26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-01-2026

ਕਿਸਾਨਾਂ ਦੇ ਵਿਰੋਧ ਤੋਂ ਬਾਅਦ ਪ੍ਰਸ਼ਾਸਨ ਆੜ੍ਹਤੀਏ ਨੂੰ ਕਬਜ਼ਾ ਦਿਵਾਉਣ ਨਹੀਂ ਆਇਆ

ਅਜੀਤ ਡੈਸਕ 21-01-2026
ਮਮਦੋਟ, 20 ਜਨਵਰੀ (ਸੁਖਦੇਵ ਸਿੰਘ ਸੰਗਮ)-ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਤੇ ਕਿਸਾਨਾਂ ਦੁਆਰਾ ਵਿਰੋਧ ਕੀਤੇ ਜਾਣ 'ਤੇ ਪ੍ਰਸ਼ਾਸਨ ਆੜ੍ਹਤੀਏ ਨੂੰ ਜ਼ਮੀਨ ਦਾ ਕਬਜ਼ਾ ਦਿਵਾਉਣ ਲਈ ਮੌਕੇ 'ਤੇ ਨਹੀਂ ਆਇਆ | ਕਿਸਾਨਾਂ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਮੰਗਲ ਸਿੰਘ ਸਵਾਈ ਕੇ ਅਤੇ ਗੁਰਦਿਆਲ ਸਿੰਘ ਟਿੱਬੀ ਨੇ ਦੱਸਿਆ ਕਿ ਮਮਦੋਟ ਬਲਾਕ ਦੇ ਪਿੰਡ ਟਿੱਬੀ ਦੇ ਇਕ ਆੜ੍ਹਤੀਏ ਨੇ ਪਿੰਡ ਨਿਵਾਜੀਆਂ ਦੇ ਨੰਬਰਦਾਰ ਕਿਸਾਨ ਕਸ਼ਮੀਰ ਸਿੰਘ ਤੋਂ ਕਿਸੇ ਹੋਰ ਜ਼ਮੀਨ ਦੀ ਰਜਿਸਟਰੀ ਲਈ ਗਵਾਹੀ ਦੇ ਨਾਂਅ 'ਤੇ ਧੋਖੇ ਨਾਲ ਉਸ ਦੀ ਚਾਰ ਏਕੜ ਜ਼ਮੀਨ ਦੇ ਬਿਆਨੇ ਦੇ ਕਾਗ਼ਜ਼ਾਂ 'ਤੇ 420 ਨਾਲ ਦਸਤਖ਼ਤ ਕਰਵਾ ਲਏ ਸਨ | ਇਸ ਕਥਿਤ ਝੂਠੇ ਬਿਆਨ ਦੇ ਆਧਾਰ 'ਤੇ ਅਦਾਲਤ ਵਲੋਂ ਉਕਤ ਜ਼ਮੀਨ ਕੁਰਕ ਕਰ ਦਿੱਤੀ ਗਈ ਸੀ, ਜਿਸ ਦਾ ਕਬਜ਼ਾ ਲੈਣ ਪ੍ਰਸ਼ਾਸਨ ਵਾਰ ਵਾਰ ਕੋਸ਼ਿਸ਼ ਕਰ ਰਿਹਾ ਸੀ ਅਤੇ ਅੱਜ ਵੀ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇਕ ਵਾਰ ਫਿਰ ਤੋਂ ਆੜ੍ਹਤੀਏ ਨੂੰ ਕਬਜ਼ਾ ਦਿਵਾਉਣ ਲਈ ਆਉਣਾ ਸੀ ਪਰ ਜਥੇਬੰਦੀ ਦੁਆਰਾ ਮਰਦ ਔਰਤਾਂ ਕਿਸਾਨਾਂ ਸਮੇਤ ਜ਼ਮੀਨ 'ਚ ਧਰਨਾ ਲਗਾ ਕੇ ਕੀਤੇ ਗਏ ਵਿਰੋਧ ਕਾਰਨ ਪ੍ਰਸ਼ਾਸਨ ਨੂੰ ਮੰੂਹ ਦੀ ਖਾਣੀ ਪਈ ਅਤੇ ਮੌਕੇ 'ਤੇ ਕੋਈ ਅਧਿਕਾਰੀ ਨਹੀਂ ਪਹੁੰਚਿਆ, ਜਿਸ ਕਾਰਨ ਕਿਸਾਨ ਦੀ ਜ਼ਮੀਨ ਆੜ੍ਹਤੀਏ ਦੁਆਰਾ ਹਥਿਆਉਣ ਦੀ ਕੋਸ਼ਿਸ਼ ਨਾਕਾਮ ਹੋ ਗਈ | ਇਸ ਮੌਕੇ ਸੁਖਦੇਵ ਸਿੰਘ ਸੈਦੇ ਕੇ ਨੌਲ਼, ਹਰਪਾਲ ਸਿੰਘ ਜਤਾਲਾ, ਧਰਮ ਸਿੰਘ ਸਿੱਧੂ, ਕੁਲਦੀਪ ਸਿੰਘ ਨਿਵਾਜੀਆਂ, ਦਰਬਾਰਾ ਸਿੰਘ, ਗੁਰਭੇਜ ਸਿੰਘ ਕਿੱਲੀ, ਕੇਵਲ ਸਿੰਘ ਪ੍ਰਧਾਨ, ਗੁਰਪ੍ਰੀਤ ਸਿੰਘ ਪ੍ਰਧਾਨ, ਗੁਰਨਾਮ ਸਿੰਘ ਪ੍ਰਧਾਨ, ਬੀਬੋ ਬਾਈ, ਪ੍ਰਵੀਨ ਰਾਣੀ, ਜਗੀਰ ਕੌਰ ਅਤੇ ਮਨਜੀਤ ਸਿੰਘ ਆਗੂ ਤੇ ਕਿਸਾਨ ਮੌਜੂਦ ਸਨ |
ਪਿਛਲੀ ਖ਼ਬਰ ਹੈਰੋਇਨ ਸਣੇ ਇਕ ਵਿਅਕਤੀ ਕਾਬੂ ਅਗਲੀ ਖ਼ਬਰ ਥਾਣਾ ਮੱਖੂ ਪੁਲਿਸ ਨੂੰ ਨਸ਼ਿਆਂ ਖ਼ਿਲਾਫ਼ ਮਿਲੀ ਵੱਡੀ ਕਾਮਯਾਬੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।