ਸਲਾਇਟ ਨੇ ਉਦਯੋਗ–ਸੰਸਥਾ ਸੰਵਾਦ 2026 ਕਰਵਾਇਆ
ਚੋਟੀ ਦੇ ਉਦਯੋਗ ਘਰਾਣੇ ਅਤੇ ਵਿਦਵਾਨ ਹੋਏ ਸ਼ਾਮਿਲ
ਲੌਂਗੋਵਾਲ, 25 ਅਕਤੂਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾਨ ਵਲੋਂ ਸਲਾਇਟ ਵਿਖੇ ਉਦਯੋਗ–ਸੰਸਥਾ ਸੰਵਾਦ 2026 ਸਮਾਗਮ ਸਫਲਪੂਰਵਕ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਅਕਾਦਮਿਕ ਜਗਤ ਅਤੇ ਉਦਯੋਗ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਕਰੀਅਰ ਲਈ ਤਿਆਰ ਕਰਨਾ ਸੀ।
ਲੌਂਗੋਵਾਲ, 25 ਅਕਤੂਬਰ (ਵਿਨੋਦ, ਖੰਨਾ)-ਸੰਤ ਲੌਂਗੋਵਾਲ ਇੰਜੀਨੀਅਰਿੰਗ ਅਤੇ ਤਕਨਾਲੋਜੀ ਸੰਸਥਾਨ ਵਲੋਂ ਸਲਾਇਟ ਵਿਖੇ ਉਦਯੋਗ–ਸੰਸਥਾ ਸੰਵਾਦ 2026 ਸਮਾਗਮ ਸਫਲਪੂਰਵਕ ਕਰਵਾਇਆ ਗਿਆ। ਇਸ ਪ੍ਰੋਗਰਾਮ ਦਾ ਉਦੇਸ਼ ਅਕਾਦਮਿਕ ਜਗਤ ਅਤੇ ਉਦਯੋਗ ਦਰਮਿਆਨ ਸਹਿਯੋਗ ਨੂੰ ਮਜ਼ਬੂਤ ਕਰਨਾ, ਨਵੀਨਤਾ ਨੂੰ ਉਤਸ਼ਾਹਿਤ ਕਰਨਾ ਅਤੇ ਵਿਦਿਆਰਥੀਆਂ ਨੂੰ ਭਵਿੱਖ ਦੀਆਂ ਲੋੜਾਂ ਅਨੁਸਾਰ ਕਰੀਅਰ ਲਈ ਤਿਆਰ ਕਰਨਾ ਸੀ। ਇਹ ਸਮਾਗਮ ਪ੍ਰੋ. ਰਵੀ ਕਾਂਤ ਮਿਸ਼ਰਾ ਡੀਨ ਸਾਬਕਾ ਵਿਦਿਆਰਥੀ ਅਤੇ ਉਦਯੋਗਿਕ ਸੰਬੰਧ ਦੇ ਦਫ਼ਤਰ ਵਲੋਂ ਸਲਾਇਟ ਦੇ ਨਿਰਦੇਸ਼ਕ ਪ੍ਰੋ. ਮਣੀਕਾਂਤ ਪਾਸਵਾਨ ਦੀ ਅਗਵਾਈ ਹੇਠ ਕਰਵਾਇਆ ਗਿਆ । ਇਸ ਪ੍ਰੋਗਰਾਮ ’ਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਉਪਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਜਦਕਿ ਕਵਾਰਕ ਸਿਟੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਇੰਜੀ. ਰਾਜੇਸ਼ ਸ਼ਰਮਾ, ਇਸਗੈਕ ਦੇ ਕਾਰੋਬਾਰੀ ਮੁਖੀ ਇੰਜੀ. ਹਰਬੀਰ ਸਿੰਘ ਅਤੇ ਇਸਗੈਕ ਦੇ ਸਹਾਇਕ ਉਪ-ਪ੍ਰਧਾਨ ਵਿੰਗ ਕਮਾਂਡਰ ਇੰਦਰ ਨੀਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ । ਮਹਿਮਾਨਾਂ ਦਾ ਸਵਾਗਤ ਕਰਦਿਆਂ ਉਦਯੋਗ–ਸੰਸਥਾ ਸੰਵਾਦ ਸੈੱਲ ਦੇ ਚੇਅਰਮੈਨ ਪ੍ਰੋ. ਰਵੀ ਕਾਂਤ ਮਿਸ਼ਰਾ ਨੇ ਅਕਾਦਮਿਕ ਗਿਆਨ ਨੂੰ ਉਦਯੋਗਿਕ ਨਵੀਨਤਾ ’ਚ ਬਦਲਣ ਦੀ ਲੋੜ ’ਤੇ ਜ਼ੋਰ ਦਿੱਤਾ। ਸਲਾਇਟ ਦੇ ਸਾਬਕਾ ਵਿਦਿਆਰਥੀਆਂ ਇੰਜੀ. ਹਰਬੀਰ ਸਿੰਘ ਅਤੇ ਇੰਜੀ. ਰਾਜੇਸ਼ ਸ਼ਰਮਾ ਦਾ ਉਦਯੋਗਿਕ ਖੇਤਰ ਵਿੱਚ ਸਫਲ ਅਗਵਾਈ ਲਈ ਸਵਾਗਤ ਕੀਤਾ। ਨਿਰਦੇਸ਼ਕ ਸਲਾਇਟ ਪ੍ਰੋ. ਮਣੀ ਕਾਂਤ ਪਾਸਵਾਨ ਨੇ ਵਿਕਸਿਤ ਭਾਰਤ 2047 ਦੇ ਨਿਰਮਾਣ ਵਿੱਚ ਤਕਨੀਕੀ ਸੰਸਥਾਵਾਂ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਮੁੱਖ ਮਹਿਮਾਨ ਡਾ. ਜਗਦੀਪ ਸਿੰਘ ਨੇ ਸਮਰੱਥ ਅਤੇ ਜ਼ਿੰਮੇਵਾਰ ਪੇਸ਼ੇਵਰਾਂ ਦੇ ਵਿਕਾਸ ਲਈ ਯੂਨੀਵਰਸਿਟੀ–ਉਦਯੋਗ ਦੇ ਨਿਰੰਤਰ ਜੁੜਾਅ ਅਤੇ ਵਿਹਾਰਕ ਤਜਰਬੇ ਦੀ ਮਹੱਤਤਾ ’ਤੇ ਚਾਨਣਾ ਪਾਇਆ। ਉਦਯੋਗ ਜਗਤ ਦੇ ਪ੍ਰਤੀਨਿਧੀਆਂ ਇੰਜੀ. ਰਾਜੇਸ਼ ਸ਼ਰਮਾ, ਇੰਜੀ. ਹਰਬੀਰ ਸਿੰਘ ਅਤੇ ਵਿੰਗ ਕਮਾਂਡਰ ਇੰਦਰ ਨੀਲ ਨੇ ਕਾਰਪੋਰੇਟ ਜਗਤ ਦੀਆਂ ਉਮੀਦਾਂ ਅਤੇ ਤਕਨੀਕੀ ਸਮਰੱਥਾਵਾਂ ਨੂੰ ਮਜ਼ਬੂਤ ਕਰਨ ’ਚ ਅਕਾਦਮਿਕ–ਉਦਯੋਗ ਸਹਿਯੋਗ ਦੀ ਭੂਮਿਕਾ ਬਾਰੇ ਮਹੱਤਵਪੂਰਨ ਵਿਚਾਰ ਸਾਂਝੇ ਕੀਤੇ। ਰੁਜ਼ਗਾਰ ਵਿਭਾਗ ਦੇ ਮੁਖੀ ਪ੍ਰੋ. ਮੇਜਰ ਸਿੰਘ ਵਲੋਂ ਧੰਨਵਾਦ ਕੀਤਾ ਗਿਆ ।