15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਗੁਰੂ ਨਾਨਕ ਖ਼ਾਲਸਾ ਕਾਲਜ 'ਚ ਬਸੰਤ ਪੰਚਮੀ ਮੌਕੇ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ

ਅਜੀਤ ਡੈਸਕ 25-01-2026
ਅਬੋਹਰ, 24 ਜਨਵਰੀ (ਤੇਜਿੰਦਰ ਸਿੰਘ ਖ਼ਾਲਸਾ)-ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਬਸੰਤ ਪੰਚਮੀ ਮੌਕੇ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਗਈਆਂ | ਇਨ੍ਹਾਂ ਪ੍ਰਤੀਯੋਗਤਾਵਾਂ ਦਾ ਆਯੋਜਨ ਪ੍ਰੋ. ਸੰਦੀਪ ਕੁਮਾਰ ਸਮਾਜ ਸ਼ਾਸਤਰ ਵਿਭਾਗ ਤੇ ਪ੍ਰੋ. ਰਾਹੁਲ ਕੁਮਾਰ ਇਤਿਹਾਸ ਵਿਭਾਗ ਵਲੋਂ ਕੀਤਾ | ਇਸ ਬਾਰੇ ਪਿ੍ੰਸੀਪਲ ਡਾ. ਰੁਪਿੰਦਰ ਕੌਰ ਸੰਧੂ ਨੇ ਕਿਹਾ ਦੇਸ਼ ਭਰ ਵਿਚ ਬਸੰਤ ਪੰਚਮੀ ਦਾ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਹ ਦਿਨ ਦੇਵੀ ਸਰਸਵਤੀ ਨੂੰ ਸਮਰਪਿਤ ਹੈ, ਜਿਸ ਨੂੰ ਸਿੱਖਿਆ, ਬੁੱਧੀ ਤੇ ਗਿਆਨ ਦੀ ਦੇਵੀ ਮੰਨਿਆ ਜਾਂਦਾ ਹੈ | ਇਸ ਦਿਨ, ਲੋਕ ਗਿਆਨ, ਸਿੱਖਿਆ ਅਤੇ ਕਲਾ ਵਿਚ ਸਫਲਤਾ ਦੀ ਆਸ ਕਰਦੇ ਹੋਏ ਦੇਵੀ ਸਰਸਵਤੀ ਦੀ ਪੂਜਾ ਕਰਦੇ ਹਨ | ਇਹ ਦਿਨ ਵਿਦਿਆਰਥੀਆਂ, ਅਧਿਆਪਕਾਂ ਤੇ ਰਚਨਾਤਮਿਕ ਖੇਤਰਾਂ ਵਿਚ ਸ਼ਾਮਲ ਲੋਕਾਂ ਲਈ ਵਿਸ਼ੇਸ਼ ਤੌਰ 'ਤੇ ਮਹੱਤਵਪੂਰਨ ਹੈ | ਇਸੇ ਕੜੀ ਵਿਚ ਪਤੰਗ ਬਣਾਉਣਾ ਮੁਕਾਬਲੇ 'ਚ ਹਰਪ੍ਰੀਤ ਕੌਰ ਪਹਿਲਾਂ, ਸਿਮਰਨ ਦੂਜਾ, ਹਰਪ੍ਰੀਤ ਸਿੰਘ ਤੀਜਾ, ਪਤੰਗ ਉਡਾਉਣਾ ਮੁਕਾਬਲੇ ਵਿਚ ਹਰਜਿੰਦਰ ਸਿੰਘ ਅਤੇ ਆਰੀਅਨ ਨੇ ਪਹਿਲਾਂ, ਰਣਵੀਰ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੂਜਾ, ਅਮਨਦੀਪ ਸਿੰਘ ਤੇ ਓਾਕਾਰ ਸੰਧੂ ਨੇ ਤੀਜਾ, ਪੋਸਟਰ ਬਣਾਉਣਾ ਪ੍ਰਤੀਯੋਗਤਾ ਵਿਚ ਮਹਿਕ ਨੇ ਪਹਿਲਾਂ ਤੇ ਅਰਸ਼ਦੀਪ ਕੌਰ ਨੇ ਦੂਜਾ, ਨਿਬੰਧ ਲੇਖਨ ਮੁਕਾਬਲੇ ਵਿਚ ਕਮਲਜੀਤ ਕੌਰ ਨੇ ਪਹਿਲਾਂ, ਅਰਸ਼ਦੀਪ ਕੌਰ ਨੇ ਦੂਜਾ, ਮਹਿਕ ਨੇ ਤੀਜਾ, ਕਵਿਤਾ ਲੇਖਣ ਮੁਕਾਬਲੇ ਵਿਚ ਆਂਚਲ ਨੇ ਪਹਿਲਾਂ, ਮਨਪ੍ਰੀਤ ਨੇ ਦੂਜਾ ਅਤੇ ਸੰਤੋਸ਼ ਨੇ ਤੀਜਾ ਸਥਾਨ ਹਾਸਿਲ ਕੀਤਾ | ਕਾਲਜ ਚੇਅਰਮੈਨ ਦਲਜੀਤ ਸਿੰਘ ਸੰਧੂ, ਸੈਕਟਰੀ ਬਲਕਰਨ ਸਿੰਘ ਬਰਾੜ, ਸਮੂਹ ਕਮੇਟੀ ਮੈਂਬਰਾਂ ਅਤੇ ਪਿ੍ੰਸੀਪਲ ਡਾ.ਸੰਧੂ ਨੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਦੇ ਸੁਨਹਿਰੀ ਭਵਿੱਖ ਦੀ ਆਸ ਕੀਤੀ |
ਪਿਛਲੀ ਖ਼ਬਰ ਹੈਰੋਇਨ ਸਣੇ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾਂ ਨਾਨਕਾ ਨੇ ਸਰਹੱਦ ਤੋਂ ਕੀਤਾ ਦਾਖਲਾ ਮੁਹਿੰਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।