06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦਾ ਸੱਤ ਰੋਜ਼ਾ ਐਨ. ਐੱਸ. ਐੱਸ. ਕੈਂਪ ਸਫਲਤਾ ਪੂਰਵਕ ਸੰਪੰਨ <br/>

ਐਨ.ਐੱਸ.ਐੱਸ ਕੈਂਪ ਦੇ ਅਖੀਰਲੇ ਦਿਨ ਹੋਣਹਾਰ ਵਲੰਟੀਅਰਾਂ ਨੂੰ ੂ ਸਨਮਾਨਿਤ ਕਰਦੇ ਹੋਏ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਦੇ ਪਿ੍ੰਸੀਪਲ ਡਾ. ਐੱਸ.ਐੱਸ ਬਰਾੜ ਅਤੇ ਸਮੂਹ ਸਟਾਫ਼ | ਤਸਵੀਰ- ਭੁਪਿੰਦਰ ਸਿੰਘ <br/> 01-01-2026
ਮੱੁਦਕੀ, 31 ਦਸੰਬਰ (ਭੁਪਿੰਦਰ ਸਿੰਘ)-ਮਾਲਵੇ ਦੀ ਮੋਹਰੀ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦਾ ਸੱਤ ਰੋਜ਼ਾ ਐਨ.ਐੱਸ.ਐੱਸ. ਕੈਂਪ ਸਫਲਤਾ ਪੂਰਵਕ ਸੰਪੰਨ ਹੋ ਗਿਆ | ਸੰਸਥਾ ਮੁਖੀ ਡਾ. ਐੱਸ.ਐੱਸ ਬਰਾੜ ਨੇ ਦੱਸਿਆ ਕਿ ਇਸ ਕੈਪ ਦੌਰਾਨ ਭਾਈ ਘਨੱਈਆ ਜੀ ਐਨ.ਐੱਸ.ਐੱਸ. ਕੈਂਪ ਦੇ ਵਲੰਟੀਅਰਾਂ ਨੇ ਪੜਾਈ ਤੋਂ ਇਲਾਵਾ ਬਹੁਤ ਕੁੱਝ ਵੱਖਰਾ ਸਿੱਖਿਆ | ਇਸ ਕੈਂਪ ਦੌਰਾਨ ਵਲੰਟੀਅਰਾਂ ਵਲੋਂ ਪਿੰਡ ਵਿਚ ਜੈਵਿਕ ਖੇਤੀ, ਸਿਹਤ ਸਿੱਖਿਆ ਅਤੇ ਵਾਤਾਵਰਨ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ | ਇਸ ਮੌਕੇ ਲੈਕਚਰਾਰ ਨਵਜੋਤ ਕੌਰ ਵਲੋਂ ਵਲੰਟੀਅਰਾਂ ਨੂੰ ਸਮਾਜ ਦੇ ਜ਼ੰੁਮੇਵਾਰ ਨਾਗਰਿਕ ਬਣਾਉਣ ਲਈ ਅਤੇ ਉਨ੍ਹਾਂ ਵਿਚ ਸਮਾਜ ਸੇਵਾ ਦਾ ਗੁਣ ਪੈਦਾ ਕਰਨ ਲਈ ਪਸ਼ੂਆਂ ਅਤੇ ਪੌਦਿਆਂ ਦੀ ਸਾਂਭ ਸੰਭਾਲ ਅਤੇ ਇਨ੍ਹਾਂ ਨੂੰ ਇਕ ਵੱਖਰੇ ਨਜ਼ਰੀਏ ਨਾਲ ਦੇਖਣ ਸਬੰਧੀ ਭਾਸ਼ਣ ਦਿੱਤਾ ਗਿਆ | 