30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-01-2026

ਸਰਵਹਿੱਤਕਾਰੀ ਸਕੂਲ 'ਚ ਬਸੰਤ ਦਾ ਤਿਉਹਾਰ ਮਨਾਇਆ

ਅਜੀਤ ਡੈਸਕ 24-01-2026
ਜ਼ੀਰਾ, 23 ਜਨਵਰੀ (ਰਜਨੀਸ਼ ਕਥੂਰੀਆ)-ਸਵਾਮੀ ਸਵਤੇ ਪ੍ਰਕਾਸ਼ ਸਰਵਹਿੱਤਕਾਰੀ ਵਿੱਦਿਆ ਮੰਦਰ (ਨੇੜੇ ਗੁੱਗਾ ਮੰਦਰ) ਜ਼ੀਰਾ ਵਿਖੇ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਵਲੋਂ ਸਰਸਵਤੀ ਪੂਜਣ ਕੀਤਾ | ਉਪਰੰਤ ਲੁਧਿਆਣਾ ਵਿਭਾਗ ਦੇ ਵਿਭਾਗ ਸਕੱਤਰ ਸਤਪਾਲ ਨਰੂਲਾ, ਉਨ੍ਹਾਂ ਦੀ ਧਰਮ ਪਤਨੀ ਮੈਡਮ ਰਾਜ ਰਾਣੀ ਨਰੂਲਾ, ਪ੍ਰਧਾਨ ਸੁਖਦੇਵ ਬਿੱਟੂ ਵਿਜ ਤੇ ਮੀਤ ਪ੍ਰਧਾਨ ਮੈਡਮ ਬੰਸੀਵਾਲ ਦੀ ਅਗਵਾਈ ਸਕੂਲ 'ਚ ਹਵਨ ਕਰਵਾਇਆ | ਇਸ ਸ਼ੁੱਭ ਮੌਕੇ ਸਕੂਲ 'ਚ ਨਵੇਂ ਸੈਸ਼ਨ ਲਈ 12 ਬੱਚਿਆਂ ਦੀ ਰਜਿਸਟ੍ਰੇਸ਼ਨ ਕੀਤੀ ਗਈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਪ੍ਰਵੀਨ ਬਾਲਾ, ਸਮੂਹ ਸਟਾਫ਼ ਤੇ ਬੱਚੇ ਹਾਜ਼ਰ ਸਨ | ਇਸ ਮੌਕੇ ਸ਼ਿਸ਼ੂ ਵਾਟਿਕਾ ਦੇ ਬੱਚਿਆਂ ਦਾ ਵਿੱਦਿਆ ਆਰੰਭ ਸੰਸਕਾਰ ਵੀ ਕੀਤਾ |
ਪਿਛਲੀ ਖ਼ਬਰ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਨੇ ਬਸੰਤ ਦੀਆਂ ਖ਼ੁਸ਼ੀਆਂ ਆਪਣੀ ਪੋਤੀ ਨਾਲ ਕੀਤੀਆਂ ਸਾਂਝੀਆਂ ਅਗਲੀ ਖ਼ਬਰ ਸਹਾਰਾ ਕਲੱਬ ਦੀ ਮਹੀਨਾਵਾਰ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।