15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸੈਮ ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ 'ਚ ਰਾਸ਼ਟਰੀ ਬਾਲਿਕਾ ਦਿਵਸ ਧੂਮਧਾਮ ਨਾਲ ਮਨਾਇਆ

ਅਜੀਤ ਡੈਸਕ 25-01-2026
ਪੰਜੇ ਕੇ ਉਤਾੜ, 24 ਜਨਵਰੀ (ਪੱਪੂ ਸੰਧਾ)-ਆਈ. ਸੀ. ਐੱਸ. ਈ. ਨਵੀਂ ਦਿੱਲੀ ਨਾਲ ਸੰਬੰਧਿਤ ਸੈਮ ਇੰਟਰਨੈਸ਼ਨਲ ਸਕੂਲ ਸੈਦੇ ਕੇ ਮੋਹਨ ਵਲੋਂ ਸਕੂਲ 'ਚ ਰਾਸ਼ਟਰੀ ਬਾਲਿਕਾ ਦਿਵਸ ਬੜੀ ਧੂਮਧਾਮ ਨਾਲ ਮਨਾਇਆ | ਇਸ ਮੌਕੇ ਸਕੂਲ ਵਿਚ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ, ਜਿਵੇਂ ਕਿ ਭਾਸ਼ਨ ਮੁਕਾਬਲਾ, ਪੋਸਟਰ ਬਣਾਉਣ ਦੀ ਪ੍ਰਤੀਯੋਗਤਾ, ਕਵਿਤਾ ਪਾਠ ਤੇ ਨਾਟਕ ਪ੍ਰਸਤੁਤੀ | ਸਕੂਲ ਦੇ ਵਿਦਿਆਰਥੀਆਂ ਨੇ ਬਾਲਿਕਾਵਾਂ ਦੀ ਮਹੱਤਤਾ, ਉਨ੍ਹਾਂ ਦੇ ਅਧਿਕਾਰਾਂ ਅਤੇ ਸਿੱਖਿਆ ਦੀ ਲੋੜ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਅਖਿਲ ਕੁਮਾਰ ਗੁਗਲਾਨੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਬੇਟੀ ਸਮਾਜ ਦੀ ਸ਼ਾਨ ਹੈ ਅਤੇ ਉਸ ਨੂੰ ਸਾਮਾਨ ਅਧਿਕਾਰ, ਸਿੱਖਿਆ ਤੇ ਸੁਰੱਖਿਆ ਮਿਲਣੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਬੇਟੀ ਬਚਾਓ, ਬੇਟੀ ਪੜ੍ਹਾਓ ਸਿਰਫ਼ ਨਾਅਰਾ ਨਹੀਂ, ਸਗੋਂ ਸਾਡੇ ਸਭ ਦੀ ਜ਼ਿੰਮੇਵਾਰੀ ਹੈ | ਇਸ ਸਮਾਗਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਅਤੇ ਸਮਾਜ ਵਿਚ ਬਾਲਿਕਾਵਾਂ ਪ੍ਰਤੀ ਸਨਮਾਨ ਤੇ ਜਾਗਰੂਕਤਾ ਪੈਦਾ ਕਰਨਾ ਸੀ | ਇਸ ਮੌਕੇ ਸਕੂਲ ਦੇ ਚੇਅਰਮੈਨ ਪਵਨ ਸਾਮਾ, ਡਾਇਰੈਕਟਰ ਗੋਲਡੀ ਸਾਮਾ ਅਤੇ ਸਮੂਹ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਸੈਂਟਰਲ ਪੋਟੈਟੋ ਰਿਸਰਚ ਇੰਸਟੀਚਿਊਟ ਵਲੋਂ ਕਰਮੂਵਾਲਾ ਵਿਖੇ ਆਲੂ ਦਾ ਗੁਣਵੱਤਾ ਭਰਪੂਰ ਬੀਜ ਤਿਆਰ ਕਰਨ ਸੰਬੰਧੀ ਸੈਮੀਨਾਰ... ਅਗਲੀ ਖ਼ਬਰ ਟ੍ਰੈਫ਼ਿਕ ਪੁਲਿਸ ਵਲੋਂ ਕੀਤੇ ਜਾ ਰਹੇ ਈ-ਚਲਾਨ ਨੂੰ ਲੈ ਕੇ ਲੋਕ ਹੋ ਰਹੇ ਪ੍ਰੇਸ਼ਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।