15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੇਵਾ ਸੰਗਠਨ ਗੁਰੂਹਰਸਹਾਏ ਵਲੋਂ ਮਾਤਾ ਚਿੰਤਪੁਰਨੀ ਦੇ ਦਰਸ਼ਨਾਂ ਲਈ ਸ਼ਰਧਾਲੂਆ ਨਾਲ ਭਰੀ ਬੱਸ ਕੀਤੀ ਰਵਾਨਾ

ਅਜੀਤ ਡੈਸਕ 25-01-2026
ਗੁਰੂਹਰਸਹਾਏ, 24 ਜਨਵਰੀ (ਕਪਿਲ ਕੰਧਾਰੀ)-ਸੇਵਾ ਸੰਗਠਨ ਗੁਰੂਹਰਸਹਾਏ ਵਲੋਂ ਮਾਂ ਚਿੰਤਪੁਰਨੀ ਦੇ ਦਰਸ਼ਨਾਂ ਲਈ ਸ਼ਰਧਾਲੂਆਂ ਨਾਲ ਭਰੀ ਬੱਸ ਨੇੜੇ ਪੰਜੇ ਕੇ ਆਰੇ ਵਾਲੇ ਸ੍ਰੀ ਮੁਕਤਸਰ ਸ਼ਹਿਰ ਰੋਡ ਤੋਂ ਮਾਤਾ ਰਾਣੀ ਦੇ ਜੈਕਾਰਿਆਂ ਦੇ ਨਾਲ ਰਵਾਨਾ ਕੀਤੀ ਗਈ | ਧਾਰਮਿਕ ਯਾਤਰਾ 'ਚ ਵੱਡੀ ਗਿਣਤੀ 'ਚ ਮਾਤਾ ਦੇ ਭਗਤਾ ਨੇ ਭਾਗ ਲਿਆ, ਜਿਨ੍ਹਾਂ 'ਚ ਬਜ਼ੁਰਗ, ਮਹਿਲਾਵਾਂ ਤੇ ਨੌਜਵਾਨ ਸ਼ਾਮਿਲ ਸਨ ਅਤੇ ਪੂਰੇ ਵਿਧੀ ਵਿਧਾਨ ਦੇ ਨਾਲ ਪੂਜਾ ਅਰਚਨਾ ਕਰਕੇ ਮਾਤਾ ਦੇ ਜੈਕਾਰਿਆਂ ਨਾਲ ਯਾਤਰਾ ਦੀ ਸ਼ੁਰੂਆਤ ਕਰਵਾਈ ਗਈ | ਇਸ ਮੌਕੇ ਸੇਵਾ ਸੰਗਠਨ ਵਲੋਂ ਸ਼ਰਧਾਲੂਆ ਦੀ ਸਹੂਲਤ ਲਈ ਯਾਤਰਾ ਦੌਰਾਨ ਖਾਣ, ਪੀਣ, ਪਾਣੀ ਤੇ ਹੋਰ ਜ਼ਰੂਰੀ ਪ੍ਰਬੰਧ ਕੀਤੇ ਗਏ | ਜਾਣਕਾਰੀ ਦਿੰਦੇ ਹੋਏ ਕਰਨ ਕਾਮਰਾ, ਲੇਖ ਰਾਜ, ਵਿਨੋਦ ਨਾਗਰ, ਰਾਜੂ ਮਾਦਨ, ਵੇਦ ਪ੍ਰਕਾਸ਼, ਸਤੀਸ਼ ਪੂੰਛੀ, ਰਿਧਮ ਵਲੇਚਾ, ਰਮਨ ਪੁੱਗਲ ਨੇ ਦੱਸਿਆ ਕਿ ਉਨ੍ਹਾਂ ਦੇ ਸੰਗਠਨ ਵਲੋਂ ਇਹ ਪਹਿਲੀ ਬੱਸ ਯਾਤਰਾ ਹੈ ਜੋ ਕਿ ਮਾਤਾ ਚਿੰਤਪੁਰਨੀ ਦੇ ਦਰਬਾਰ 'ਤੇ ਜਾ ਕੇ ਸ਼ਰਧਾਲੂਆਂ ਨੂੰ ਦਰਸ਼ਨ ਕਰਵਾਏਗੀ ਅਤੇ 24 ਜਨਵਰੀ ਨੂੰ ਸਵੇਰੇ 8 ਦੇ ਕਰੀਬ ਇਸ ਬੱਸ ਗੁਰੂਹਰਸਹਾਏ ਤੋਂ ਰਵਾਨਾ ਹੋਈ ਹੈ ਜੋ ਕਿ ਮਾਤਾ ਚਿੰਤਪੁਰਨੀ, ਸ਼ਿਵ ਵਾੜੀ, ਬੰਬੇ ਪਿਕਨਿਕ ਸਪੋਰਟ ਤੇ ਲਾਡੀ ਸ਼ਾਹ ਡੇਰੇ ਦੇ ਦਰਸ਼ਨ ਕਰਵਾਉਣ ਤੋਂ ਬਾਅਦ 25 ਜਨਵਰੀ ਐਤਵਾਰ ਨੂੰ ਵਾਪਸ ਗੁਰੂਹਰਸਹਾਏ ਪਹੁੰਚੇਗੀ | ਸੰਗਠਨ ਦੇ ਆਗੂਆਂ ਨੇ ਕਿਹਾ ਕਿ ਭਵਿੱਖ 'ਚ ਵੀ ਇਸ ਤਰ੍ਹਾਂ ਦੀਆ ਯਾਤਰਾ ਜਾਰੀ ਰਹਿਣਗੀਆਂ | ਇਸ ਮੌਕੇ ਭਗਤਾ ਨੇ ਸੰਗਠਨ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਇਸ ਤਰ੍ਹਾਂ ਦੀ ਯਾਤਰਾ ਕਰਕੇ ਜਿਥੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ ਉਥੇ ਹੀ ਭਾਈਚਾਰਕ ਸਾਂਝ ਵੀ ਵਧਦੀ ਹੈ |
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਲੋਕਾਂ ਲਈ ਇਤਿਹਾਸਕ ਕਦਮ-ਸਰਪੰਚ ਸੁਖਜੀਤ ਸਿੰਘ ਮੱਲੇਵਾਲਾ ਅਗਲੀ ਖ਼ਬਰ ਖੇਤ 'ਚ ਲੱਗੇ ਟਰਾਂਸਫ਼ਾਰਮਰ ਨੂੰ ਰਾਤ ਸਮੇਂ ਚੋਰਾਂ ਨੇ ਬਣਾਇਆ ਨਿਸ਼ਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।