06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਸ਼ਿਵ ਮਹਾਂ ਯੱਗ ਨੂੰ ਲੈ ਕੇ ਸ਼ਹਿਰ 'ਚ ਕੱਢੀ ਗਈ ਝੰਡਾ ਯਾਤਰਾ <br/>

ਅਜੀਤ ਡੈਸਕ 01-01-2026
ਗੁਰੂਹਰਸਹਾਏ, 31 ਦਸੰਬਰ (ਕਪਿਲ ਕੰਧਾਰੀ)-ਇਲਾਕੇ ਦੀ ਸੁੱਖ ਸ਼ਾਂਤੀ ਦੇ ਲਈ ਸ਼ਿਵ ਮਹਾ ਯੱਗ ਸੋਸਾਇਟੀ ਵਲੋਂ ਇਕ ਜਨਵਰੀ ਨੂੰ ਸਥਾਨਕ ਸ਼ਹਿਰ ਦੀ ਰੇਲਵੇ ਪਾਰਕ ਵਿਖੇ ਸ਼ਿਵ ਮਹਾਂ ਯੱਗ ਕਰਵਾਇਆ ਜਾ ਰਿਹਾ ਹੈ | ਜਿਸ ਦੇ ਸੰਬੰਧ ਵਿਚ ਅੱਜ ਸ਼ਹਿਰ ਵਿਚ ਝੰਡਾ ਯਾਤਰਾ ਕੱਢੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਰਾਜਾ ਕੁਮਾਰ ਬੂੜ ਚੰਦ ਬਿੰਦਰਾ, ਮਦਨ ਮੋਹਨ ਕੰਧਾਰੀ, ਰਾਮ ਨਰੂਲਾ, ਉਡੀਕ ਚੰਦ ਬਿੰਦਰਾ, ਬਲਦੇਵ ਸੇਠੀ, ਹੈਪੀ ਬਿੰਦਰਾ, ਸੰਜੀਵ ਝੱਟਾ, ਨੀਰਜ ਸਹਿਗਲ, ਧਰਮਿੰਦਰ, ਮੋਨੂੰ ਸ਼ਰਮਾ, ਸ਼ਨੀ ਵੋਹਰਾ, ਤੁਸਾਰ ਵੋਹਰਾ, ਗਗਨ ਗਿਰਧਰ ਨੇ ਦੱਸਿਆ ਕਿ ਨਵੇਂ ਸਾਲ ਦੇ ਆਗਮਨ ਨੂੰ ਲੈ ਕੇ ਇਲਾਕੇ ਦੇ ਲੋਕਾਂ ਦੀ ਸੁੱਖ ਸ਼ਾਂਤੀ ਲਈ ਇਕ ਜਨਵਰੀ ਅੱਜ ਸ਼ਿਵ ਮਹਾ ਯੱਗ ਕਰਵਾਇਆ ਜਾ ਰਿਹਾ ਹੈ | ਉਸ ਦੇ ਸੰਬੰਧ ਵਿਚ ਸ਼ਰਧਾ ਅਤੇ ਉਤਸ਼ਾਹ ਦੇ ਨਾਲ ਭਰਪੂਰ ਸ਼ਿਵ ਭਗਤਾ ਵਲੋਂ ਕੱਢੀ ਗਈ ਝੰਡਾ ਯਾਤਰਾ ਦੀ ਸ਼ੁਰੂਆਤ ਸਥਾਨਕ ਸ਼ਹਿਰ ਦੀ ਰੇਲਵੇ ਪਾਰਕ ਤੋਂ ਹੋਈ ਜੋ ਕਿ ਸ਼ਹਿਰ ਦੇ ਸ਼ਹੀਦ ਊਧਮ ਸਿੰਘ ਚੌਂਕ ਤੋਂ ਹੁੰਦੀ ਹੋਈ ਮੇਨ ਬਾਜ਼ਾਰ, ਸ਼੍ਰੀ ਮੁਕਤਸਰ ਸਾਹਿਬ ਰੋਡ, ਕੁਟੀ ਮੋੜ, ਫ਼ਰੀਦਕੋਟ ਰੋਡ ਆਦਿ ਵੱਖ-ਵੱਖ ਸਥਾਨਾਂ ਤੋਂ ਹੁੰਦੀ ਹੋਏ ਵਾਪਸ ਪਾਰਕ ਵਿਖੇ ਆ ਕੇ ਸਮਾਪਤ ਹੋਈ | ਇਸ ਝੰਡਾ ਯਾਤਰਾ ਦਾ ਸ਼ਹਿਰ ਵਾਸੀਆਂ ਵਲੋਂ ਫੁੱਲਾਂ ਦੀ ਵਰਖਾ ਕਰਕੇ ਥਾਂ-ਥਾਂ 'ਤੇ ਸਵਾਗਤ ਕੀਤਾ ਗਿਆ | ਇਸ ਝੰਡਾ ਯਾਤਰਾ ਵਿਚ ਵੱਡੀ ਗਿਣਤੀ ਵਿਚ ਬੱਚੇ, ਨੌਜਵਾਨ, ਔਰਤਾਂ ਸ਼ਾਮਿਲ ਹੋਈਆਂ ਅਤੇ ਇਸ ਝੰਡਾ ਯਾਤਰਾ ਨੂੰ ਸਫਲ ਬਣਾਇਆ | ਇਸ ਮੌਕੇ ਧਰਮ ਗੁਰੂ ਬਿੰਦੂ ਭਾਰਦਵਾਜ, ਰਿਸ਼ੂ ਕੁਮਾਰ ਨੇ ਵੀ ਵਿਸ਼ੇਸ਼ ਸਹਿਯੋਗ ਦਿੱਤਾ |

ਪਿਛਲੀ ਖ਼ਬਰ ਬਿਜਲੀ ਬਿੱਲ ਨਾ ਭਰਨ ਕਾਰਨ ਹਨੇਰੇ ਅੰਦਰ ਪਾਰਕਾਂ ਵਿਚ ਲੱਗੀਆਂ ਐਲ. ਈ. ਡੀ. ਸਕਰੀਨਾਂ ਅਤੇ ਝੂਲਿਆਂ ਦੀ ਹੋ ਰਹੀ ਚੋਰੀ ਅਗਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦਾ ਸੱਤ ਰੋਜ਼ਾ ਐਨ. ਐੱਸ. ਐੱਸ. ਕੈਂਪ ਸਫਲਤਾ ਪੂਰਵਕ ਸੰਪੰਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।