08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਗੀਤਕਾਰ ਬਿੱਕਰ ਮਹਿਰਾਜ ਨੂੰ ਭਾਰੀ ਸਦਮਾ, ਪਤਨੀ ਦਾ ਦਿਹਾਂਤ

ਬਰਨਾਲਾ, 7 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸਿਰਮੌਰ ਗੀਤਕਾਰ ਬਿੱਕਰ ਮਹਿਰਾਜ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਸਦੀਵੀਂ ਵਿਛੋੜਾ ਦੇ ਗਏ। ਉਹ 60 ਕੁ ਵਰਿ੍ਹਆਂ ਦੇ ਸਨ।

ਸਾਂਝਾ ਆਸਰਾ ਵੈੱਲਫੇਅਰ ਸੁਸਾਇਟੀ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ 08-11-2026
ਬਰਨਾਲਾ, 7 ਨਵੰਬਰ (ਗੁਰਪ੍ਰੀਤ ਸਿੰਘ ਲਾਡੀ)-ਸਿਰਮੌਰ ਗੀਤਕਾਰ ਬਿੱਕਰ ਮਹਿਰਾਜ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਜੀਵਨ ਸਾਥਣ ਬੀਬੀ ਮਨਜੀਤ ਕੌਰ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਸਦੀਵੀਂ ਵਿਛੋੜਾ ਦੇ ਗਏ। ਉਹ 60 ਕੁ ਵਰਿ੍ਹਆਂ ਦੇ ਸਨ। ਉਹ ਆਪਣੇ ਪਿੱਛੇ ਪਤੀ ਬਿੱਕਰ ਮਹਿਰਾਜ ਤੋਂ ਇਲਾਵਾ ਦੋ ਬੇਟੇ ਅਤੇ ਇਕ ਬੇਟੀ ਨੂੰ ਰੋਂਦੇ ਵਿਲਕਦੇ ਛੱਡ ਗਏ ਹਨ। ਉਨ੍ਹਾਂ ਨਮਿਤ ਸਹਿਜ ਪਾਠ ਦੇ ਭੋਗ 10 ਨਵੰਬਰ, ਦਿਨ ਮੰਗਲਵਾਰ, ਗੁਰਦੁਆਰਾ ਬਾਬਾ ਜੀਵਨ ਸਿੰਘ, ਸੰਧੂ ਪੱਤੀ ਬਰਨਾਲਾ ਵਿਖੇ ਬਾਅਦ ਦੁਪਹਿਰ 12 ਤੋਂ 1 ਵਜੇ ਪਵੇਗਾ। ਗਾਇਕ ਸ਼ਿੰਗਾਰਾ ਚਹਿਲ, ਪੱਤਰਕਾਰ ਗੁਰਦੀਪ ਲਾਲੀ, ਮੇਜਰ ਜਖੇਪਲ, ਜਸਵੀਰ ਸਿੰਘ ਕੌਮੀ ਦੇਣ, ਕਹਾਣੀਕਾਰ ਦਵਿੰਦਰ ਪਾਲ ਕੌਰ ਸੰਧੂ ਮੋਗਾ, ਰਣਜੀਤ ਆਜ਼ਾਦ ਕਾਂਝਲਾ , ਪ੍ਰੇਮ ਈਲਵਾਲ , ਨਿਰਮਲਾ ਗਰਗ, ਗੁਰਪਾਲ ਸਿੰਘ ਆਕਲੀਆ ਤੇ ਪਰਮਜੀਤ ਫੱਗੂਵਾਲਾ ਨੇ ਇਸ ਦੁੱਖ ਦੀ ਘੜੀ ਵਿਚ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।
ਪਿਛਲੀ ਖ਼ਬਰ ਜ਼ਿਲ੍ਹਾ ਪੱਧਰੀ ਮੁਕਾਬਲੇ ’ਚ ਇਸਲਾਮੀਆ ਗਰਲਜ਼ ਕਾਲਜ ਦਾ ਪਹਿਲਾ ਸਥਾਨ ਅਗਲੀ ਖ਼ਬਰ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਕੀਤਾ ਜਾਗਰੂਕ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਵੱਲੋਂ ਪਿੰਡ ਫਰਵਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।