08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਕੀਤਾ ਜਾਗਰੂਕ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਵੱਲੋਂ ਪਿੰਡ ਫਰਵਾਲੀ ਵਿਖੇ ਇੱਕ ਰੋਜ਼ਾ ਜਾਗਰੂਕਤਾ ਸਮਾਗਮ

ਚੀਮਾ ਮੰਡੀ, 7 ਨਵੰਬਰ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ)-ਐਮ. ਐਲ.

ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਨੌਜਵਾਨਾਂ ਨੂੰ ਕੀਤਾ ਜਾਗਰੂਕ ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਵੱਲੋਂ ਪਿੰਡ ਫਰਵਾਲੀ ਵਿਖੇ ਇੱਕ ਰੋਜ਼ਾ ਜਾਗਰੂਕਤਾ ਸਮਾਗਮ 08-11-2026
ਚੀਮਾ ਮੰਡੀ, 7 ਨਵੰਬਰ (ਜਗਰਾਜ ਮਾਨ, ਗੁਰਜੀਤ ਸਿੰਘ ਚਹਿਲ)-ਐਮ.ਐਲ.ਜੀ. ਕਾਨਵੈਂਟ ਸਕੂਲ ਵਿੱਚ ਦੀਵਾਲੀ ਦਾ ਤਿਉਹਾਰ ਬੜੇ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਲਈ ਵੱਖ-ਵੱਖ ਗਤੀਵਿਧੀਆਂ ਅਤੇ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਸਮਾਗਮ ਦੌਰਾਨ ਨੌਵੀਂ ਤੋਂ ਬਾਰ੍ਹਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਵਿਚਕਾਰ ਹਾਊਸ ਵਾਈਜ਼ ਰੰਗੋਲੀ ਮੁਕਾਬਲਾ ਕਰਵਾਇਆ ਗਿਆ, ਜਿਸ ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਅਤੇ ਰਚਨਾਤਮਕਤਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲੇ ਵਿੱਚੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਹਾਊਸਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਮੈਨੇਜਮੈਂਟ ਵੱਲੋਂ ਪ੍ਰਿੰਸੀਪਲ ਅਤੇ ਸਮੂਹ ਸਟਾਫ਼ ਮੈਂਬਰਾਂ ਨੂੰ ਦੀਵਾਲੀ ਦੇ ਤੋਹਫ਼ੇ ਭੇਟ ਕੀਤੇ ਗਏ। ਮੈਨੇਜਮੈਂਟ ਨੇ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਭਾਗੀਦਾਰੀ ਅਤੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਅਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਦੀਵਾਲੀ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ। ਸਮੁੱਚਾ ਸਮਾਗਮ ਖੁਸ਼ੀ, ਉਤਸ਼ਾਹ ਅਤੇ ਤਿਉਹਾਰੀ ਮਾਹੌਲ ਨਾਲ ਭਰਪੂਰ ਰਿਹਾ। ਅਹਿਮਦਗੜ੍ਹ, (ਸੁਖਜੀਤ ਸਿੰਘ ਖੇੜਾ)- ਸਥਾਨਕ ਗ੍ਰੀਨ ਵੈਲੀ ਪਬਲਿਕ ਸਕੂਲ ਵਿੱਚ ਰੌਸ਼ਨੀ ਅਤੇ ਖੁਸ਼ੀਆਂ ਦਾ ਪਵਿੱਤਰ ਤਿਉਹਾਰ ‘ਦੀਵਾਲੀ’ ਬੜੇ ਉਤਸ਼ਾਹ ਅਤੇ ਰਵਾਇਤੀ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਪੂਰੇ ਸਕੂਲ ਕੈਂਪਸ ਨੂੰ ਰੰਗ-ਬਿਰੰਗੀਆਂ ਲਾਈਟਾਂ, ਫੁੱਲਾਂ, ਬੰਦਨਵਾਰਾਂ ਅਤੇ ਦੀਵਿਆਂ ਨਾਲ ਬਹੁਤ ਹੀ ਆਕਰਸ਼ਕ ਢੰਗ ਨਾਲ ਸਜਾਇਆ ਗਿਆ ਸੀ। ਸਮਾਗਮ ਦੀ ਸ਼ੁਰੂਆਤ ਸੰਸਥਾ ਦੇ ਪ੍ਰਧਾਨ ਤਰਸੇਮ ਲਾਲ ਗੁਪਤਾ ਵੱਲੋਂ ਭਗਵਾਨ ਗਣੇਸ਼ ਅਤੇ ਮਾਤਾ ਲਕਸ਼ਮੀ ਦੀ ਵੰਦਨਾ ਅਤੇ ਦੀਪ ਜਲਾ ਕੇ ਕੀਤੀ ਗਈ। ਇਸ ਸ਼ੁਭ ਮੌਕੇ ‘ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਯਸ਼ ਭੂਸ਼ਣ ਗੁਪਤਾ ਅਤੇ ਪ੍ਰਿੰਸੀਪਲ ਕਵਿਤਾ ਕਪੂਰ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਕੂਲ ਦੇ ਡਾਇਰੈਕਟਰ ਸ਼ੁਭਮ ਗੁਪਤਾ ਅਤੇ ਮੈਨੇਜਰ ਸੋਨੀਆ ਗੁਪਤਾ ਨੇ ਵਿਦਿਆਰਥੀਆਂ ਨੂੰ ‘ਗ੍ਰੀਨ ਅਤੇ ਈਕੋ-ਫ੍ਰੈਂਡਲੀ ਦੀਵਾਲੀ’ ਮਨਾਉਣ ਲਈ ਪ੍ਰੇਰਿਤ ਕੀਤਾ। ਉਪ ਪ੍ਰਿੰਸੀਪਲ ਇਨੂੰ ਭੱਲਾ ਨੇ ਸਾਰਿਆਂ ਨੰ ਸੁਰੱਖਿਅਤ ਦੀਵਾਲੀ ਮਨਾਉਣ ਦੇ ਸੁਝਾਅ ਦਿੱਤੇ। ਧੂਰੀ, (ਲਖਵੀਰ ਸਿੰਘ ਧਾਂਦਰਾ)- ਸ਼ਹਿਰ ਦੀ ਬਿਹਤਰੀ, ਲੋਕਾਂ ਦੇ ਦੁੱਖ-ਦਰਦ ਵੰਡਾਉਣ ਅਤੇ ਮੰਗਾਂ ਨੂੰ ਪ੍ਰਸ਼ਾਸਨ ਤੱਕ ਪਹੁੰਚਾਉਣ ਲਈ ਵਚਨਬੱਧ ‘ਧੂਰੀ ਵਿਕਾਸ ਮੰਚ (ਰਜਿ:)’ ਵੱਲੋਂ ਦੀਵਾਲੀ ਦੇ ਪਵਿੱਤਰ ਤਿਉਹਾਰ ਨੂੰ ਮੁੱਖ ਰੱਖਦਿਆਂ ਇੱਕ ਸ਼ਲਾਘਾਯੋਗ ਤੇ ਨੇਕ ਉਪਰਾਲਾ ਕਰਦਿਆਂ ਅਰਮੈਨ ਜਗਸੀਰ ਸਿੰਘ ਜੱਗੀ ਢੀਂਡਸਾ ਦੀ ਅਗਵਾਈ ਹੇਠ ਸ਼ਹਿਰ ਦੇ ਮੁੱਖ ਅੱਡੇ ਰੇਲਵੇ ਰੋਡ ‘ਤੇ ਆਮ ਲੋਕਾਂ, ਰਾਹਗੀਰਾਂ ਨੂੰ ਮੁਫ਼ਤ ਮਿੱਟੀ ਦੇ ਦੀਵੇ ਵੰਡੇ ਗਏ, ਤਾਂ ਜੋ ਹਰ ਘਰ ਵਿੱਚ ਚਾਨਣ ਦੀਆਂ ਲੋਅ ਨਾਲ ਜਗ ਸਕਣ। ਇਸ ਮੌਕੇ ਮੰਚ ਦੇ ਉਪ ਚੇਅਰਮੈਨ ਅਭਿਨਵ ਗੋਇਲ, ਐਡਵੋਕੇਟ ਰਾਜੇਸ਼ਵਰ ਚੌਧਰੀ, ਪ੍ਰਧਾਨ ਅਮਨ ਗਰਗ, ਸਕੱਤਰ ਜਨਰਲ ਮਨੋਹਰ ਸਿੰਘ ਸੱਗੂ, ਸਹਾਇਕ ਵਿੱਤ ਸਕੱਤਰ ਮੋਹਿਤ ਜਿੰਦਲ ਅਤੇ ਮੀਡੀਆ ਸਕੱਤਰ ਮਨੋਹਰ ਸਿੰਘ ਸੱਗੂ ਆਦਿ ਵੀ ਹਾਜ਼ਰ ਸਨ। (ਬਾਕੀ ਸਫਾ 13 ’ ਤੇ )
ਪਿਛਲੀ ਖ਼ਬਰ ਗੀਤਕਾਰ ਬਿੱਕਰ ਮਹਿਰਾਜ ਨੂੰ ਭਾਰੀ ਸਦਮਾ, ਪਤਨੀ ਦਾ ਦਿਹਾਂਤ ਅਗਲੀ ਖ਼ਬਰ ਮੁੱਖ ਮੰਤਰੀ ਨਿਵਾਸ ਬਾਹਰ ਬੇਰੁਜ਼ਗਾਰਾਂ ਨੇ ਲਗਾਏ ਦੀਵੇ, ਰੋਸ ਦਾ ਕੀਤਾ ਪ੍ਰਗਟਾਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।