20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਰੋਡਵੇਜ਼ ਦੀਆਂ ਲਾਰੀਆਂ, ਖੱਜਲ ਹੋਣ ਸਵਾਰੀਆਂ

ਅਜੀਤ ਡੈਸਕ 27-03-2026
ਮਮਦੋਟ, 26 ਮਾਰਚ (ਰਾਜਿੰਦਰ ਸਿੰਘ ਹਾਂਡਾ)-ਫ਼ਿਰੋਜ਼ਪੁਰ ਫ਼ਾਜ਼ਿਲਕਾ ਮਾਰਗ 'ਤੇ ਫ਼ਾਜ਼ਿਲਕਾ ਤੋ ਅੰਮਿ੍ਤਸਰ ਜਾ ਰਹੀ ਪੰਜਾਬ ਰੋਡਵੇਜ਼ ਦੀ ਬੱਸ ਦਾ ਪਿੰਡ ਲੱਖੋਂ ਕੇ ਬਹਿਰਾਮ ਵਿਖੇ ਦੁਪਹਿਰ ਵਕਤ ਟਾਇਰ ਫੱਟਣ ਕਾਰਨ ਉਹ ਸੜਕ ਕਿਨਾਰੇ ਹੀ ਰੁਕ ਗਈ | ਜਿਸ ਕਾਰਨ ਬੱਸ ਦੀਆਂ ਸਵਾਰੀਆਂ ਕਈ ਘੰਟੇ ਸੜਕ ਕਿਨਾਰੇ ਖੜ੍ਹ ਕੇ ਖੱਜਲ-ਖ਼ੁਆਰ ਹੁੰਦੀਆਂ ਰਹੀਆਂ | ਮੌਕੇ 'ਤੇ ਜਾ ਕੇ ਦੇਖਿਆਂ ਕਿ ਵੱਡੀ ਗਿਣਤੀ ਵਿਚ ਸਵਾਰੀਆਂ ਬੱਸ ਦੇ ਕੋਲ ਸੜਕ ਕਿਨਾਰੇ ਖੜ੍ਹੀਆਂ ਹੋਰ ਬੱਸਾਂ ਦਾ ਇੰਤਜ਼ਾਰ ਕਰ ਰਹੀਆਂ ਸਨ | ਜਿਨ੍ਹਾਂ ਨੇ ਗੱਲਬਾਤ ਕਰਦਿਆਂ ਦੱਸਿਆਂ ਕਿ ਬੱਸ ਦੇ ਟਾਇਰ ਫਟੇ ਨੂੰ ਘੰਟੇ ਤੋ ਉੱਪਰ ਦਾ ਸਮਾ ਹੋ ਚੁੱਕਿਆ ਹੈ, ਪਰੰਤੂ ਉਹ ਸੜਕ ਕਿਨਾਰੇ ਖੜ੍ਹੀਆਂ ਖੱਜਲ-ਖ਼ੁਆਰ ਹੋ ਰਹੀਆਂ ਹਨ | ਇਸ ਸਬੰਧੀ ਬੱਸ ਦੇ ਚਾਲਕ ਅਤੇ ਕੰਡਕਟਰ ਨੂੰ ਪੁੱਛਿਆਂ ਤਾਂ ਉਹਨਾਂ ਦੱਸਿਆਂ ਕਿ ਹੁਣ ਤੱਕ ਪਿੱਛੋ ਸਿਰਫ਼ ਦੋ ਬੱਸਾਂ ਹੀ ਆਈਆਂ ਹਨ,ਜੋ ਪਹਿਲਾਂ ਹੀ ਸਵਾਰੀਆਂ ਨਾਲ ਭਰੀਆਂ ਹੋਣ ਕਾਰਨ ਸਿਰਫ਼ 10-12 ਸਵਾਰੀਆਂ ਹੀ ਉਹਨਾਂ ਵਿਚ ਸਵਾਰ ਹੋ ਸਕੀਆਂ ਹਨ,ਹੌਲੀ-ਹੌਲੀ ਕਰਕੇ ਬੱਸਾਂ ਰਾਹੀ ਸਵਾਰੀਆਂ ਨੂੰ ਫ਼ਿਰੋਜ਼ਪੁਰ ਤੱਕ ਭੇਜਿਆ ਜਾਵੇਗਾ | ਇੱਥੇ ਜ਼ਿਕਰਯੋਗ ਹੈ ਕਿ ਬਹੁਤੀਆਂ ਸਰਕਾਰੀ ਬੱਸਾਂ ਦੇ ਟਾਇਰ ਪੂਰੀ ਤਰ੍ਹਾਂ ਘਸ ਚੁੱਕੇ ਹਨ,ਪਰੰਤੂ ਮਹਿਕਮੇ ਵਲੋਂ ਬਦਲੇ ਨਹੀਂ ਗਏ, ਸਰਦੀਆਂ ਵਿਚ ਤਾਂ ਘੱਸੇ ਹੋਏ ਟਾਇਰਾਂ ਨਾਲ ਕੰਮ ਚੱਲਦਾ ਰਿਹਾ,ਪਰੰਤੂ ਹੁਣ ਜਿਵੇਂ ਹੀ ਗਰਮੀ ਦਾ ਮੌਸਮ ਸ਼ੁਰੂ ਹੋਇਆ ਬੱਸਾਂ ਦੇ ਘੱਸੇ ਹੋਏ ਟਾਇਰ ਜਵਾਬ ਦੇਣ ਲੱਗੇ ਹਨ,ਲੋਕਾਂ ਦੀ ਮੰਗ ਹੈ ਕਿ ਸਰਕਾਰ ਨੂੰ ਸਰਕਾਰੀ ਬੱਸਾਂ ਦੇ ਟਾਇਰਾਂ ਅਤੇ ਮੁਰੰਮਤ ਵੱਲ ਧਿਆਨ ਦੇਣ ਦੀ ਲੋੜ ਹੈ | ਇੱਥੇ ਜ਼ਿਕਰਯੋਗ ਹੈ ਕਿ ਪੰਜਾਬ ਰੋਡਵੇਜ਼ ਅਤੇ ਸੜਕੀ ਵਿਭਾਗ ਵਿਚਕਾਰ ਕਿਸੇ ਪੁਰਾਣੇ ਸਮਝੌਤੇ ਤਹਿਤ ਇਸ ਮਾਰਗ ਤੇ ਪ੍ਰਾਈਵੇਟ ਬੱਸ ਸਰਵਿਸ ਤੇ ਪਾਬੰਦੀ ਲੱਗੀ ਹੋਣ ਸਿਰਫ਼ ਸਰਕਾਰੀ ਬੱਸਾਂ ਹੀ ਇਸ ਮਾਰਗ ਤੇ ਚੱਲਦੀਆਂ ਹਨ | ਪਰੰਤੂ ਸਰਕਾਰੀ ਬੱਸਾਂ ਦੀ ਗਿਣਤੀ ਬਹੁਤ ਘੱਟ ਹੋਣ ਕਾਰਨ ਇਸ ਸਰਹੱਦੀ ਖੇਤਰ ਦੀ ਗ਼ਰੀਬ ਤੇ ਵੱਡੀ ਆਬਾਦੀ ਨੂੰ ਘੰਟਿਆਂ ਬੱਧੀ ਬੱਸ ਅੱਡਿਆਂ 'ਤੇ ਖੜ੍ਹ ਬੱਸਾਂ ਦੀ ਉਡੀਕ ਕਰਨੀ ਪੈਂਦੀ ਹੈ | ਸਰਹੱਦੀ ਖੇਤਰ ਦੇ ਕੋਈ 90 ਕਿੱਲੋਮੀਟਰ ਲੰਮੇ ਇਸ ਮਾਰਗ ਦੇ ਨਾਲ 5 ਵਿਧਾਨਸਭਾ ਹਲਕੇ ਲੱਗਦੇ ਹਨ | ਜਿਨ੍ਹਾਂ ਦੇ ਸਾਰੇ ਹੀ ਵਿਧਾਇਕ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ,ਪਰੰਤੂ ਸਰਕਾਰ ਦਾ ਚਾਰ ਸਾਲ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਕਿਸੇ ਵੀ ਵਿਧਾਇਕ ਨੇ ਵਿਧਾਨਸਭਾ ਸੈਸ਼ਨ ਦੌਰਾਨ ਇਸ ਮਾਰਗ ਤੇ ਬੱਸਾਂ ਦੀ ਗਿਣਤੀ ਵਧਾਉਣ ਦਾ ਮੁੱਦਾ ਉਠਾ ਕੇ ਆਪਣੇ ਹਲਕੇ ਦੀ ਗ਼ਰੀਬ ਜਨਤਾ ਨੂੰ ਆਵਾਜਾਈ ਪੱਖੋਂ ਰਾਹਤ ਦਿਵਾਉਣ ਦੀ ਜਿੰਮੇਵਾਰੀ ਨਹੀਂ ਸਮਝੀ | ਇਲਾਕੇ ਦੇ ਲੋਕਾਂ ਦੀ ਸਰਕਾਰ ਤੋ ਮੰਗ ਹੈ ਕਿ ਇਸ ਮਾਰਗ ਤੇ ਬੱਸਾਂ ਦੀ ਗਿਣਤੀ ਵਿਚ ਤੁਰੰਤ ਵਾਧਾ ਕਰਕੇ ਉਹਨਾਂ ਨੂੰ ਰਾਹਤ ਦਿਵਾਈ ਜਾਵੇ |
ਪਿਛਲੀ ਖ਼ਬਰ ਫਿਰੋਜ਼ਪੁਰ ਮੰਡਲ ਦੇ ਅੰਮਿ੍ਤਸਰ ਸਟੇਸ਼ਨ 'ਤੇ ਮਿਲਿਆ 51.61 ਲੱਖ ਦਾ ਇਸ਼ਤਿਹਾਰਬਾਜ਼ੀ ਠੇਕਾ ਅਗਲੀ ਖ਼ਬਰ ਪਿੰਡ ਗਿੱਲ ਦੇ 'ਆਪ' ਵਰਕਰਾਂ ਨੇ ਭਗਤ ਸਿੰਘ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।