17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

26 ਜਨਵਰੀ ਨੂੰ ਪੂਰੇ ਭਾਰਤ ਵਿਚ ਕੱਢਿਆ ਜਾਵੇਗਾ ਟਰੈਕਟਰ ਮਾਰਚ-ਪੀਰ, ਤਲਵੰਡੀ

ਅਜੀਤ ਡੈਸਕ 22-01-2026
ਮੱਖੂ, 21 ਜਨਵਰੀ (ਕੁਲਵਿੰਦਰ ਸਿੰਘ ਸੰਧੂ)-ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਬਲਾਕ ਮੱਖੂ ਦੀ ਮੀਟਿੰਗ ਜਥੇਦਾਰ ਮਹਿਲ ਸਿੰਘ ਅਮੀਰ ਸ਼ਾਹ ਦੀ ਪ੍ਰਧਾਨਗੀ ਹੇਠ ਦਾਣਾ ਮੰਡੀ ਮੱਖੂ ਵਿਖੇ ਹੋਈ | ਜਿਸ ਵਿਚ ਬਲਾਕ ਦੇ ਅਹੁਦੇਦਾਰਾਂ ਅਤੇ ਵਰਕਰਾਂ ਨੇ ਹਿੱਸਾ ਲਿਆ ਅਤੇ ਮੀਟਿੰਗ ਵਿਚ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕਰਦਿਆਂ ਲਖਵਿੰਦਰ ਸਿੰਘ ਪੀਰ ਮੁਹੰਮਦ ਪ੍ਰਧਾਨ ਯੂਥ ਵਿੰਗ ਪੰਜਾਬ ਅਤੇ ਪਰਗਟ ਸਿੰਘ ਤਲਵੰਡੀ ਸੂਬਾਈ ਸਕੱਤਰ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਦੇਸ਼ਾਂ ਤੇ 26 ਜਨਵਰੀ ਨੂੰ ਜੋ ਤਹਿਸੀਲ ਪੱਧਰ 'ਤੇ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ | ਉਸ ਵਿਚ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਹਿੱਸਾ ਲਵੋ | ਇਸ ਮੌਕੇ ਕਿਸਾਨ ਆਗੂਆਂ ਦੀਆਂ 26 ਮਾਰਚ ਦੇ ਟਰੈਕਟਰ ਨੂੰ ਕਾਮਯਾਬ ਕਰਨ ਲਈ ਡਿਊਟੀਆਂ ਲਾਈਆਂ ਗਈਆਂ | ਇਹ ਵਿਸ਼ਾਲ ਟਰੈਕਟਰ ਮਾਰਚ ਕਿਸਾਨ ਅੰਦੋਲਨ 2020 ਜੋ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਲੀ ਲੜਿਆ ਗਿਆ ਸੀ ਅਤੇ ਉੱਥੇ 26 ਜਨਵਰੀ ਨੂੰ ਰਿੰਗ ਰੋਡ 'ਤੇ ਇਕ ਟਰੈਕਟਰ ਮਾਰਚ ਕੀਤਾ ਗਿਆ ਸੀ, ਜਿਸ ਨੂੰ ਕੇਂਦਰ ਸਰਕਾਰ ਨੇ ਅਸਫਲ ਕਰਨ ਲਈ ਬਹੁਤ ਕੋਸ਼ਿਸ਼ ਕੀਤੀ ਸੀ ਪਰ ਉਹ ਇਸ ਵਿਚ ਕਾਮਯਾਬ ਨਹੀਂ ਹੋਈ ਸੀ | ਸੰਯੁਕਤ ਕਿਸਾਨ ਮੋਰਚੇ ਵਲੋਂ ਕਿਸਾਨ ਅੰਦੋਲਨ ਜਿੱਤਣ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਸੀ ਕਿ 26 ਜਨਵਰੀ ਵਾਲਾ ਟਰੈਕਟਰ ਮਾਰਚ ਹਰ ਸਾਲ ਕੱਢਿਆ ਜਾਵੇਗਾ ਤਾਂ ਕਿ ਜੋ ਮੋਦੀ ਸਰਕਾਰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲੋਂ 100 ਵਾਰ ਸੋਚੇ ਉਨ੍ਹਾਂ ਸਮੂਹ ਭਰਾਤਰੀ ਜਥੇਬੰਦੀਆਂ ਮੁਲਾਜ਼ਮ ਜਥੇਬੰਦੀਆਂ ਮਜ਼ਦੂਰ ਵੀਰਾਂ ਦੁਕਾਨਦਾਰਾਂ ਨੂੰ ਇਸ ਟਰੈਕਟਰ ਮਾਰਚ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ | ਇਸ ਮੌਕੇ ਗੁਰਵਿੰਦਰ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਭਗਵਾਨ ਸਿੰਘ ਗੱਟਾ ਬਾਦਸ਼ਾਹ ਮੀਤ ਪ੍ਰਧਾਨ ਜ਼ਿਲ੍ਹਾ ਫ਼ਿਰੋਜ਼ਪੁਰ, ਬਲਵਿੰਦਰ ਸਿੰਘ ਮਰਾੜ, ਜਥੇਦਾਰ ਅੰਗਰੇਜ਼ ਸਿੰਘ, ਗੁਰਦੇਵ ਸਿੰਘ ਤਲਵੰਡੀ, ਬੂੜ ਸਿੰਘ ਸ਼ਾਹ ਵਾਲਾ, ਗੁਰਵਿੰਦਰ ਸਿੰਘ ਮਿਸ਼ਨ ਵਸਤੀ, ਕਾਰਜ ਸਿੰਘ, ਮਹਾਵੀਰ ਸਿੰਘ ਅਮੀਰ ਸ਼ਾਹ, ਹਰਦੇਵ ਸਿੰਘ ਅÏਜਲਾ, ਨਿਰਵੈਰ ਸਿੰਘ ਸਰਪੰਚ ਮਲੰਗਵਾਲਾ, ਬੁੱਧ ਸਿੰਘ ਮਲੰਗਵਾਲਾ, ਗੁਰਦੀਪ ਸਿੰਘ, ਕਿੱਕਰ ਸਿੰਘ ਆਦਿ ਕਿਸਾਨ ਹਾਜ਼ਰ ਸਨ |
ਪਿਛਲੀ ਖ਼ਬਰ ਸਿੱਖਿਆ ਵਿਭਾਗ ਦਾ ਦਿਵਿਆਂਗ ਵਿਦਿਆਰਥੀਆਂ ਲਈ ਸਿੱਖਿਆ ਨੂੰ ਮਜ਼ਬੂਤ ਕਰਨ ਵੱਲ ਅਹਿਮ ਕਦਮ ਅਗਲੀ ਖ਼ਬਰ ਪੰਜਾਬ ਤੇ ਕਿਸਾਨਾਂ ਦੇ ਹਿਤਾਂ 'ਤੇ ਡਟ ਕੇ ਪਹਿਰਾ ਦੇਵਾਂਗੇ-ਦਲਵੀਰ ਸਿੱਧੂਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।