18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਭਾਜਪਾ ਦੀ ਕਿੱਲੀ ਚਾਹਲਾਂ ਰੈਲੀ ਨੂੰ ਲੈ ਕੇ ਜ਼ਿਲ੍ਹਾ ਪ੍ਰਧਾਨ ਬਾਠ ਵਲੋਂ ਵਰਕਰ ਮੀਟਿੰਗ <br/>

ਅਜੀਤ ਡੈਸਕ 08-03-2026
ਤਲਵੰਡੀ ਭਾਈ, 7 ਮਾਰਚ (ਕੁਲਜਿੰਦਰ ਸਿੰਘ ਗਿੱਲ)- ਭਾਰਤੀ ਜਨਤਾ ਪਾਰਟੀ ਵਲੋਂ 14 ਮਾਰਚ ਨੂੰ ਮੋਗਾ ਦੇ ਪਿੰਡ ਕਿੱਲੀ ਚਾਹਲਾਂ ਵਿਖੇ ਕੀਤੀ ਜਾਣ ਵਾਲੀ ਵਿਸ਼ਾਲ ਰੈਲੀ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਪ੍ਰਧਾਨ ਸਰਬਜੀਤ ਸਿੰਘ ਬਾਠ ਅੱਜ ਤਲਵੰਡੀ ਭਾਈ ਵਿਖੇ ਪੁੱਜੇ | ਇਸ ਸਮੇਂ ਉਨ੍ਹਾਂ ਮੰਡਲ ਪ੍ਰਧਾਨ ਸ਼ਾਮ ਸੁੰਦਰ ਬਾਂਸਲ ਦੀ ਪ੍ਰਧਾਨਗੀ ਹੇਠ ਭਾਜਪਾ ਮੰਡਲ ਤਲਵੰਡੀ ਭਾਈ ਦੇ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ | ਇਸ ਮੌਕੇ ਹਲਕਾ ਫ਼ਿਰੋਜ਼ਪੁਰ ਦਿਹਾਤੀ ਦੇ ਇੰਚਾਰਜ ਅਸ਼ਵਨੀ ਗਰੋਵਰ, ਐਡਵੋਕੇਟ ਸੁਰਿੰਦਰਪਾਲ ਸਿੰਘ ਸਿੱਧੂ ਡੈਲੀਗੇਟ ਹਲਕਾ ਫ਼ਿਰੋਜ਼ਪੁਰ ਦਿਹਾਤੀ, ਅਮਰਜੀਤ ਸਿੰਘ ਘਾਰੂ ਵੀ ਉਚੇਚੇ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਦੌਰਾਨ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਾਠ ਨੇ ਕਿਹਾ 14 ਮਾਰਚ ਨੂੰ ਹੋਣ ਵਾਲੀ ਰੈਲੀ 'ਚ ਦੇਸ਼ ਦੇ ਗ੍ਰਹਿ ਮੰਤਰੀ ਸ਼ਿਰਕਤ ਕਰਨਗੇ ਅਤੇ ਭਾਰਤੀ ਜਨਤਾ ਪਾਰਟੀ ਦੀ ਇਹ ਰੈਲੀ ਸੂਬੇ ਦੀ ਰਾਜਨੀਤੀ ਵਿਚ ਵੱਡਾ ਬਦਲਾਅ ਲਿਆਵੇਗੀ | ਇਸ ਰੈਲੀ ਵਿਚ ਹੋਣ ਵਾਲਾ ਇਕੱਠ ਜਿੱਥੇ ਸੂਬੇ ਅੰਦਰ ਭਾਜਪਾ ਦੀ ਚੜ੍ਹਤ ਦਾ ਪ੍ਰਤੀਕ ਹੋਵੇਗਾ ਉੱਥੇ 2027 ਦੀਆਂ ਚੋਣਾਂ ਲਈ ਮੁਹਿੰਮ ਦਾ ਮੁੱਢ ਬੰਨ੍ਹੇਗਾ ਅਤੇ ਪੰਜਾਬੀਆਂ ਨੂੰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਕੇ ਸੂਬੇ ਦੀ ਤਰੱਕੀ ਅਤੇ ਖ਼ੁਸ਼ਹਾਲੀ ਦੇ ਯੁੱਗ ਦਾ ਆਗਾਜ਼ ਕਰਨ ਦਾ ਸੁਨੇਹਾ ਦੇਵੇਗਾ | ਮੀਟਿੰਗ ਵਿਚ ਰੌਸ਼ਨ ਬਜਾਜ, ਜਗਦੀਸ਼ ਗੋਇਲ, ਵਿਜੇ ਕੈਂਥ, ਅਨਿਲ ਅਰੋੜਾ ਸਾਬਕਾ ਮੰਡਲ ਪ੍ਰਧਾਨ, ਪਵਨ ਗੋਇਲ, ਸੰਦੀਪ ਸਿੰਘ ਸੋਢੀ ਅਤੇ ਡਾ. ਰਵੀ ਬਜਾਜ, ਸੰਜੀਵ ਗੱਖੜ, ਲਵਕੇਸ਼ ਪਵਾਰ ਕਾਲਾ, ਜੀ.ਐੱਸ. ਅਨਮੋਲ, ਡਾ. ਰਾਜ ਕੁਮਾਰ ਅਗਨੀਹੋਤਰੀ, ਤਾਰਾ ਸਿੰਘ, ਬਲਦੇਵ ਸਿੰਘ ਫ਼ੌਜੀ, ਡਾ. ਹਰਦੀਪ ਸਿੰਘ, ਹਰਨੇਕ ਸਿੰਘ, ਸੁਖਮੰਦਰ ਸਿੰਘ, ਦਰਸ਼ਨ ਸਿੰਘ ਗਿੱਲ, ਰੇਸ਼ਮ ਸਿੰਘ ਆਦਿ ਸ਼ਾਮਿਲ ਸਨ |

ਪਿਛਲੀ ਖ਼ਬਰ ਧੰਨ-ਧੰਨ ਬਾਬਾ ਕਾਲਾ ਮਹਿਰ ਦਾ ਚਾਰ ਰੋਜ਼ਾ ਸਾਲਾਨਾ ਖੇਡ ਮੇਲਾ 17 ਤੋਂ <br/> ਅਗਲੀ ਖ਼ਬਰ ਹਰਪ੍ਰੀਤ ਸਿੰਘ ਹੀਰੋ ਨੇ ਜਿੱਤ ਵੱਲ ਪੁੱਟਿਆ ਇਕ ਹੋਰ ਵੱਡਾ ਕਦਮ, ਕਈ ਪਰਿਵਾਰ ਅਕਾਲੀ ਦਲ 'ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।