17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਹਲਕਾ ਜ਼ੀਰਾ ਅੰਦਰ ਕੁਲਬੀਰ ਸਿੰਘ ਜ਼ੀਰਾ ਕਾਂਗਰਸੀ ਵਰਕਰਾਂ ਦੀ ਪਹਿਲੀ ਪਸੰਦ-ਕਾਂਗਰਸ ਆਗੂ <br/>

ਅਜੀਤ ਡੈਸਕ 08-03-2026
ਮੱਲਾਂਵਾਲਾ, 7 ਮਾਰਚ (ਗੁਰਦੇਵ ਸਿੰਘ/ਸੁਰਜਨ ਸਿੰਘ ਸੰਧੂ)-ਹਲਕਾ ਜ਼ੀਰਾ ਦੇ ਟਕਸਾਲੀ ਕਾਂਗਰਸ ਆਗੂ ਕੁਲਬੀਰ ਸਿੰਘ ਜ਼ੀਰਾ ਸਾਬਕਾ ਵਿਧਾਇਕ ਹਲਕਾ ਜ਼ੀਰਾ ਅੰਦਰ ਕਾਂਗਰਸੀ ਵਰਕਰਾਂ ਦੀ ਪਹਿਲੀ ਪਸੰਦ ਹਨ | ਜਿਨ੍ਹਾਂ ਵਰਕਰਾਂ ਨਾਲ ਹੁੰਦੇ ਅੱਤਿਆਚਾਰ ਖ਼ਿਲਾਫ਼ ਜਿੱਥੇ ਆਵਾਜ਼ ਬੁਲੰਦ ਕੀਤੀ ਹੈ | ਉੱਥੇ ਹਰ ਸਮੇਂ ਉਨ੍ਹਾਂ ਨਾਲ ਚਟਾਨ ਵਾਂਗ ਖੜੇ ਰਹੇ ਹਨ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸ ਆਗੂ.ਕਿੱਕਰ ਸਿੰਘ ਭੁੱਲਰ, ਸੁਖਦੇਵ ਸਿੰਘ ਸੰਧੂ (ਚਾਹਲ), ਗੁਰਵਿੰਦਰਜੀਤ ਸਿੰਘ ਮੱਲ ਯੂਥ ਪ੍ਰਧਾਨ ਮੱਲਾਂਵਾਲਾ ਨੇ ਕਰਦਿਆਂ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਅਤੇ ਉਨ੍ਹਾਂ ਦੇ ਪਿਤਾ ਸਵ. ਇੰਦਰਜੀਤ ਸਿੰਘ ਜ਼ੀਰਾ ਵਲੋਂ ਜਿੱਥੇ ਵਿਧਾਇਕ ਰਹਿੰਦਿਆਂ ਹਲਕਾ ਜ਼ੀਰਾ ਵਿਚ ਅਥਾਹ ਵਿਕਾਸ ਕਾਰਜ ਕਰਵਾਏ ਹਨ | ਉੱਥੇ ਉਹ ਹਲਕਾ ਜ਼ੀਰਾ ਦੇ ਲੋਕਾਂ ਦੇ ਹਮੇਸ਼ਾ ਸੁੱਖ-ਦੁੱਖ 'ਚ ਖੜੇ ਰਹੇ ਹਨ | ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੁਲਬੀਰ ਸਿੰਘ ਜ਼ੀਰਾ ਵਲੋਂ ਵੀ ਸਤਾ 'ਚ ਰਹਿੰਦਿਆਂ ਤੇ ਸਤਾ ਜਾਣ ਬਾਅਦ ਵੀ ਉਹ ਆਪਣੇ ਹਲਕੇ ਦੇ ਲੋਕਾਂ ਅਤੇ ਕਾਂਗਰਸੀ ਵਰਕਰਾਂ ਨਾਲ ਹੁੰਦੀਆਂ ਵਧੀਕੀਆਂ ਖ਼ਿਲਾਫ਼ ਹਮੇਸ਼ਾ ਆਵਾਜ਼ ਬੁਲੰਦ ਕਰਦੇ ਰਹੇ ਹਨ | ਕਿੱਕਰ ਸਿੰਘ ਭੁੱਲਰ, ਸੁਖਦੇਵ ਸਿੰਘ ਸੰਧੂ (ਚਾਹਲ), ਗੁਰਵਿੰਦਰਜੀਤ ਸਿੰਘ ਮੱਲ ਯੂਥ ਪ੍ਰਧਾਨ ਮੱਲਾਂਵਾਲਾ ਨੇ ਕਿਹਾ ਕਿ ਕੁਲਬੀਰ ਸਿੰਘ ਜ਼ੀਰਾ ਵਲੋਂ ਜਿੱਥੇ ਹਲਕਾ ਜ਼ੀਰਾ ਅੰਦਰ ਕਾਂਗਰਸ ਨੂੰ ਮਜ਼ਬੂਤ ਕੀਤਾ ਗਿਆ ਹੈ | ਉੱਥੇ ਜ਼ਿਲ੍ਹਾ ਪ੍ਰਧਾਨ ਵਜੋਂ ਉਨ੍ਹਾਂ ਵਲੋਂ ਨਿਭਾਈ ਜਾ ਰਹੀ ਸੇਵਾ ਕਾਰਨ ਹੀ ਅੱਜ ਸਮੁੱਚੇ ਜ਼ਿਲ੍ਹੇ ਅੰਦਰ ਕਾਂਗਰਸ ਪਾਰਟੀ ਮਜ਼ਬੂਤ ਸਥਿਤੀ ਵਿਚ ਨਜ਼ਰ ਆਉਂਦੀ ਹੈ | ਇਹੋ ਜਿਹੇ ਸਮੇਂ ਵਿਚ ਕੁਲਬੀਰ ਸਿੰਘ ਜ਼ੀਰਾ ਅੱਜ ਕਿਸੇ ਹੋਰ ਉਮੀਦਵਾਰ ਨਾਲੋਂ ਜ਼ਿਆਦਾ ਮਜ਼ਬੂਤ ਸਥਿਤੀ ਵਿਚ ਹਨ ਅਤੇ ਹਲਕਾ ਜ਼ੀਰਾ ਅੰਦਰ ਕਾਂਗਰਸ ਵਰਕਰਾਂ ਦੀ ਪਹਿਲੀ ਪਸੰਦ ਹਨ |

ਪਿਛਲੀ ਖ਼ਬਰ ਇੰਟਰਨੈਸ਼ਨਲ ਸਰਵ ਕੰਬੋਜ ਮਹਾਂਸਭਾ ਨੇ ਜ਼ਿਲ੍ਹਾ ਸਿੱਖਿਆ ਅਫ਼ਸਰ ਲੁਧਿਆਣਾ ਵਲੋਂ ਜਾਰੀ ਪੱਤਰ ਨੂੰ ਵਾਪਸ ਲੈਣ ਦੀ ਕੀਤੀ ਮ... ਅਗਲੀ ਖ਼ਬਰ ਆਰ.ਪੀ.ਐੱਫ. ਨੇ ਚਲਾਏ 'ਆਪ੍ਰੇਸ਼ਨ ਅਮਾਨਤ' ਤੇ 'ਨੰਨ੍ਹੇ ਫ਼ਰਿਸ਼ਤੇ' ਵਰਗੇ ਅਭਿਆਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।