19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਦਾ ਨਵਾਂ ਐਗਜ਼ੈਕਟਿਵ ਢਾਂਚਾ ਤਿਆਰ, 11 ਮੈਂਬਰੀ ਕਮੇਟੀ ਦਾ ਗਠਨ <br/>

ਅਜੀਤ ਡੈਸਕ 08-03-2026
ਫਿਰੋਜ਼ਪੁਰ, 7 ਮਾਰਚ (ਸੁਖਵਿੰਦਰ ਸਿੰਘ)-ਜੱਸਾ ਸਿੰਘ ਰਾਮਗੜ੍ਹੀਆ ਵੈੱਲਫੇਅਰ ਸੁਸਾਇਟੀ ਪੰਜਾਬ ਭਾਰਤ ਦਾ ਜੋ ਪੁਰਾਣਾ ਢਾਂਚਾ 9 ਦਸੰਬਰ 2025 ਨੂੰ ਭੰਗ ਕੀਤਾ ਗਿਆ ਸੀ | ਉਸ ਦੇ ਸਬੰਧ ਵਿਚ ਨਵੇਂ ਢਾਂਚੇ ਦੀ ਤਿਆਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਇਸ ਮੌਕੇ ਕਾਰਜਕਾਰਨੀ ਪੰਜਾਬ ਪ੍ਰਧਾਨ ਹਰਭਜਨ ਸਿੰਘ ਦੜਿਆਲਾ, ਜਨਰਲ ਸਕੱਤਰ ਪੰਜਾਬ ਜਸਬੀਰ ਸਿੰਘ ਕਲਸੀ ਦੀ ਦੇਖ-ਰੇਖ ਹੇਠ ਨਵੇਂ ਢਾਂਚੇ ਲਈ 11 ਮੈਂਬਰੀ ਐਗਜ਼ੈਕਟਿਵ ਕਮੇਟੀ ਦਾ ਗਠਨ ਕੀਤਾ ਗਿਆ | ਇਸ 11 ਮੈਂਬਰੀ ਕਮੇਟੀ ਵਿਚ ਸੁਖਵਿੰਦਰ ਸਿੰਘ ਸੰਨੀ ਵਸੰਤ, ਹਰਭਜਨ ਸਿੰਘ ਦੜਿਆਲਾ, ਨਿਰਵੈਰ ਸਿੰਘ ਸਿੰਧੀ, ਅਵਤਾਰ ਸਿੰਘ ਠੇਠੀ, ਪਿੱਪਲ ਸਿੰਘ ਨਾਗੀ, ਸੁਖਮਿੰਦਰ ਸਿੰਘ ਜੱਬਲ, ਪ੍ਰਦੀਪ ਸਿੰਘ ਭੁੱਲਰ, ਰਜਿੰਦਰ ਸਿੰਘ ਸੱਗੂ, ਬੂਟਾ ਸਿੰਘ ਹਰਿਆਣਾ, ਜਸਬੀਰ ਸਿੰਘ ਕਲਸੀ ਅਤੇ ਪਰਮਿੰਦਰ ਸਿੰਘ ਪਿੰਟੂ ਭਮਰਾ ਨੂੰ ਸ਼ਾਮਲ ਕੀਤਾ ਗਿਆ ਹੈ | ਇਸ ਦੇ ਨਾਲ ਹੀ ਸੁਸਾਇਟੀ ਵਲੋਂ 5 ਮੈਂਬਰੀ ਧਾਰਮਿਕ ਵਿੰਗ ਦਾ ਵੀ ਗਠਨ ਕੀਤਾ ਗਿਆ ਹੈ ਜਿਸ ਵਿਚ ਇੰਦਰਜੀਤ ਸਿੰਘ ਏਦਨ, ਸਤਨਾਮ ਸਿੰਘ ਹਰਿਆਣਾ, ਜਸਵਿੰਦਰ ਸਿੰਘ ਸੰਧੂ, ਪ੍ਰੀਤਮ ਸਿੰਘ ਭੁੱਲਰ ਅਤੇ ਸੁਖਚੈਨ ਸਿੰਘ ਖ਼ਾਲਸਾ ਨੂੰ ਮੈਂਬਰ ਬਣਾਇਆ ਗਿਆ ਹੈ | ਇਸ ਤੋਂ ਇਲਾਵਾ 5 ਮੈਂਬਰੀ ਸਿਆਸੀ ਵਿੰਗ ਦੀ ਵੀ ਰਚਨਾ ਕੀਤੀ ਗਈ ਹੈ | ਜਿਸ ਵਿਚ ਅੰਗਰੇਜ਼ ਸਿੰਘ ਕਲਸੀ, ਦਵਿੰਦਰ ਸਿੰਘ ਕਲਸੀ, ਕਸ਼ਮੀਰ ਸਿੰਘ ਭੁੱਲਰ, ਬਲਵਿੰਦਰ ਸਿੰਘ ਕਲਸੀ ਅਤੇ ਸੁਰਿੰਦਰ ਸਿੰਘ ਲੋਟੇ ਨੂੰ ਮੈਂਬਰ ਬਣਾਇਆ ਗਿਆ ਹੈ | ਸੁਸਾਇਟੀ ਵਲੋਂ ਦੱਸਿਆ ਗਿਆ ਕਿ ਸੰਸਥਾ ਦੀਆਂ ਹੋਰ ਅਹੁਦੇਦਾਰੀਆਂ ਜਲਦ ਹੀ ਐਲਾਨੀਆਂ ਜਾਣਗੀਆਂ |

ਪਿਛਲੀ ਖ਼ਬਰ ਜਨਗਣਨਾ-2027 ਕਰਵਾਉਣ ਸੰਬੰਧੀ ਦੋ ਰੋਜ਼ਾ ਜ਼ਿਲ੍ਹਾ ਪੱਧਰੀ ਟਰੇਨਿੰਗ ਕਰਵਾਈ <br/> ਅਗਲੀ ਖ਼ਬਰ ਖੋਸਾ ਦਲ ਸਿੰਘ ਤੋਂ ਤਲਵੰਡੀ ਸੜਕ ਦਾ ਸ਼ੰਕਰ ਕਟਾਰੀਆ ਨੇ ਰੱਖਿਆ ਨੀਂਹ ਪੱਥਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।