18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਧੰਨ-ਧੰਨ ਬਾਬਾ ਕਾਲਾ ਮਹਿਰ ਦਾ ਚਾਰ ਰੋਜ਼ਾ ਸਾਲਾਨਾ ਖੇਡ ਮੇਲਾ 17 ਤੋਂ <br/>

ਅਜੀਤ ਡੈਸਕ 08-03-2026
ਗੁਰੂਹਰਸਹਾਏ, 7 ਮਾਰਚ (ਹਰਚਰਨ ਸਿੰਘ ਸੰਧੂ)- ਸੰਧੂ ਗੋਤ ਦੇ ਵੱਡ ਵਡੇਰੇ ਧੰਨ-ਧੰਨ ਬਾਬਾ ਕਾਲਾ ਮਹਿਰ ਜੀ ਦੀ ਯਾਦ ਨੂੰ ਸਮਰਪਿਤ ਪਿੰਡ ਕੋਹਰ ਸਿੰਘ ਵਾਲਾ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਸਾਲਾਨਾ ਚਾਰ ਰੋਜ਼ਾ ਪੇਂਡੂ ਖੇਡ ਮੇਲਾ 17,18,19 ਤੇ 20 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ | ਪਹਿਲੇ ਦਿਨ 17 ਮਾਰਚ ਨੂੰ ਰੱਸਾਕਸ਼ੀ ਮੁਕਾਬਲੇ, 18 ਮਾਰਚ ਨੂੰ ਟਰਾਲੀ ਬੈਕ ਮੁਕਾਬਲੇ ਤੇ ਇਸੇ ਦਿਨ ਦਾਣਾ ਮੰਡੀ ਦੇ ਨੇੜੇ ਖੇਡ ਗਰਾਊਾਡ ਵਿਚ ਓਪਨ ਕਬੱਡੀ ਟੂਰਨਾਮੈਂਟ ਕਰਵਾਇਆ ਜਾਵੇਗਾ ਜਿਸ ਵਿਚ ਕਬੱਡੀ ਦੀਆਂ ਉੱਚ ਕੋਟੀ ਟੀਮਾਂ ਅਤੇ ਨਾਮਵਰ ਖਿਡਾਰੀ ਕਬੱਡੀ ਦੇ ਮੈਚ ਖੇਡਣਗੇ | ਟੂਰਨਾਮੈਂਟ ਦੀ ਪਹਿਲੀ ਜੇਤੂ ਟੀਮ ਨੂੰ 41000 ਹਜ਼ਾਰ ਰੁਪਏ ਅਤੇ ਟਰਾਫ਼ੀ ਦਿੱਤੀ ਜਾਵੇਗੀ, ਦੂਸਰੇ ਨੰਬਰ ਵਾਲੀ ਕਬੱਡੀ ਟੀਮ ਨੂੰ 31000 ਹਜ਼ਾਰ ਰੁਪਏ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਮੇਲੇ ਦੌਰਾਨ 19 ਮਾਰਚ ਨੂੰ ਵੀ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਜਾਣਗੇ, ਭੋਗ ਉਪਰੰਤ ਲੰਗਰ ਅਤੁੱਟ ਵਰਤਾਇਆ ਜਾਵੇਗਾ | ਦੁਪਹਿਰ 2 ਵਜੇ ਖੇਡ ਸਟੇਡੀਅਮ ਵਿਚ ਪੰਜਾਬੀ ਗਾਇਕ ਜੋੜੀ ਗੁਰਵਿੰਦਰ ਬਰਾੜ ਅਤੇ ਯਾਰਾ ਗਿੱਲ ਦਾ ਅਖਾੜਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਤੇ ਕਾਮੇਡੀ ਕਲਾਕਾਰ ਚਾਚੀ ਲੁਤਰੋ ਵੀ ਪ੍ਰੋਗਰਾਮ ਪੇਸ਼ ਕਰਨਗੇ, 20 ਮਾਰਚ ਨੂੰ ਪਹਿਲਾਂ ਅਖੰਡ ਪਾਠ ਦੇ ਭੋਗ ਪਾਏ ਜਾਣਗੇ | ਦੁਪਹਿਰ ਨੂੰ ਦਾਣਾ ਮੰਡੀ ਵਾਲੇ ਗਰਾਊਾਡ ਵਿਚ ਪੰਜਾਬੀ ਦੋਗਾਣਾ ਜੋੜੀ ਮੀਤ ਬਰਾੜ ਤੇ ਬੀਬਾ ਹਰਮਨਜੀਤ ਅਖਾੜਾ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ ਦੌਰਾਨ ਕਰਵਾਈਆਂ ਜਾ ਰਹੀਆਂ ਇਹਨਾਂ ਪੇਂਡੂ ਖੇਡਾਂ 'ਚ ਜੇਤੂਆਂ ਨੂੰ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਜਾਵੇਗਾ | ਕਬੱਡੀ ਦੇ ਟੂਰਨਾਮੈਂਟ ਨੂੰ ਪਿੰਡ ਵਾਸੀ ਜਸਵਿੰਦਰ ਸਿੰਘ ਸੰਧੂ ਮੈਂਬਰ ਬਲਾਕ ਸੰਮਤੀ ਵਲੋਂ ਸਪਾਊਸ਼ਰ ਕੀਤਾ ਜਾ ਰਿਹਾ ਹੈ ਜਿਸ ਦੇ ਇਨਾਮ ਉਨ੍ਹਾਂ ਵਲੋਂ ਦਿੱਤੇ ਜਾਣਗੇ |

ਪਿਛਲੀ ਖ਼ਬਰ ਜਯੋਤੀ ਯਾਦਵ ਖ਼ਿਲਾਫ਼ ਬਠਿੰਡਾ ਰੈਲੀ 'ਚ ਸ਼ਾਮਿਲ ਹੋਏ ਮੁੱਦਕੀ ਦੇ ਕਿਸਾਨ ਅਗਲੀ ਖ਼ਬਰ ਭਾਜਪਾ ਦੀ ਕਿੱਲੀ ਚਾਹਲਾਂ ਰੈਲੀ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਬਾਠ ਵਲੋਂ ਵਰਕਰ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।