ਸਰਕਾਰੀ ਪ੍ਰਾਇਮਰੀ ਸਕੂਲ ਬਾਜ਼ੀਗਰ ਬਸਤੀ ਸਿੱਖਿਆ ਕ੍ਰਾਂਤੀ ਦੀ ਹਵਾ ਕੱਢ ਰਿਹਾ: ਸਿੱਧੂ
ਲ਼ਹਿਰਾਗਾਗਾ, 24 ਅਕਤੂਬਰ (ਪ੍ਰਵੀਨ ਖੋਖਰ) - ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਰਾਜ ਵਿੱਚ ਸਿੱਖਿਆ ਕ੍ਰਾਂਤੀ ਦੀਆਂ ਤਾਰੀਫਾਂ ਕਰ ਰਹੀ ਹੈ, ਕਰੋੜਾਂ ਰੁਪਏ ਦੇ ਫਲੈਕਸ ਬੋਰਡਾਂ ਤੋਂ ਇਲਾਵਾ ਹੋਰ ਪ੍ਰਚਾਰ ਦੇ ਮਾਧਿਅਮ ’ਤੇ ਪਾਣੀ ਵਾਂਗੂ ਪੈਸਾ ਵਹਾਅ ਕੇ ਪੰਜਾਬ ਵਾਸੀਆਂ ਨੂੰ ਰਾਜ ਵਿਚਲੇ ਕੁੱਝ ਕੁ ਸਕੂਲਾਂ ਦੀਆਂ ਫੋਟੋਆਂ ਦਿਖਾ ਕੇ ਸਿੱਖਿਆ ਕ੍ਰਾਂਤੀ ਬਾਰੇ ਦੱਸ ਰਹੀ ਹੈ ਪ੍ਰੰਤੂ ਜੇਕਰ ਗਹਿਰਾਈ ਵਿੱਚ ਜਾਈਏ ਤਾਂ ਅਸਲ ਹਕੀਕਤ ਕੁੱਝ ਹੋਰ ਹੀ ਵੇਖਣ ਨੂੰ ਮਿਲਦੀ ਹੈ ਅਜਿਹੀ ਹੀ ਪ੍ਰਤੱਖ ਉਦਾਹਰਣ ਲਹਿਰਾਗਾਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ (ਬਾਜ਼ੀਗਰ ਬਸਤੀ) ਦੀ ਤਰਸਯੋਗ ਹਾਲਤ ਤੋ ਵੇਖਣ ਨੂੰ ਮਿਲਦੀ ਹੈ। ਇਸ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦੁਰਲੱਭ ਸਿੰਘ ਨੇ ਦੱਸਿਆ ਕਿ ਇਸ ਸਰਕਾਰੀ ਸਕੂਲ ਵਿੱਚਲੇ ਹਾਲਾਤ ਇਹ ਹਨ ਕਿ ਸਕੂਲ ਵਿੱਚ ਤਕਰੀਬਨ 200 ਦੇ ਕਰੀਬ ਬੱਚੇ ਹਨ, ਜਦੋਂ ਕਿ ਉਨ੍ਹਾਂ ਦੇ ਬੈਠਣ ਲਈ ਸਿਰਫ਼ 3 ਕਮਰੇ ਹੀ ਹਨ ਤਾਂ ਇਹ 200 ਬੱਚੇ 3 ਕਮਰਿਆਂ ਵਿੱਚ ਕਿਵੇਂ ਸਿੱਖਿਆ ਗ੍ਰਹਿਣ ਕਰਦੇ ਹੋਣਗੇ, ਇਹ ਸਵਾਲ ਹਿਮਾਲਿਆ ਦੀ ਤਰ੍ਹਾਂ ਖੜ੍ਹਾ ਹੈ।
ਲ਼ਹਿਰਾਗਾਗਾ, 24 ਅਕਤੂਬਰ (ਪ੍ਰਵੀਨ ਖੋਖਰ) - ਇੱਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਸਰਕਾਰ ਰਾਜ ਵਿੱਚ ਸਿੱਖਿਆ ਕ੍ਰਾਂਤੀ ਦੀਆਂ ਤਾਰੀਫਾਂ ਕਰ ਰਹੀ ਹੈ, ਕਰੋੜਾਂ ਰੁਪਏ ਦੇ ਫਲੈਕਸ ਬੋਰਡਾਂ ਤੋਂ ਇਲਾਵਾ ਹੋਰ ਪ੍ਰਚਾਰ ਦੇ ਮਾਧਿਅਮ ’ਤੇ ਪਾਣੀ ਵਾਂਗੂ ਪੈਸਾ ਵਹਾਅ ਕੇ ਪੰਜਾਬ ਵਾਸੀਆਂ ਨੂੰ ਰਾਜ ਵਿਚਲੇ ਕੁੱਝ ਕੁ ਸਕੂਲਾਂ ਦੀਆਂ ਫੋਟੋਆਂ ਦਿਖਾ ਕੇ ਸਿੱਖਿਆ ਕ੍ਰਾਂਤੀ ਬਾਰੇ ਦੱਸ ਰਹੀ ਹੈ ਪ੍ਰੰਤੂ ਜੇਕਰ ਗਹਿਰਾਈ ਵਿੱਚ ਜਾਈਏ ਤਾਂ ਅਸਲ ਹਕੀਕਤ ਕੁੱਝ ਹੋਰ ਹੀ ਵੇਖਣ ਨੂੰ ਮਿਲਦੀ ਹੈ ਅਜਿਹੀ ਹੀ ਪ੍ਰਤੱਖ ਉਦਾਹਰਣ ਲਹਿਰਾਗਾਗਾ ਦੇ ਸਰਕਾਰੀ ਪ੍ਰਾਇਮਰੀ ਸਕੂਲ (ਬਾਜ਼ੀਗਰ ਬਸਤੀ) ਦੀ ਤਰਸਯੋਗ ਹਾਲਤ ਤੋ ਵੇਖਣ ਨੂੰ ਮਿਲਦੀ ਹੈ। ਇਸ ਸਬੰਧੀ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਦੁਰਲੱਭ ਸਿੰਘ ਨੇ ਦੱਸਿਆ ਕਿ ਇਸ ਸਰਕਾਰੀ ਸਕੂਲ ਵਿੱਚਲੇ ਹਾਲਾਤ ਇਹ ਹਨ ਕਿ ਸਕੂਲ ਵਿੱਚ ਤਕਰੀਬਨ 200 ਦੇ ਕਰੀਬ ਬੱਚੇ ਹਨ, ਜਦੋਂ ਕਿ ਉਨ੍ਹਾਂ ਦੇ ਬੈਠਣ ਲਈ ਸਿਰਫ਼ 3 ਕਮਰੇ ਹੀ ਹਨ ਤਾਂ ਇਹ 200 ਬੱਚੇ 3 ਕਮਰਿਆਂ ਵਿੱਚ ਕਿਵੇਂ ਸਿੱਖਿਆ ਗ੍ਰਹਿਣ ਕਰਦੇ ਹੋਣਗੇ, ਇਹ ਸਵਾਲ ਹਿਮਾਲਿਆ ਦੀ ਤਰ੍ਹਾਂ ਖੜ੍ਹਾ ਹੈ। ਉਨ੍ਹਾਂ ਦੱਸਿਆ ਕਿ ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਇਸ ਸਕੂਲ ਵਿੱਚ ਸਿਰਫ਼ ਤੇ ਸਿਰਫ਼ ਗਰੀਬ ਵਰਗ ਦੇ ਲੋਕ ਸਿੱਖਿਆ ਪ੍ਰਾਪਤੀ ਲਈ ਆਉਂਦੇ ਹਨ ਪ੍ਰੰਤੂ ਜਦੋਂ ਉਨ੍ਹਾਂ ਨੂੰ ਲੋੜ੍ਹੀਂਦੀ ਸਹੂਲਤਾਂ ਨਹੀਂ ਮਿਲਦੀਆ ਤਾਂ ਉਹ ਸਿਰਫ਼ ਸਿੱਖਿਆ ਤੋਂ ਬੇਮੁੱਖ ਨਹੀਂ ਹੁੰਦੇ ਸਗੋਂ ਨਿਰਾਸ਼ ਵੀ ਹੁੰਦੇ ਹਨ। ਸ. ਸਿੱਧੂ ਨੇ ਆਖਿਆ ਕਿ ਸਕੂਲ ’ਚ ਭਾਵੇਂ ਕਿ 3 ਸ਼ੈੱਡ ਵੀ ਹਨ ਪਰੰਤੂ ਗਰਮੀਆਂ ਦੇ ਦਿਨਾਂ ਵਿੱਚ ਜਦੋਂ 400 ਡਿਗਰੀ ਦਾ ਤਾਪਮਾਨ ਹੁੰਦਾ ਹੈ ਤਾਂ ਉਨ੍ਹਾਂ ਹਾਲਤਾਂ ਵਿੱਚ ਇਹ ਬੱਚੇ ਵਿੱਦਿਆ ਗ੍ਰਹਿਣ ਕਰਨਾ ਤਾਂ ਦੂਰ ਦੀ ਗੱਲ ਹੈ ਸਗੋਂ ਆਰਾਮ ਨਾਲ ਬੈਠ ਵੀ ਨਹੀਂ ਸਕਦੇ ਹੋਣਗੇ । ਉਨ੍ਹਾਂ ਇਹ ਵੀ ਦੱਸਿਆ ਕਿ ਸਕੂਲ ਵਿਚਲੇ ਪਖਾਨਿਆਂ ਦਾ ਵੀ ਸਫ਼ਾਈ ਪੱਖ ਤੋਂ ਬਹੁਤ ਮਾੜੀ ਹਾਲਤ ਦੇਖਣ ਨੂੰ ਮਿਲੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਸਕੂਲ ਦੀ ਇਮਾਰਤ ਲਈ ਢੁਕਵੀਂ ਗ੍ਰਾਂਟ ਦੇ ਕੇ ਹੋਰ ਕਮਰੇ ਉਸਾਰੇ ਜਾਣ।