15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਅਬੋਹਰ 'ਚ ਬਸੰਤ ਪੰਚਮੀ ਮੌਕੇ ਪਹਿਲੀ ਵਾਰ ਕਰਵਾਇਆ ਵਿਸ਼ਾਲ ਪਤੰਗ ਮਹੋਤਸਵ

ਅਜੀਤ ਡੈਸਕ 25-01-2026
ਅਬੋਹਰ, 24 ਜਨਵਰੀ (ਵਿਵੇਕ ਹੂੜੀਆ)-ਬਸੰਤ ਪੰਚਮੀ ਦੇ ਪਵਿੱਤਰ ਤਿਉਹਾਰ ਮੌਕੇ ਅਬੋਹਰ ਸ਼ਹਿਰ 'ਚ ਪਹਿਲੀ ਵਾਰ ਇਕ ਵਿਸ਼ਾਲ 'ਪਤੰਗ ਮਹੋਤਸਵ' ਦਾ ਆਯੋਜਨ ਕੀਤਾ | ਇਹ ਪ੍ਰੋਗਰਾਮ ਆਧਾਰਸ਼ਿਲਾ ਪਲੇ-ਵੇ ਸਕੂਲ, ਸਰਸਵਤੀ ਫਾਰਮੇਸੀ ਕਾਲਜ ਤੇ ਅਰੋੜਾ ਵਿਕਾਸ ਮੰਚ ਦੇ ਸਾਂਝੇ ਸਹਿਯੋਗ ਨਾਲ ਕਰਵਾਇਆ, ਜਿਸ 'ਚ ਸਕੂਲੀ ਬੱਚਿਆਂ ਦੇ ਨਾਲ-ਨਾਲ ਸ਼ਹਿਰ ਨਿਵਾਸੀਆਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ | ਮਹੋਤਸਵ ਦੌਰਾਨ ਪੂਰਾ ਆਕਾਸ਼ ਰੰਗ-ਬਰੰਗੀਆਂ ਪਤੰਗਾਂ ਨਾਲ ਭਰ ਗਿਆ | ਬੱਚਿਆਂ ਨੇ ਡੀ. ਜੇ. ਦੀਆਂ ਧੁਨਾਂ 'ਤੇ ਪਤੰਗਬਾਜ਼ੀ ਦਾ ਅਨੰਦ ਲਿਆ ਤੇ ਜੰਮ ਕੇ ਨਾਚ ਕੀਤਾ | ਪੂਰਾ ਮਾਹੌਲ ਬਸੰਤ ਦੇ ਰੰਗਾਂ 'ਚ ਰੰਗਿਆ ਨਜ਼ਰ ਆਇਆ | ਇਸ ਮੌਕੇ ਬੱਚਿਆਂ ਨੇ ਵੱਖ-ਵੱਖ ਸਟਾਲ ਲਗਾ ਕੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਤੇ ਪੇਂਟਿੰਗ ਮੁਕਾਬਲਿਆਂ ਵਿਚ ਵੀ ਹਿੱਸਾ ਲਿਆ | ਪ੍ਰੋਗਰਾਮ 'ਚ ਗਾਇਕ ਸੁਰਿੰਦਰ ਚੰਚਲ ਨੇ ਆਪਣੀ ਮਿੱਠੀ ਆਵਾਜ਼ ਵਿਚ ਪੰਜਾਬੀ ਗੀਤ ਪੇਸ਼ ਕਰਕੇ ਦਰਸ਼ਕਾਂ ਨੂੰ ਮੰਤਰ-ਮੁਗਧ ਕਰ ਦਿੱਤਾ | ਦੂਜੇ ਪਾਸੇ ਅਮਰ ਲਾਲ ਨੇ ਬਸੰਤ ਪੰਚਮੀ 'ਤੇ ਵਿਸ਼ੇਸ਼ ਕਵਿਤਾ ਸੁਣਾ ਕੇ ਪ੍ਰੋਗਰਾਮ ਨੂੰ ਸਾਹਿਤਕ ਰੰਗ ਦਿੱਤਾ | ਥਾਣਾ ਸਿਟੀ-2 ਦੇ ਇੰਚਾਰਜ ਇੰਸਪੈਕਟਰ ਮਨਿੰਦਰ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਤੇ ਜੇਤੂ ਬੱਚਿਆਂ ਨੂੰ ਇਨਾਮ ਵੰਡ ਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ | ਪ੍ਰਬੰਧਕ ਰਾਜੀਵ ਗੁਪਤਾ, ਡਾ. ਮਨੋਜ ਕੌਸ਼ਲ ਅਤੇ ਗਗਨ ਚੁੱਘ ਨੇ ਸਾਰੇ ਸਹਿਯੋਗੀਆਂ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਅਜਿਹਾ ਮਹੋਤਸਵ ਅਗਲੇ ਸਾਲ ਵੀ ਕਰਵਾਇਆ ਜਾਵੇਗਾ | ਇਸ ਮੌਕੇ ਪਿ੍ੰਸੀਪਲ ਸੰਜੇ ਕੁਮਾਰ ਹੁੱਡਾ, ਸੁਭਾਸ਼ ਠਠਈ, ਬੰਟੀ ਵਢੇਰਾ, ਗੁਲਸ਼ਨ ਬਾਘਲਾ, ਲਵਲੀ, ਸੋਨੂੰ ਕਟਾਰੀਆ, ਬਲਜੀਤ ਸਿੰਘ, ਅਮਿਤਾ ਗੋਇਲ, ਮਿਸਮਿਨ ਮੈਡਮ, ਸੁਦੇਸ਼ ਯਾਦਵ, ਪਿ੍ਆ ਸ਼ਰਮਾ, ਸਚਿਨ ਪੂਨੀਆ, ਪ੍ਰੀਤੀ ਕੌਸ਼ਲ, ਅਜੇ ਕੁਮਾਰ, ਰੁਦਾ ਮੈਡਮ, ਸੁਮਨ ਮੈਡਮ ਤੇ ਸੁਰਿੰਦਰਪਾਲ ਚੁੱਘ ਸਮੇਤ ਕਈ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ ਦੇ ਚੇਅਰਮੈਨ ਡਾ. ਥਿੰਦ ਨੂੰ ਸ਼ਹੀਦ ਊਧਮ ਸਿੰਘ ਕਲੱਬ ਨੇ ਸੌਂਪਿਆ ਮੰਗ ਪੱਤਰ ਅਗਲੀ ਖ਼ਬਰ ਜੀ. ਏ. ਵੀ. ਜੈਨ ਆਦਰਸ਼ ਵਿਦਿਆਲਿਆ 'ਚ ਗਣਤੰਤਰ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।