09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਧਰਾਂਗਵਾਲਾ ਦੇ 14 ਨੌਜਵਾਨਾਂ ਨੇ ਹਾਸਿਲ ਕੀਤੀ ਸਰਕਾਰੀ ਨੌਕਰੀ, ਪਿੰਡ 'ਚ ਹੋਇਆ ਸ਼ਾਨਦਾਰ ਸਨਮਾਨ ਸਮਾਰੋਹ

ਅਜੀਤ ਡੈਸਕ 01-02-2026
ਅਬੋਹਰ, 31 ਜਨਵਰੀ (ਵਿਵੇਕ ਹੂੜੀਆ)-ਪਿੰਡ ਧਰਾਂਗਵਾਲਾ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਜੇਕਰ ਮਿਹਨਤ, ਅਨੁਸ਼ਾਸਨ ਤੇ ਸਹੀ ਮਾਰਗਦਰਸ਼ਨ ਮਿਲੇ ਤਾਂ ਸਫਲਤਾ ਜ਼ਰੂਰ ਕਦਮ ਚੁੰਮਦੀ ਹੈ | ਪਿੰਡ ਦੇ 14 ਹੋਣਹਾਰ ਬੱਚਿਆਂ ਦੇ ਸਰਕਾਰੀ ਨੌਕਰੀ 'ਚ ਚੁਣੇ ਜਾਣ 'ਤੇ ਕਰਮਜੀਤ ਸਪੋਰਟਸ ਕਲੱਬ ਤੇ ਸਰਕਾਰੀ ਹਾਈ ਸਕੂਲ ਧਰਾਂਗਵਾਲਾ ਵਲੋਂ ਇਕ ਵਿਸ਼ੇਸ਼ ਸਨਮਾਨ ਸਮਾਰੋਹ ਕਰਵਾਇਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪਹੁੰਚੇ ਥਾਣਾ ਅਰਨੀਵਾਲਾ ਦੇ ਮੁਖੀ ਇੰਸਪੈਕਟਰ ਪਰਮਜੀਤ ਕੰਬੋਜ ਨੇ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿਹਨਤ ਕਰਨ ਵਾਲਾ ਇਨਸਾਨ ਕਦੇ ਅਸਫਲ ਨਹੀਂ ਹੁੰਦਾ ਅਤੇ ਅੱਜ ਇਹ ਬੱਚੇ ਪੂਰੇ ਸਮਾਜ ਤੇ ਆਉਣ ਵਾਲੀ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ | ਸਕੂਲ ਦੇ ਪਿ੍ੰਸੀਪਲ ਜੈਮਲ ਰਾਮ ਨੇ ਕਿਹਾ ਕਿ ਇਨ੍ਹਾਂ ਨੌਜਵਾਨਾਂ ਨੇ ਆਪਣੇ ਮਾਪਿਆਂ ਦੇ ਨਾਲ-ਨਾਲ ਪੂਰੇ ਪਿੰਡ ਤੇ ਸਕੂਲ ਦਾ ਨਾਂਅ ਰੌਸ਼ਨ ਕੀਤਾ ਹੈ | ਸਮਾਜ ਸੇਵੀ ਗਗਨ ਚੁੱਘ ਨੇ ਵੀ ਚੁਣੇ ਗਏ ਨੌਜਵਾਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪ੍ਰਾਪਤੀ ਵਿਚ ਬੱਚਿਆਂ ਦੀ ਮਿਹਨਤ ਦੇ ਨਾਲ-ਨਾਲ ਕਰਮਜੀਤ ਸਪੋਰਟਸ ਕਲੱਬ ਦਾ ਯੋਗਦਾਨ ਸ਼ਲਾਘਾਯੋਗ ਹੈ | ਉਨ੍ਹਾਂ ਕਿਹਾ ਕਿ ਕਲੱਬ ਪਿਛਲੇ ਦੋ ਦਹਾਕਿਆਂ ਤੋਂ ਨੌਜਵਾਨਾਂ ਦੇ ਭਵਿੱਖ ਲਈ ਜੋ ਕੰਮ ਕਰ ਰਿਹਾ ਹੈ, ਉਹ ਪੂਰੇ ਪੰਜਾਬ ਲਈ ਇਕ ਮਿਸਾਲ ਹੈ | ਕਲੱਬ ਦੇ ਪ੍ਰਧਾਨ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਪਿੰਡ ਵਿਚ ਪਿਛਲੇ 27 ਸਾਲਾਂ ਤੋਂ ਬੱਚਿਆਂ ਨੂੰ ਨਸ਼ਿਆਂ ਤੋਂ ਦੂਰ ਰੱਖ ਕੇ ਖੇਡਾਂ ਨਾਲ ਜੋੜਨ ਦੇ ਯਤਨ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਪਿੰਡ ਦੇ ਫੁੱਟਬਾਲ ਗਰਾਊਾਡ ਤੇ ਟਰੈਕ 'ਤੇ ਅਭਿਆਸ ਕਰਕੇ ਹੁਣ ਤੱਕ 155 ਬੱਚੇ ਸਰਕਾਰੀ ਨੌਕਰੀਆਂ ਹਾਸਿਲ ਕਰ ਚੁੱਕੇ ਹਨ | ਸਰਕਾਰੀ ਨੌਕਰੀ ਲਈ ਚੁਣੇ ਗਏ ਨੌਜਵਾਨਾਂ 'ਚ ਪਿ੍ਅੰਕਾ, ਨਿਸ਼ਾ, ਪ੍ਰੇਮ ਕੁਮਾਰ, ਅਜੇ ਕੁਮਾਰ, ਵਿਕਾਸ, ਨਿਰੰਜਨ, ਲਵਪ੍ਰੀਤ, ਰਾਜੂ, ਵਕੀਲ, ਵੇਦ ਪ੍ਰਕਾਸ਼, ਰਾਏ ਸਾਹਿਬ, ਨਵਜੋਤ ਸਿੰਘ, ਪਵਨ ਕੁਮਾਰ, ਮੋਹਿਤ ਅਤੇ ਰੋਹਿਤ ਸ਼ਾਮਿਲ ਹਨ | ਇਸ ਮੌਕੇ ਸਰਪੰਚ ਰਾਮ ਸਰੂਪ ਟਾਂਕ, ਰਾਧੇਸ਼ਿਆਮ, ਮੱਖਣ ਸਿੰਘ, ਅਸ਼ੋਕ ਕੁਮਾਰ, ਨਵਜੀਤ ਮੱਕੜ, ਸੁਭਾਸ਼ ਬਾਵਾ, ਸੋਨੂੰ ਕਟਾਰੀਆ ਅਤੇ ਗਗਨ ਮੱਕੜ (ਮੰਚ ਸੰਚਾਲਕ) ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਐਨ. ਐੱਸ. ਐੱਸ. ਕੈਂਪ ਦੇ ਚੌਥੇ ਦਿਨ ਵਲੰਟੀਅਰਾਂ ਨੇ ਰਾਮਸਰਾ 'ਚ ਰੈਲੀ ਕੱਢ ਕੇ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਸਰਕਾਰੀ ਹਾਈ ਸਮਾਰਟ ਸਕੂਲ ਸ਼ੇਰਗੜ੍ਹ ਵਿਖੇ ਮੈਰਿਟ ਹੋਲਡਰ ਵਿਦਿਆਰਥਣਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।