15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾਂ ਨਾਨਕਾ ਨੇ ਸਰਹੱਦ ਤੋਂ ਕੀਤਾ ਦਾਖਲਾ ਮੁਹਿੰਮ ਦਾ ਆਗਾਜ਼

ਅਜੀਤ ਡੈਸਕ 25-01-2026
ਫ਼ਾਜ਼ਿਲਕਾ, 24 ਜਨਵਰੀ (ਦਵਿੰਦਰ ਪਾਲ ਸਿੰਘ)-ਜ਼ਿਲ੍ਹਾ ਸਿੱਖਿਆ ਅਫ਼ਸਰ ਫ਼ਾਜ਼ਿਲਕਾ ਸਤੀਸ਼ ਕੁਮਾਰ, ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫ਼ਾਜ਼ਿਲਕਾ-2 ਪ੍ਰਮੋਦ ਕੁਮਾਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾਂ ਨਾਨਕਾ ਦੇ ਸਮੂਹ ਸਟਾਫ਼ ਵਲੋਂ ਸੈਂਟਰ ਹੈੱਡ ਟੀਚਰ ਮੈਡਮ ਰਚਨਾ ਸੇਠੀ ਤੇ ਮੁੱਖ ਅਧਿਆਪਕ ਰਾਜੀਵ ਚਗਤੀ ਦੀ ਅਗਵਾਈ ਹੇਠ ਨਵੇਂ ਸੈਸ਼ਨ 2026-27 ਲਈ ਪਿੰਡ ਦੋਨਾਂ ਨਾਨਕਾ 'ਚ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ, ਇਸ ਦੇ ਨਾਲ ਹੀ ਸਕੂਲ ਵਿਦਿਆਰਥੀਆਂ ਨੇ ਗਣਤੰਤਰ ਦਿਵਸ ਦੇ ਮੌਕੇ ਪੂਰੇ ਪਿੰਡ 'ਚ ਤਿਰੰਗਾ ਯਾਤਰਾ ਕੱਢੀ ਗਈ | ਇਸ ਸੰਬੰਧੀ ਸਕੂਲ ਮੁੱਖ ਅਧਿਆਪਕ ਰਾਜੀਵ ਚਗਤੀ ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਦੇ ਨਿਰਦੇਸ਼ ਅਨੁਸਾਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾਂ ਨਾਨਕਾ ਵਿਖੇ ਨਵੇਂ ਸੈਸ਼ਨ 'ਚ ਨਰਸਰੀ ਤੋਂ ਪੰਜਵੀਂ ਜਮਾਤ ਤੱਕ ਦੇ ਦਾਖ਼ਲੇ ਲਈ ਦਾਖ਼ਲਾ ਮੁਹਿੰਮ ਦੀ ਸ਼ੁਰੂਆਤ ਰੈਲੀ ਦੇ ਰੂਪ ਵਿਚ ਕੀਤੀ ਗਈ | ਜਿਸ ਵਿਚ ਸਕੂਲ ਦੇ ਸਮੂਹ ਸਟਾਫ਼ ਨੇ ਪਿੰਡ 'ਚ ਜਾ ਕੇ ਮਾਪਿਆਂ ਨੂੰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੋਨਾਂ ਨਾਨਕਾ ਵਿਖੇ ਪੰਜਾਬ ਸਰਕਾਰ ਵਲੋਂ ਬੱਚਿਆਂ ਨੂੰ ਦਿੱਤੀਆਂ ਜਾ ਰਹੀਆਂ ਉੱਚ ਪੱਧਰੀ ਸਿੱਖਿਆ ਸਿੱਖਿਆ ਦੇ ਨਾਲ ਨਾਲ ਸਹੂਲਤਾਂ, ਸੁਵਿਧਾਵਾਂ ਤੇ ਦੋਨਾਂ ਨਾਨਕਾ ਸਕੂਲ ਦੇ ਵਿਦਿਆਰਥੀਆਂ ਦੀਆਂ ਪ੍ਰਾਪਤ ਉਪਲਬਧੀਆਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਦਾਖਲਾ ਮੁਹਿੰਮ ਰੈਲੀ 'ਚ ਸੈਂਟਰ ਹੈੱਡ ਟੀਚਰ ਰਚਨਾ ਸੇਠੀ ਤੇ ਮੈਡਮ ਸ਼ਬਨਮ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੁੱਖ ਅਧਿਆਪਕ ਰਾਜੀਵ ਚਗਤੀ ਨੇ ਦੱਸਿਆ ਕਿ ਇਸ ਦਾਖ਼ਲਾ ਮੁਹਿੰਮ ਰੈਲੀ ਦੇ ਨਾਲ-ਨਾਲ ਸਕੂਲ ਅਧਿਆਪਕ ਸੁਖਦੇਵ ਸਿੰਘ ਤੇ ਸੁਨੀਲ ਕੁਮਾਰ ਦੀ ਦੇਖ-ਰੇਖ ਵਿਚ ਆਉਣ ਵਾਲੇ ਗਣਤੰਤਰ ਦਿਵਸ ਮੌਕੇ ਦੋਨਾਂ ਨਾਨਕਾ ਸਕੂਲ ਦੇ ਸਾਰੇ ਵਿਦਿਆਰਥੀਆਂ ਨੇ ਪੂਰੇ ਪਿੰਡ 'ਚ ਤਿਰੰਗਾ ਯਾਤਰਾ ਬੜੇ ਹੀ ਉਤਸ਼ਾਹ ਤੇ ਜੋਸ਼ ਨਾਲ ਕੱਢੀ, ਜਿਸ ਦੀ ਸ਼ੁਰੂਆਤ ਸਕੂਲ ਤੋਂ ਕੀਤੀ ਗਈ | ਪੂਰੇ ਅਨੁਸ਼ਾਸਨ ਨਾਲ ਤਿਰੰਗਾ ਯਾਤਰਾ ਦੌਰਾਨ ਛੋਟੇ-ਛੋਟੇ ਬੱਚਿਆਂ ਨੇ ਆਪਣੇ ਹੱਥਾਂ ਵਿਚ ਤਿਰੰਗੇ ਲਹਿਰਾਉਂਦੇ ਹੋਏ ਪੂਰੇ ਜੋਸ਼ ਨਾਲ 'ਭਾਰਤ ਮਾਤਾ ਦੀ ਜੈ, ਦੇਸ਼ ਦੀ ਰੱਖਿਆ ਅਸੀਂ ਕਰਾਂਗੇ' ਵਰਗੇ ਦੇਸ਼ ਭਗਤੀ ਦੇ ਨਾਅਰੇ ਲਗਾਏ | ਇਹ ਤਿਰੰਗਾ ਯਾਤਰਾ ਪੂਰੇ ਦੋਨਾਂ ਨਾਨਕਾ ਪਿੰਡ ਤੋਂ ਹੁੰਦੀ ਹੋਈ ਪ੍ਰਾਇਮਰੀ ਸਕੂਲ 'ਚ ਸਮਾਪਤ ਹੋਈ | ਇਸ ਦਾਖ਼ਲਾ ਮੁਹਿੰਮ ਰੈਲੀ ਤੇ ਤਿਰੰਗਾ ਯਾਤਰਾ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ਼ ਸੁਖਦੇਵ ਸਿੰਘ, ਸੁਨੀਲ ਵਰਮਾ, ਮੈਡਮ ਕਮਲੇਸ਼ ਰਾਣੀ, ਮੈਡਮ ਪੂਜਾ ਰਾਣੀ, ਵਰਿੰਦਰ ਸਿੰਘ ਅਤੇ ਕਰਨ ਧਵਨ ਦਾ ਯੋਗਦਾਨ ਰਿਹਾ |
ਪਿਛਲੀ ਖ਼ਬਰ ਗੁਰੂ ਨਾਨਕ ਖ਼ਾਲਸਾ ਕਾਲਜ 'ਚ ਬਸੰਤ ਪੰਚਮੀ ਮੌਕੇ ਵੱਖ-ਵੱਖ ਪ੍ਰਤੀਯੋਗਤਾਵਾਂ ਕਰਵਾਈਆਂ ਅਗਲੀ ਖ਼ਬਰ ਬੇਕਾਬੂ ਹੋ ਕੇ ਕਾਰ ਪਲਟੀ, ਵੱਡਾ ਹਾਦਸਾ ਹੋਣ ਤੋਂ ਬਚਾਅ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।