11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਭਾਕਿਯੂ ਕਾਦੀਆਂ ਨੇ ਕਰਿਆਨਾ ਯੂਨੀਅਨ ਨਾਲ ਹੋਏ ਵਿਵਾਦ ਨੂੰ ਸੁਲਝਾਇਆ <br/>

ਅਜੀਤ ਡੈਸਕ 28-03-2026
ਜ਼ੀਰਾ, 27 ਮਾਰਚ (ਪ੍ਰਤਾਪ ਸਿੰਘ ਹੀਰਾ)-ਪਿਛਲੇ ਦਿਨੀਂ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਜ਼ੀਰਾ ਵਲੋਂ ਐਗਜੈਕਟਿਵ ਮੈਂਬਰ ਦਰਸ਼ਨ ਸਿੰਘ ਮੀਹਾਂ ਸਿੰਘ ਵਾਲਾ, ਬਲਾਕ ਪ੍ਰਧਾਨ ਸੁਖਦੇਵ ਸਿੰਘ ਸਨੇਰ ,ਅਤੇ ਪ੍ਰੀਤਮ ਸਿੰਘ ਮੀਹਾਂ ਸਿੰਘ ਵਾਲਾ ਦੀ ਅਗਵਾਈ ਹੇਠ ਜ਼ੀਰਾ ਦੀਆਂ ਵੱਖ-ਵੱਖ ਕਰਿਆਨੇ ਦੀਆਂ ਦੁਕਾਨਾਂ ਤੋਂ 15000 ਰੁਪਏ ਦਾ 25 ਕਿੱਲੋ ਦੇ ਕਰੀਬ ਗੈਰ ਮਿਆਰੀ ਘਿਉ ਖ਼ਰੀਦਿਆ ਗਿਆ ਸੀ | ਦੁਕਾਨਦਾਰਾਂ ਵਲੋਂ ਲੋਕਾਂ ਦੀ ਸਿਹਤ ਨਾਲ ਕੀਤੇ ਜਾ ਰਹੇ ਖਿਲਵਾੜ ਦੇ ਖ਼ਿਲਾਫ਼ ਕਿਸਾਨ ਆਗੂਆਂ ਵਲੋਂ ਸਿਹਤ ਵਿਭਾਗ ਰਾਹੀ ਗੈਰ ਮਿਆਰੀ ਸਮਾਨ ਵੇਚਣ ਵਾਲੇ ਦੁਕਾਨਦਾਰਾਂ ਉੱਤੇ ਕਾਰਵਾਈ ਕਰਵਾਏ ਜਾਣ ਲਈ ਦਬਾਅ ਬਣਾਇਆ ਜਾ ਰਿਹਾ ਸੀ | ਇਸ ਵਿਵਾਦ ਨੂੰ ਸੁਲਝਾਉਂਦਿਆਂ ਕਿਸਾਨ ਆਗੂਆਂ ਤੇ ਕਰਿਆਨਾ ਯੂਨੀਅਨ ਦੇ ਨੁਮਾਇੰਦਿਆਂ ਦੀ ਇਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਸ਼ੀਹਣੀ ਸਾਹਿਬ ਮਿਹਰ ਸਿੰਘ ਵਾਲਾ ਵਿਖੇ ਹੋਈ | ਇਸ ਮੌਕੇ ਕਰਿਆਨਾ ਯੂਨੀਅਨ ਦੇ ਪ੍ਰਧਾਨ ਜਸਵਿੰਦਰ ਸਿੰਘ ਭਾਟੀਆ,ਅਸ਼ੋਕ ਕੁਮਾਰ ਘੁੱਰਕੀ ,ਜਗਦੀਸ਼ ਚਲਾਣਾ ਨੇ ਕਿਸਾਨ ਆਗੂਆਂ ਨੂੰ ਵਿਸ਼ਵਾਸ ਦਵਾਇਆ ਕਿ ਸ਼ਹਿਰ ਦਾ ਕੋਈ ਵੀ ਕਰਿਆਨੇ ਦਾ ਕੰਮ ਕਰਨਾ ਵਾਲਾ ਦੁਕਾਨਦਾਰ ਨਕਲੀ ਘਿਉ ਜਾਂ ਹੋਰ ਗੈਰ ਮਿਆਰੀ ਵਸਤੂਆਂ ਦੀ ਵਿੱਕਰੀ ਨਹੀਂ ਕਰੇਗਾ ਜੇਕਰ ਫਿਰ ਵੀ ਕੋਈ ਦੁਕਾਨਦਾਰ ਘਟੀਆ ਸਮਾਨ ਵੇਚਦਾ ਹੈ ਤਾਂ ਕਰਿਆਨਾ ਯੂਨੀਅਨ ਕਿਸਾਨ ਆਗੂਆਂ ਨੂੰ ਨਾਲ ਲੈ ਕੇ ਆਪ ਸਮਾਨ ਦੇ ਸੈਂਪਲ ਭਰਵਾਏਗੀ | ਇਸ ਮੌਕੇ ਕਿਸਾਨ ਆਗੂਆਂ ਨੇ ਪਿੰਡਾਂ ਦੇ ਗ੍ਰੰਥੀਆਂ ਨੂੰ ਵੀ ਚਿਤਾਵਨੀ ਦਿੱਤੀ ਕਿ ਉਹਨਾਂ ਵਲੋਂ ਗੁਰਦੁਆਰਿਆਂ ਵਿੱਚ ਦੇਗ ਬਣਾਉਣ ਲਈ ਗੈਰ ਮਿਆਰੀ ਘਿਉ ਖ਼ਰੀਦਿਆ ਜਾਂਦਾ ਹੈ ਜੋ ਨਾ ਕਾਬਲੇ ਬਰਦਾਸ਼ਤ ਹੈ | ਇਸ ਮੌਕੇ ਕਿਸਾਨ ਆਗੂਆਂ ਨੇ ਜ਼ਿਲ੍ਹਾ ਸਿਹਤ ਵਿਭਾਗ ਨੂੰ ਬੇਨਤੀ ਕੀਤੀ ਕਿ ਸਮੇਂ-ਸਮੇਂ 'ਤੇ ਕਰਿਆਨਾ ਅਤੇ ਦਵਾਈਆਂ ਦੀਆਂ ਦੁਕਾਨਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ ਅਤੇ ਦੁਕਾਨਾਂ 'ਤੇ ਵਿਕਦੇ ਘਟੀਆ ਸਮਾਨ ਨੂੰ ਜ਼ਬਤ ਕਰਕੇ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਮੀਟਿੰਗ ਵਿੱਚ ਮਨਦੀਪ ਸਿੰਘ ਅਲੀਪੁਰ, ਹਰਪ੍ਰੀਤ ਸਿੰਘ ਲੋਂਗੋਦੇਵਾ, ਬਲਜਿੰਦਰ ਸਿੰਘ ਬੱਬੀ ਮੀਤ ਪ੍ਰਧਾਨ ਪੰਜਾਬ, ਰਜਿੰਦਰਪਾਲ ਸਿੰਘ ਸਲਹਾਨੀ, ਜਰਨੈਲ ਸਿੰਘ ਫੇਰੋ ਕੇ, ਮੋਹਣ ਸਿੰਘ ਫੇਰੋ ਕੇ, ਗੁਰਦੇਵ ਸਿੰਘ ਚੌਹਾਨ, ਜਗਪਾਲ ਸਿੰਘ ਸੋਢੀਵਾਲਾ, ਬਲਕਾਰ ਸਿੰਘ ,ਦਲਜੀਤ ਸਿੰਘ, ਸੁਖਵਿੰਦਰ ਸਿੰਘ ਸੋਢੀ ਵਾਲਾ ਆਦਿ ਨੁਮਾਇੰਦੇ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਸਟੇਟ ਯੂਨੀਵਰਸਿਟੀ ਵਿਖੇ ਕਰਵਾਇਆ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।