ਨਿਹਾਲਾ ਲਵੇਰਾ, ਸਾਬਕਾ ਸਰਪੰਚ ਮੁਖ਼ਤਿਆਰ ਸਿੰਘ, ਸੇਵਕ ਸਿੰਘ ਭਲਵਾਨ, ਸਰਵਨ ਸਿੰਘ ਨੰਬਰਦਾਰ, ਸਰਪੰਚ ਮਨਦੀਪ ਸਿੰਘ ਕਾਲੇ ਕੇ ਪੁਨੀਤ ਜੈਸ਼ਵਾਲ ਅਤੇ ਯਾਦਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਫ਼ਿਰੋਜ਼ਪੁਰ ਵਿਖੇ ਜੇਰੇ ਇਲਾਜ ਪਿੰਡ ਹਜਾਰਾ ਸਿੰਘ ਵਾਲਾ ਦੇ ਮਰੀਜ਼ਾਂ ਦਾ ਦਿਹਾਤੀ ਵਿਧਾਇਕ ਦਹੀਆ ਨੇ ਜਾਣਿਆ ਹਾਲ <br... ਅਗਲੀ ਖ਼ਬਰ ਰੈਂਪ ਸਕੀਮ ਅਧੀਨ ਐਮ.ਐੱਸ.ਐਮ.ਈਜ਼ ਲਈ ਸਮਰੱਥਾ ਨਿਰਮਾਣ ਪ੍ਰੋਗਰਾਮ ਆਯੋਜਿਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।