23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਧੂਰੀ ਰੈਲੀ ਸਰਕਾਰ ਦੀ ਨੀਤੀ ਦਾ ਪਰਦਾਫਾਸ਼ ਕਰੇਗੀ-ਔਲਖ

ਧੂਰੀ, 22 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਸੈਂਟਰ ਆਫ ਇੰਡੀਆ ਟਰੇਡ ਯੂਨੀਅਨ (ਸੀਟੂ) ਦੀ ਕਾਮਰੇਡ ਜੋਗਿੰਦਰ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਸੀਟੂ ਵਲੋਂ 3 ਨਵੰਬਰ ਨੂੰ ਧੂਰੀ ‘ਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਇੰਦਰਪਾਲ ਪੁੰਨਾਵਾਲ ਨੇ ਦੱਸਿਆ ਕਿ ਇਸ ਮੌਕੇ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ ਗਿਆ।

ਅਜੀਤ ਡੈਸਕ 23-10-2026
ਧੂਰੀ, 22 ਅਕਤੂਬਰ (ਲਖਵੀਰ ਸਿੰਘ ਧਾਂਦਰਾ)-ਸੈਂਟਰ ਆਫ ਇੰਡੀਆ ਟਰੇਡ ਯੂਨੀਅਨ (ਸੀਟੂ) ਦੀ ਕਾਮਰੇਡ ਜੋਗਿੰਦਰ ਔਲਖ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ‘ਚ ਸੀਟੂ ਵਲੋਂ 3 ਨਵੰਬਰ ਨੂੰ ਧੂਰੀ ‘ਚ ਕੀਤੀ ਜਾਣ ਵਾਲੀ ਸੂਬਾ ਪੱਧਰੀ ਰੈਲੀ ਸਬੰਧੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਜਿਲਾ ਸਕੱਤਰ ਇੰਦਰਪਾਲ ਪੁੰਨਾਵਾਲ ਨੇ ਦੱਸਿਆ ਕਿ ਇਸ ਮੌਕੇ ਰੈਲੀ ਵਾਲੀ ਥਾਂ ਦਾ ਦੌਰਾ ਕੀਤਾ ਗਿਆ। ਅੱਜ ਦੀ ਮੀਟਿੰਗ ਵਿਚ ਆਲ ਇੰਡੀਆ ਕਿਸਾਨ ਸਭਾ ਦੇ ਕੌਮੀ ਆਗੂ ਮੇਜਰ ਪੁੰਨਾਵਾਲ ਤੋਂ ਇਲਾਵਾ ਸੀਟੂ ਪੰਜਾਬ ਦੇ ਮੀਤ ਪ੍ਰਧਾਨ ਦੇਵ ਰਾਜ ਵਰਮਾ, ਮਨਰੇਗਾ ਸੀਟੂ ਤੇ ਪ੍ਰਧਾਨ ਤੇ ਸਕੱਤਰ ਕ੍ਰਮਵਾਰ ਕਾਮਰੇਡ ਰਾਮ ਸਿੰਘ ਸੋਹੀਆ, ਸਤਵੀਰ ਤੁੰਗਾਂ ਤੇ ਭੱਠਾ ਮਜ਼ਦੂਰਾਂ ਦੇ ਪ੍ਰਧਾਨ ਮੱਖਣ ਜਖੇਪਲ , ਕਰਮ ਸਿੰਘ ਉਪਲੀ ਵੀ ਮੌਜੂਦ ਸਨ। ਆਗੂਆਂ ਨੇ ਦੱਸਿਆ ਕਿ ਪਹਿਲਾਂ ਤਾਂ ਮੀਟਿੰਗਾਂ ਕੀਤੀਆਂ ਨਹੀਂ ਜਾਦੀਆਂ ਜੇਕਰ ਮੀਟਿੰਗ ਹੋ ਵੀ ਜਾਂਦੀ ਹੈ ਤਾਂ ਉਸ ਮੀਟਿੰਗ ਵਿਚੋਂ ਨਿਕਲਦਾ ਕੁੱਝ ਨਹੀ । ਸਰਕਾਰ ਵਲੋਂ ਮੀਟਿੰਗਾਂ ‘ਚ ਮੰਨੀਆਂ ਜਾਂਦੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਉਕਤ ਸਾਰੀਆਂ ਸੀਟੂ ਦੀਆਂ ਜਥੇਬੰਦੀਆਂ ਨੇ ਇਕੱਠੇ ਹੋ ਕੇ ਫੈਸਲਾ ਕੀਤਾ ਕਿ ਸਰਕਾਰ ਦੀ ਇਸ ‘ਲਾਰਾ ਲਾਊ, ਡੰਗ ਟਪਾਊ” ਨੀਤੀ ਦਾ ਲੋਕਾਂ ਵਿਚ ਪਰਦਾਫਾਸ਼ ਕੀਤਾ ਜਾਵੇਗਾ
ਪਿਛਲੀ ਖ਼ਬਰ ਸੇਵਾ ਮੁਕਤ ਅਧਿਆਪਕਾ ਯੋਗ ਮਾਇਆ ਜੈਨ ਦਾ ਦਿਹਾਂਤ ਅਗਲੀ ਖ਼ਬਰ ਅਕਾਲ ਅਕੈਡਮੀ ਦੇ ਖਿਡਾਰੀਆਂ ਨੇ ਪ੍ਰਾਇਮਰੀ ਸਕੂਲ ਖੇਡਾਂ ’ਚ ਮਾਰੀ ਬਾਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।