ਮੱਖੂ, 21 ਜਨਵਰੀ (ਵਰਿੰਦਰ ਮਨਚੰਦਾ) -ਚੋਰੀ ਦੇ ਮੋਬਾਈਲ ਵੇਚਣ ਦੇ ਦੋਸ਼ ਹੇਠ ਥਾਣਾ ਮੱਖੂ ਪੁਲਿਸ ਵਲੋਂ ਦੋ ਵਿਅਕਤੀਆਂ ਨੂੰ ਦੋ ਮੋਬਾਈਲ ਅਤੇ ਇਕ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ | ਸਹਾਇਕ ਥਾਣੇਦਾਰ ਪ੍ਰਗਟ ਸਿੰਘ ਅਨੁਸਾਰ ਉਹ ਸਮੇਤ ਪੁਲਿਸ ਪਾਰਟੀ ਗਸ਼ਤ ਵਾ ਚੈਕਿੰਗ ਦੇ ਸਬੰਧ 'ਚ ਰਵਾਨਾ ਸੀ ਤਾਂ ਜਦ ਉਹ ਸਿਵਲ ਹਸਪਤਾਲ ਗੇਟ ਪਾਸ ਪੁੱਜੇ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਅਰਜਨਦੀਪ ਸਿੰਘ ਉਰਫ਼ ਰਨੂਕ ਵਾਸੀ ਰੌਸ਼ਨ ਸ਼ਾਹ ਵਾਲਾ ਥਾਣਾ ਸਦਰ ਜ਼ੀਰਾ, ਜੀਵਨ ਉਰਫ਼ ਸੋਕੀ ਵਾਸੀ ਖਡੂਰ ਚੋਰੀ ਦੇ ਮੋਬਾਈਲ ਵੇਚਣ ਲਈ ਦਾਣਾ ਮੰਡੀ ਖੜੇ ਹਨ | ਪੁਲਿਸ ਵਲੋਂ ਮਿਲੀ ਇਤਲਾਹ 'ਤੇ ਜਦ ਛਾਪੇਮਾਰੀ ਕੀਤੀ ਤਾਂ ਮੁਲਜ਼ਮ ਮੌਕੇ 'ਤੇ ਗਿ੍ਫ਼ਤਾਰ ਕਰ ਲਏ ਗਏ, ਜਿਨ੍ਹਾਂ ਪਾਸੋਂ 2 ਵੀਵੋ ਕੰਪਨੀ ਦੇ ਮੋਬਾਈਲ ਬਿਨਾਂ ਸਿੰਮ, ਇਕ ਬਿਨਾਂ ਨੰਬਰ ਮੋਟਰਸਾਈਕਲ ਅਤੇ ਦਾਤਰ ਲੋਹਾ ਬਰਾਮਦ ਕੀਤਾ ਗਿਆ | ਥਾਣਾ ਮੱਖੂ ਪੁਲਿਸ ਨੇ ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ |