17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਸਲਾਈਟ ਵਿਖੇ ਨੈਸ਼ਨਲ ਫੂਡ ਕਾਨਫਰੰਸ-2026 ਸ਼ੁਰੂ ਸੁਖਬੀਰ ਬਾਦਲ ਤੋਂ ਥਾਪੜਾ ਲੈ ਕੇ ਜੱਸੀ ਮੰਨਵੀਂ ਨੇ ਪਿੰਡਾਂ ਅੰਦਰ ਮੀਟਿੰਗਾਂ ਰਾਹੀਂ ਭਖਾਇਆ ‘ਸਿਆਸੀ ਅਖ਼ਾੜਾ’

ਮਾਲੇਰਕੋਟਲਾ, 16 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਹਲਕਾ ਅਮਰਗੜ੍ਹ ਦੇ ਅੰਦਰ ‘ਸਿਆਸੀ ਰਣਖੇਤਰ’ ਤੱਤਾ ਹੋਣ ਲੱਗਿਆ ਹੈ। ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਮਰਕੱਸੇ ਮਾਰਦਿਆਂ ਆਗਾਮੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ।

ਹੈਰੋਇਨ ਸਮੇਤ ਵੱਖ-ਵੱਖ ਮਾਮਲਿਆਂ ’ਚ ਕਈ ਮੁਕੱਦਮੇ ਦਰਜ 17-10-2026
ਮਾਲੇਰਕੋਟਲਾ, 16 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਹਲਕਾ ਅਮਰਗੜ੍ਹ ਦੇ ਅੰਦਰ ‘ਸਿਆਸੀ ਰਣਖੇਤਰ’ ਤੱਤਾ ਹੋਣ ਲੱਗਿਆ ਹੈ। ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਆਗੂਆਂ ਤੇ ਵਰਕਰਾਂ ਨੂੰ ਨਾਲ ਲੈ ਕੇ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਕਮਰਕੱਸੇ ਮਾਰਦਿਆਂ ਆਗਾਮੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵਫਾਦਾਰ ਸਾਥੀਆਂ ’ਚੋਂ ਇੱਕ ਮੰਨੇ ਜਾਂਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਹਲਕਾ ਅਮਰਗੜ੍ਹ ਤੋਂ ਪਾਰਟੀ ਦੇ ਇੰਚਾਰਜ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜਸਵੀਰ ਸਿੰਘ ਜੱਸੀ ਮੰਨਵੀਂ ਵੱਲੋਂ ਖਾਨਪੁਰ ਰੈਲੀ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਦਿੱਤੇ ‘ਰਾਜਨੀਤਿਕ ਥਾਪੜੇ’ ਦੇ ਚਲਦਿਆਂ ਹਲਕਾ ਅਮਰਗੜ੍ਹ ਦੇ ਅੰਦਰ ‘ਮੈਰਾਥਨ’ ਮੀਟਿੰਗਾਂ ਰਾਹੀਂ ਆਪਣੇ ਘਰਾਂ ਅੰਦਰ ਬੈਠੇ ਟਕਸਾਲੀ ਅਕਾਲੀ ਵਰਕਰਾਂ ਤੇ ਆਗੂਆਂ ਨੂੰ ਅਪਣੇ ਨਾਲ ਤੋਰਨ ਦੀ ‘ਕਵਾਇਦ’ ਸ਼ੁਰੂ ਕਰ ਦਿੱਤੀ ਹੈ। ਜੱਸੀ ਮੰਨਵੀਂ ਵੱਲੋਂ ਪਿੰਡਾਂ ਅੰਦਰ ਜਾ ਕੇ ਆਪਣੇ ਘਰਾਂ ਅੰਦਰ ਪੁਰਾਣੀ ਲੀਡਰਸ਼ਿਪ ਤੋਂ ਕਿਨਾਰਾ ਕਰੀ ਬੈਠੇ ਬਜ਼ੁਰਗ ਤੇ ਨੌਜਵਾਨਾਂ ਨੂੰ ‘ਅਕਾਲੀਅਤ ਤੇ ਟਕਸਾਲੀਅਤ’ ਦਾ ਵਾਸਤਾ ਪਾ ਕੇ ਪਾਰਟੀ ਦੇ ਨਾਲ ਤੋਰ ਲਿਆ ਹੈ। ਇਸ ਸਬੰਧੀ ਗੱਲਬਾਤ ਕਰਦਿਆਂ ਜੱਸੀ ਮੰਨਵੀ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ ਸਾਡੀ ਪੰਥਕ ਪਾਰਟੀ ਹੈ ਇਸ ਨੂੰ ਮਜ਼ਬੂਤ ਕਰਨਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ । ਉਨ੍ਹਾਂ ਕਿਹਾ ਕਿ ਪੰਥਕ ਸੋਚ ਨੂੰ ਪ੍ਰਣਾਇਆ ਹੋਇਆ ਨੌਜਵਾਨ ਵਰਗ ਤੇ ਬਜ਼ੁਰਗ ਸਾਡਾ ਸਰਮਾਇਆ ਹਨ ਇਨ੍ਹਾਂ ਦਾ ਨਾਲ ਤੁਰ ਪੈਣਾ ਸ਼੍ਰੋਮਣੀ ਅਕਾਲੀ ਦਲ ਲਈ ਸ਼ੁਭ ਸ਼ਗਨ ਹੈ।
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੇਂਡੂ ਚੌਂਕੀਦਾਰਾਂ ਦੀਆਂ ਜਾਇਜ਼ ਮੰਗਾਂ ਨੂੰ ਕੀਤਾ ਜਾ ਰਿਹਾ ਅਣਗੌਲਿਆ-ਮਾਝੀ ਅਗਲੀ ਖ਼ਬਰ ਅਕਾਲੀ ਦਲ ਦੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਸੌਂਪੇ ਨਿਯੁਕਤੀ ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।