06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2026

ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਦਾ ਕੌਮੀ ਸ਼ੂਟਿੰਗ ਵਿਚ ਸ਼ਾਨਦਾਰ ਪ੍ਰਦਰਸ਼ਨ <br/>

ਅਜੀਤ ਡੈਸਕ 01-01-2026
ਫ਼ਿਰੋਜ਼ਪੁਰ, 31 ਦਸੰਬਰ (ਗੁਰਿੰਦਰ ਸਿੰਘ)-ਨਵੀਂ ਦਿੱਲੀ ਵਿਖੇ ਚੱਲ ਰਹੀ 68ਵੀਂ ਨੈਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿਚ ਸਥਾਨਕ ਵਿਵੇਕਾਨੰਦ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਟੀਮ ਇੰਡੀਆ ਟਰਾਇਲ ਲਈ ਕੁਆਲੀਫ਼ਾਈ ਕੀਤਾ ਹੈ | ਜਾਣਕਾਰੀ ਦਿੰਦਿਆਂ ਸਕੂਲ ਦੇ ਡਾਇਰੈਕਟਰ ਡਾ.ਐੱਸ.ਐੱਨ ਰੁਦਰਾ ਨੇ ਦੱਸਿਆ ਕਿ ਵਿਵੇਕਾਨੰਦ ਵਰਲਡ ਸਕੂਲ ਦੀ ਵਿਦਿਆਰਥਣ ਰਮਨਪ੍ਰੀਤ ਕੌਰ (ਕਲਾਸ ਬਾਰ੍ਹਵੀਂ), ਹਰਵੇ ਢੀਂਗਰਾ (ਕਲਾਸ ਗਿਆਰ੍ਹਵੀਂ) ਅਤੇ ਪਾਰਸਪ੍ਰੀਤ ਸਿੰਘ (ਕਲਾਸ ਅੱਠਵੀਂ) ਤੋਂ ਇਲਾਵਾ ਈਗਲ ਆਈ ਸ਼ੂਟਿੰਗ ਰੇਂਜ ਦੇ ਧੀਰਜ ਨੇ ਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਰਮਨਪ੍ਰੀਤ ਕੌਰ ਅਤੇ ਧੀਰਜ ਟੀਮ ਇੰਡੀਆ ਟਰਾਇਲ ਲਈ ਕੁਆਲੀਫਾਈ ਕਰ ਗਏ ਹਨ | ਇਹ ਲਗਾਤਾਰ ਦੂਜੀ ਵਾਰ ਹੈ ਕਿ ਰਮਨਪ੍ਰੀਤ ਨੇ ਟੀਮ ਇੰਡੀਆ ਟਰਾਇਲ ਕੁਆਲੀਫਾਈ ਕੀਤਾ ਹੈ | ਇਕ ਵਾਰ ਫਿਰ ਉਹ ਟੀਮ ਇੰਡੀਆ ਟਰਾਇਲ ਵਿਚ ਸਕੂਲ ਦੀ ਨੁਮਾਇੰਦਗੀ ਕਰੇਗੀ ਅਤੇ ਇਲਾਕੇ ਦਾ ਨਾਮ ਰੌਸ਼ਨ ਕਰੇਗੀ | ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ, ਪਾਰਸਪ੍ਰੀਤ ਸਿੰਘ ਅਤੇ ਹਰਵੇ ਢੀਂਗੜਾ ਨੇ ਨੈਸ਼ਨਲ ਚੈਂਪੀਅਨਸ਼ਿਪ ਵਿਚ ਕਾਬਿਲ-ਏ-ਤਾਰੀਫ਼ ਪ੍ਰਦਰਸ਼ਨ ਕੀਤਾ ਅਤੇ ਉਨ੍ਹਾਂ ਨੂੰ ਆਈ.ਐੱਸ.ਐੱਸ.ਐੱਫ ਸ਼੍ਰੇਣੀ ਪ੍ਰਾਪਤ ਹੋਈ ਹੈ | ਸਕੂਲ ਪ੍ਰਬੰਧਕਾਂ ਨੇ ਨੌਜਵਾਨ ਸ਼ੂਟਰਾਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਕੋਚਾਂ ਦੀ ਮਿਹਨਤ ਦੀ ਪ੍ਰਸ਼ੰਸਾ ਕੀਤੀ, ਨਾਲ ਹੀ ਇਹ ਭਰੋਸਾ ਜਤਾਇਆ ਕਿ ਵਿਦਿਆਰਥੀ ਅੱਗੇ ਵੀ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕਰਦੇ ਰਹਿਣਗੇ |

ਪਿਛਲੀ ਖ਼ਬਰ 2 ਜਨਵਰੀ ਨੂੰ ਲੱਗੇਗਾ ਸਿਹਤ ਅਤੇ ਰੁਜ਼ਗਾਰ ਕੈਂਪ ਅਗਲੀ ਖ਼ਬਰ ਸਤਿਅਮ ਕੰਨਿਆ ਕਾਲਜ ਦੀ ਐਨ.ਸੀ.ਸੀ. ਕੈਡਟ ਪੂਨਮ ਦੀ 26 ਜਨਵਰੀ ਦੀ ਦਿੱਲੀ ਪਰੇਡ ਲਈ ਹੋਈ ਚੋਣ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।