ਭਾਈ ਗੁਰਦਾਸ ਕਾਲਜ ਦੇ ਵਿਦਿਆਰਥੀਆਂ ਨੇ ਪਿੰਗਲਵਾੜਾ ਦਾ ਦੌਰਾ ਕੀਤਾ
ਸੰਗਰੂਰ, 24 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਡਾ. ਗੁਨਿੰਦਰ ਜੀਤ ਸਿੰਘ ਜਵੰਦਾ ਦੀ ਚੇਅਰਪਰਸਨ ਸ਼ਿਪ ਅਧੀਨ ਚੱਲ ਰਹੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਪ੍ਰਿੰਸੀਪਲ ਡਾ ਮਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਈ ਗੁਰਦਾਸ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਪ੍ਰੋ: ਮਨਦੀਪ ਸਿੰਘ ਦੀ ਅਗਵਾਈ ਵਿੱਚ ਪਿੰਗਲਵਾੜਾ ਸ਼ਾਖਾ ਸੰਗਰੂਰ ਦਾ ਦੌਰਾ ਕੀਤਾ।
ਸ
ਸਰਕਾਰੀ ਰਣਬੀਰ ਕਾਲਜ ਵਿਖ਼ੇ ਨਸ਼ਾ ਮੁਕਤ ਯੁਵਾ ਮੁਹਿੰਮ ਤਹਿਤ ਕਰਵਾਈਆਂ ਗਈਆਂ ਖੇਡਾਂ ਦਾ ਦ੍ਰਿਸ਼। ਤਸਵੀਰ ਮੁਕੇਸ਼ ਕੁਮਾਰ
25-10-2026
ਸੰਗਰੂਰ, 24 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)-ਡਾ. ਗੁਨਿੰਦਰ ਜੀਤ ਸਿੰਘ ਜਵੰਦਾ ਦੀ ਚੇਅਰਪਰਸਨ ਸ਼ਿਪ ਅਧੀਨ ਚੱਲ ਰਹੇ ਭਾਈ ਗੁਰਦਾਸ ਗਰੁੱਪ ਆਫ ਇੰਸਟੀਚਿਊਸ਼ਨਜ਼ ਦੇ ਪ੍ਰਿੰਸੀਪਲ ਡਾ ਮਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਭਾਈ ਗੁਰਦਾਸ ਇੰਸਟੀਚਿਊਟ ਆਫ ਐਜੂਕੇਸ਼ਨ ਦੇ ਵਿਦਿਆਰਥੀਆਂ ਨੇ ਪ੍ਰੋ: ਮਨਦੀਪ ਸਿੰਘ ਦੀ ਅਗਵਾਈ ਵਿੱਚ ਪਿੰਗਲਵਾੜਾ ਸ਼ਾਖਾ ਸੰਗਰੂਰ ਦਾ ਦੌਰਾ ਕੀਤਾ। ਹਰਜੀਤ ਸਿੰਘ ਅਰੋੜਾ ਪ੍ਰਸ਼ਾਸਕ ਅਤੇ ਮਾਸਟਰ ਸਤਪਾਲ ਸ਼ਰਮਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦਿਆਰਥੀਆਂ ਦੇ ਦੋ ਗਰੁੱਪਾਂ ਅਤੇ ਸਟਾਫ ਮੈਂਬਰਾਂ ਨੂੰ ਮਨਦੀਪ ਕੌਰ ਚੱਠੇ ਅਤੇ ਰਿਤੂ ਸ਼ਰਮਾ ਨੇ ਸ਼ਾਖਾ ਦੇ ਵੱਖ-ਵੱਖ ਵਾਰਡਾਂ ਦਾ ਦੌਰਾ ਕਰਵਾਇਆ। ਵਿਦਿਆਰਥੀਆਂ ਨੇ ਮਰੀਜ਼ਾਂ ਨਾਲ ਕੁਝ ਸਮਾਂ ਬਿਤਾਇਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਉਪਰੰਤ ਹੋਏ ਵਿਸ਼ੇਸ਼ ਲੈਕਚਰ ਸ਼ੈਸ਼ਨ ਵਿੱਚ ਸੁਰਿੰਦਰ ਪਾਲ ਸਿੰਘ ਸਿਦਕੀ ਪੀ.