20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਫਿਰੋਜ਼ਪੁਰ ਮੰਡਲ ਦੇ ਅੰਮਿ੍ਤਸਰ ਸਟੇਸ਼ਨ 'ਤੇ ਮਿਲਿਆ 51.61 ਲੱਖ ਦਾ ਇਸ਼ਤਿਹਾਰਬਾਜ਼ੀ ਠੇਕਾ

ਅਜੀਤ ਡੈਸਕ 27-03-2026
ਫਿਰੋਜ਼ਪੁਰ, 26 ਮਾਰਚ (ਰਾਕੇਸ਼ ਚਾਵਲਾ)- ਫਿਰੋਜ਼ਪੁਰ ਮੰਡਲ ਵਿਚ ਈ-ਨਿਲਾਮੀ ਰਾਹੀਂ ਅੰਮਿ੍ਤਸਰ ਰੇਲਵੇ ਸਟੇਸ਼ਨ 'ਤੇ ਪਹਿਲੀ ਵਾਰ ਇਸ਼ਤਿਹਾਰਬਾਜ਼ੀ ਦੇ ਠੇਕੇ ਦੀ ਸਫਲ ਵੰਡ ਕੀਤੀ ਗਈ ਹੈ | ਗੈਰ-ਕਿਰਾਇਆ ਮਾਲੀਆ ਵਧਾਉਣ ਦੀ ਦਿਸ਼ਾ ਵਿਚ ਅੰਮਿ੍ਤਸਰ ਰੇਲਵੇ ਸਟੇਸ਼ਨ ਦੇ ਪਲੇਟਫ਼ਾਰਮ ਨੰਬਰ ਇਕ 'ਤੇ ਇਸ਼ਤਿਹਾਰਬਾਜ਼ੀ ਦਾ ਠੇਕਾ ਅਲਾਟ ਕਰਨਾ ਇਕ ਮਹੱਤਵਪੂਰਨ ਕਦਮ ਹੈ | ਇਸ ਠੇਕੇ ਦੀ ਕੁੱਲ ਕੀਮਤ ਲਗਭਗ 51.61 ਲੱਖ ਰੁਪਏ ਹੈ | ਇਸ ਪਹਿਲ ਤਹਿਤ ਸਟੇਸ਼ਨ 'ਤੇ ਆਧੁਨਿਕ 'ਗਲੋ ਸਾਈਨ ਬੋਰਡ' ਲਗਾਏ ਜਾਣਗੇ, ਜੋ ਨਾ ਸਿਰਫ਼ ਸਟੇਸ਼ਨ ਦੀ ਖਿੱਚ ਵਧਾਉਣਗੇ ਬਲਕਿ ਯਾਤਰੀਆਂ ਨੂੰ ਇਕ ਬਿਹਤਰ ਵੀਜ਼ੂਅਲ ਅਨੁਭਵ ਵੀ ਦੇਣਗੇ | ਪਾਰਦਰਸ਼ੀ ਈ-ਨਿਲਾਮੀ ਰਾਹੀਂ ਹੋਣ ਵਾਲੀ ਇਸ ਵਾਧੂ ਆਮਦਨ ਦੀ ਵਰਤੋਂ ਯਾਤਰੀ ਸਹੂਲਤਾਂ ਦੇ ਵਿਕਾਸ ਲਈ ਕੀਤੀ ਜਾਵੇਗੀ | ਸੀਨੀਅਰ ਮੰਡਲ ਵਪਾਰਕ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਰੇਲਵੇ ਦਾ ਮੁੱਖ ਉਦੇਸ਼ ਯਾਤਰੀਆਂ ਨੂੰ ਆਰਾਮਦਾਇਕ, ਆਧੁਨਿਕ ਅਤੇ ਗੁਣਵੱਤਾ ਭਰਪੂਰ ਸੇਵਾਵਾਂ ਪ੍ਰਦਾਨ ਕਰਨਾ ਹੈ | ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਮੰਡਲ ਅੱਗੇ ਵੀ ਅਜਿਹੇ ਨਵੇਂ ਤਰੀਕਿਆਂ ਰਾਹੀਂ ਮਾਲੀਆ ਵਧਾਉਣ ਅਤੇ ਯਾਤਰੀਆਂ ਨੂੰ ਬਿਹਤਰ ਸਹੂਲਤਾਂ ਦੇਣ ਲਈ ਵਚਨਬੱਧ ਹੈ |
ਪਿਛਲੀ ਖ਼ਬਰ ਨੌਜਵਾਨ ਠੱਗ ਭੋਲੇ-ਭਾਲੇ ਲੋਕਾਂ ਨੂੰ ਬਣਾਉਂਦਾ ਨਿਸ਼ਾਨਾ ਅਗਲੀ ਖ਼ਬਰ ਰੋਡਵੇਜ਼ ਦੀਆਂ ਲਾਰੀਆਂ, ਖੱਜਲ ਹੋਣ ਸਵਾਰੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।