ਨਰਿੰਦਰ ਸਿੰਘ ਅਹਿਮਦਗੜ੍ਹ ਥਾਣਾ ਮੁਖੀ ਨਿਯੁਕਤ
ਅਹਿਮਦਗੜ੍ਹ, 31 ਅਕਤੂਬਰ (ਰਣਧੀਰ ਸਿੰਘ ਮਹੋਲੀ)- ਤਿਉਹਾਰਾਂ ਦੇ ਦਿਨਾਂ ’ਚ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵਲੋਂ ਜਨਤਾ ਦੀ ਸੁਰੱਖਿਆ ਲਈ ਪੂਰੀ ਮੁਸ਼ਤੈਦੀ ਰੱਖਦਿਆਂ ਜ਼ਿਲ੍ਹਾ ਪੁਲਿਸ ਕਪਤਾਨ ਹਰਕੰਵਲਪ੍ਰੀਤ ਸਿੰਘ ਖੱਖ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਿਕ ਪੁਲਿਸ ਵਲੋਂ ਫੇਰ-ਬਦਲ ਕਰਦੇ ਹੋਏ ਸਿਟੀ ਅਹਿਮਦਗੜ੍ਹ ਵਿਖੇ ਸਹਾਇਕ ਇੰਸਪੈਕਟਰ ਨਰਿੰਦਰ ਸਿੰਘ ਨੂੰ ਬਤੌਰ ਥਾਣਾ ਮੁਖੀ ਨਿਯੁਕਤ ਕੀਤਾ ਗਿਆ। ਚਾਰਜ ਸੰਭਾਲਦੇ ਉਨ੍ਹਾਂ ਕਿਹਾ ਕਿ ਮੁੱਖ ਟੀਚਾ ਸ਼ਹਿਰ ’ਚੋਂ ਨਸ਼ਿਆਂ ਦੀ ਪੂਰਨ ਰੋਕਥਾਮ, ਨਸ਼ੇ ਦੇ ਕਾਰੋਬਾਰ ਕਰਨ ਵਾਲਿਆਂ ਨੂੰ ਫੜਨਾ ਅਤੇ ਗਲਤ ਅਨਸਰਾਂ ’ਤੇ ਸਖਤੀ ਕਰਨਾ ਹੋਵੇਗਾ।
ਅਜੀਤ ਡੈਸਕ
01-11-2026