ਆਰ.ਓ. ਨੇ ਪਿੰਗਲਵਾੜਾ ਦੇ ਬਾਨੀ ਭਗਤ ਪੂਰਨ ਸਿੰਘ ਵਲੋਂ ਸਥਾਪਿਤ ਪਿੰਗਲਵਾੜਾ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਪ੍ਬੰਧਾਂ ਅਧੀਨ ਡਾਕਟਰ ਇੰਦਰਜੀਤ ਕੌਰ ਮੁੱਖ ਸੇਵਾਦਾਰ ਦੀ ਰਹਿਨੁਮਾਈ ਹੇਠ ਵੱਖ-ਵੱਖ ਬਾ੍ਂਚਾਂ ਅਤੇ ਦੇਸ਼ ਵਿਦੇਸ਼ ਵਿੱਚ ਵਲੋਂ ਬੇਸਹਾਰਿਆਂ, ਅਪੰਗਾਂ, ਲੋੜਵੰਦਾਂ ਦੀ ਕੀਤੀ ਜਾ ਰਹੀ ਸੇਵਾ ਸੰਭਾਲ ਬਾਰੇ ਵਿਸਥਾਰ ਪੂਰਬਕ ਜਾਣਕਾਰੀ ਦਿੱਤੀ। ਮਾਨਾਂਵਾਲਾ ਕੰਪਲੈਕਸ ਵਿਖੇ ਚੱਲ ਰਹੇ ਭਗਤ ਪੂਰਨ ਸਿੰਘ ਆਦਰਸ਼ ਸਕੂਲ ਅਤੇ ਡੈੱਫ ਸਕੂਲ ਬਾਰੇ ਅਤੇ ਉਨ੍ਹਾਂ ਦੇ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਅੰਤਰਰਾਸ਼ਟਰੀ ਪੱਧਰ ਤੇ ਸਪੈਸ਼ਲ ਓਲੰਪਿਕ ਖੇਡਾਂ ਵਿੱਚ ਕੀਤੀਆਂ ਮਾਣ ਮੱਤੀ ਪ੍ਰਾਪਤੀਆਂ ਬਾਰੇ ਦੱਸਿਆ। ਸਤਪਾਲ ਸ਼ਰਮਾ ਅਤੇ ਗੁਰਮੇਲ ਸਿੰਘ ਸਿੱਧੂ ਨੇ ਭਗਤ ਪੂਰਨ ਸਿੰਘ ਦੇ ਵਾਤਾਵਰਣ ਸੰਭਾਲ਼ ਹੋਕੇ ਦੇ ਸੰਦਰਭ ਵਿੱਚ ਪਿੰਗਲਵਾੜਾ ਵਲੋਂ ਸੌ ਸਾਲਾ ਵਾਤਾਵਰਨ ਜਾਗਰੂਕਤਾ ਸ਼ਤਾਬਦੀ ਬਾਰੇ ਚਾਨਣਾ ਪਾਇਆ। ਇਸ ਸਮੇਂ ਕਾਲਜ ਦੇ ਵਿਦਿਆਰਥੀ ਹੁਸਨਵੀਰ ਸਿੰਘ, ਜਗਸੀਰ ਸਿੰਘ, ਅਕਾਸ਼ਦੀਪ ਸਿੰਘ, ਸਿਮਰਨ ਕੌਰ, ਭਾਵਨਾ, ਅਵਤਾਰ ਸਿੰਘ ਨੇ ਆਪਣੇ ਪ੍ਭਾਵ ਸਾਂਝੇ ਕਰਦੇ ਹੋਏ ਕਿਹਾ ਸਾਨੂੰ ਮਰੀਜ਼ਾਂ ਨੂੰ ਮਿਲ ਕੇ ਪਤਾ ਲੱਗਿਆ ਹੈ ਕਿ ਜ਼ਿੰਦਗੀ ਕਿਵੇਂ ਜਿਊਂਦੀ ਜਾਂਦੀ ਹੈ। ਪ੍ਰੋ. ਮਨਦੀਪ ਸਿੰਘ ਨੇ ਕਿਹਾ ਕਿ ਉਹ ਮਰੀਜ਼ਾਂ ਦੀ ਸੇਵਾ ਸੰਭਾਲ ਅਤੇ ਵਿਸ਼ੇਸ਼ ਕਰਕੇ ਸਿਹਤ ਤੰਦਰੁਸਤੀ ਲਈ ਫਿਜ਼ੀਓਥਰੈਪੀ ਕੇਂਦਰ ਅਤੇ ਹੋਰ ਕੀਤੇ ਪ੍ਰਬੰਧਾਂ ਤੋਂ ਬਹੁਤ ਪ੍ਰਭਾਵਿਤ ਹੋਏ ਹਨ। ਇਸ ਮੌਕੇ ਉਨ੍ਹਾਂ ਨਾਲ ਕਾਲਜ ਸਟਾਫ ਮੈਂਬਰ ਪ੍ਰੋ. ਰੀਨਾ ਰਾਣੀ, ਜਗਸੀਰ ਸਿੰਘ, ਸੁਮਨ ਸ਼ਰਮਾ, ਨੀਸ਼ਾ ਰਾਣੀ, ਗੁਰਪ੍ਰੀਤ ਕੌਰ ਵੀ ਹਾਜ਼ਰ ਸਨ।