'ਸੂਹੇ ਬੋਲ ਪੰਜਾਬ ਦੇ' ਦੀ ਲੇਖਕਾ ਸੁਖਮੀਤ ਕੌਰ ਵਲੋਂ ਅਨੁਸ਼ਾਸਨ ਅਤੇ ਨੈਤਿਕ ਕਦਰਾਂ ਕੀਮਤਾਂ ਸਬੰਧੀ ਵਲੰਟੀਅਰਾਂ ਨਾਲ ਵਿਚਾਰ ਸਾਂਝੇ ਕੀਤੇ ਗਏ | ਇਸ ਕੈਂਪ ਦੌਰਾਨ ਪੇਂਟਿੰਗ ਵਿਚ ਰੁਚੀ ਪੈਦਾ ਕਰਨ ਲਈ ਸਪਨਾ ਗੌਰਾ ਵਲੋਂ ਲਲਿਤ ਕਲਾ (ਫਾਈਨ ਆਦਰਸ਼) ਦੀ ਸ਼ਾਖਾ ਚਿੱਤਰਕਲਾ ਦੇ ਗੁਰ ਦੱਸੇ ਗਏ | ਕੈਪ ਦੇ ਅਖੀਰਲੇ ਦਿਨ ਪਿ੍ੰਸੀਪਲ ਡਾ. ਐੱਸ.ਐੱਸ ਬਰਾੜ ਵਲੋਂ ਰੰਗਾਰੰਗ ਪ੍ਰੋਗਰਾਮ ਦੌਰਾਨ ਹੋਣਹਾਰ ਵਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ | ਕੈਪ ਦੀ ਸਮਾਪਤੀ 'ਤੇ ਕਰਵਾਏ ਰੰਗਾਰੰਗ ਸਮਾਗਮ ਦੌਰਾਨ ਸਕੂਲੀ ਬੱਚਿਆਂ ਵਲੋਂ ਗਿੱਧਾ ਭੰਗੜਾ ਅਤੇ ਗੀਤ ਸੰਗੀਤ ਦੀ ਪੇਸ਼ਕਾਰੀ ਕਰਕੇ ਪੰਜਾਬੀ ਸਭਿਆਚਾਰ ਦੀ ਵੰਨਗੀ (ਝਲਕ) ਪੇਸ਼ ਕੀਤੀ ਗਈ | ਪਿੰ੍ਰਸੀਪਲ ਡਾ. ਐੱਸ.ਐੱਸ ਬਰਾੜ ਨੇ ਪ੍ਰੋਗਰਾਮ ਅਫ਼ਸਰ ਵੀਰਪਾਲ ਕੌਰ ਅਤੇ ਸਮੂਹ ਭਾਗੀਦਾਰ ਅਧਿਆਪਕਾਂ ਦੀ ਮਿਹਨਤ ਦੀ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਅਜਿਹੇ ਕੈਂਪ ਵਿਦਿਆਰਥੀਆਂ ਵਿਚ ਨੈਤਿਕ ਗੁਣ, ਸਮਾਜਿਕ ਜ਼ੰੁਮੇਵਾਰੀ ਅਤੇ ਬਰਾਬਰੀ ਦਾ ਸਮਾਜ ਸਿਰਜਣ ਵਿਚ ਅਹਿਮ ਰੋਲ ਅਦਾ ਕਰਦੇ ਹਨ |

ਪਿਛਲੀ ਖ਼ਬਰ ਸ਼ਿਵ ਮਹਾਂ ਯੱਗ ਨੂੰ ਲੈ ਕੇ ਸ਼ਹਿਰ 'ਚ ਕੱਢੀ ਗਈ ਝੰਡਾ ਯਾਤਰਾ <br/> ਅਗਲੀ ਖ਼ਬਰ ਕਸਬਾ ਮੁੱਦਕੀ ਵਿਖੇ ਸ਼ਹੀਦੀ ਜੋੜ ਮੇਲੇ 'ਤੇ ਸਾਲਾਨਾ ਨਗਰ ਕੀਰਤਨ ਸਜਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।