17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2026

ਵਿਆਹ ਦੀ ਵਰ੍ਹੇਗੰਢ ਮੌਕੇ ਲਗਾਏ ਕੈਂਪ ’ਚ 56 ਜਣਿਆਂ ਕੀਤਾ ਖੂਨ ਦਾਨ ‘ ਇਨਟੈਕ ਨੈਸ਼ਨਲ ਹੈਰੀਟੇਜ ਕੁਇਜ਼-2026’ ਦਾ ਸਫ਼ਲ ਆਯੋਜਨ

ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ)-ਇਨਟੈੱਕ ਦੇ ਸੰਗਰੂਰ ਚੈਪਟਰ ਵਲੋਂ ‘ਇਨਟੈੱਕ ਨੈਸ਼ਨਲ ਹੈਰੀਟੇਜ ਕੁਇਜ਼-2026’ ਦਾ ਸ਼ਹਿਰੀ ਰਾਊਂਡ ਆਯੋਜਿਤ ਕੀਤਾ ਗਿਆ। ਸਮਾਗਮ ਦੀ ਮੇਜ਼ਬਾਨੀ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਲੋਂ ਕੀਤੀ ਗਈ।

ਅਜੀਤ ਡੈਸਕ 17-10-2026
ਸੰਗਰੂਰ, 16 ਅਕਤੂਬਰ (ਧੀਰਜ ਪਸ਼ੌਰੀਆ)-ਇਨਟੈੱਕ ਦੇ ਸੰਗਰੂਰ ਚੈਪਟਰ ਵਲੋਂ ‘ਇਨਟੈੱਕ ਨੈਸ਼ਨਲ ਹੈਰੀਟੇਜ ਕੁਇਜ਼-2026’ ਦਾ ਸ਼ਹਿਰੀ ਰਾਊਂਡ ਆਯੋਜਿਤ ਕੀਤਾ ਗਿਆ। ਸਮਾਗਮ ਦੀ ਮੇਜ਼ਬਾਨੀ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਵਲੋਂ ਕੀਤੀ ਗਈ। ਇਸ ਕੁਇਜ਼ ਮੁਕਾਬਲੇ ’ਚ ਅੱਠ ਸਕੂਲਾਂ ਦੇ 7ਵੀਂ ਤੋਂ 10ਵੀਂ ਜਮਾਤ ਦੇ 116 ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਕੁਇਜ਼ ਵਿੱਚ ਸਾਰੀਆਂ ਟੀਮਾਂ ਲਈ ਲਿਖਤੀ ਰਾਊਂਡ ਸ਼ਾਮਿਲ ਸੀ, ਜਿਸ ਤੋਂ ਬਾਅਦ ਚੋਟੀ ਦੀਆਂ ਚਾਰ ਟੀਮਾਂ ਲਈ ਵਿਜ਼ੂਅਲਸ (ਤਸਵੀਰਾਂ/ਦ੍ਰਿਸ਼) ਵਾਲਾ ਮੌਖਿਕ ਰਾਊਂਡ ਕਰਵਾਇਆ ਗਿਆ। ਇਸ ਮੁਕਾਬਲੇ ਵਿੱਚ ਡੀ.ਪੀ.ਐਸ. ਸਕੂਲ ਸੰਗਰੂਰ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ , ਜਦੋਂ ਕਿ ਜਨਰਲ ਗੁਰਨਾਮ ਸਿੰਘ ਪਬਲਿਕ ਸਕੂਲ ਸੰਗਰੂਰ ਨੇ ਦੂਜਾ ਅਤੇ ਗੋਲਡਨ ਅਰਥ ਗਲੋਬਲ ਸਕੂਲ ਸੰਗਰੂਰ ਨੇ ਤੀਜਾ ਸਥਾਨ ਹਾਸਿਲ ਕੀਤਾ। ਇਨਟੈੱਕ ਵਲੋਂ ਸਾਰੇ ਭਾਗੀਦਾਰਾਂ ਨੂੰ ‘ਭਾਗੀਦਾਰੀ ਸਰਟੀਫਿਕੇਟ’, ਪਹਿਲੀਆਂ ਚਾਰ ਟੀਮਾਂ ਨੂੰ ‘ਪੋਜੀਸ਼ਨ ਸਰਟੀਫਿਕੇਟ’ ਅਤੇ ਪਹਿਲੀਆਂ ਦੋ ਟੀਮਾਂ ਨੂੰ ਪੁਸਤਕ ਇਨਾਮ ਦਿੱਤੇ ਗਏ। ਇਨਟੈੱਕ ਸੰਗਰੂਰ ਦੇ ਕਨਵੀਨਰ ਬ੍ਰਿਗੇਡੀਅਰ ਰਾਜਸ਼ੇਰ ਸਿੰਘ ਗਰੇਵਾਲ ਅਤੇ ਕੋ-ਕਨਵੀਨਰ ਕਮਾਂਡਰ ਰਣਬੀਰ ਸਿੰਘ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਸਮਾਗਮ ਨੂੰ ਜੀ.ਜੀ.ਐੱਸ. ਪਬਲਿਕ ਸਕੂਲ ਦੇ ਪ੍ਰਿੰਸੀਪਲ ਦਿਨੇਸ਼ ਦੇਵ ਥਪਲਿਆਲ ਨੇ ਆਪਣੀ ਹਾਜ਼ਰੀ ਨਾਲ ਪੂਰਾ ਸਹਿਯੋਗ ਦਿੱਤਾ।
ਪਿਛਲੀ ਖ਼ਬਰ ਕਾਰਵਾਨ-ਏ-ਅਦਬ ਪੰਜਾਬ ਵਲੋਂ ਸ਼ਾਨਦਾਰ ਕਵੀ ਦਰਬਾਰ ਕਰਵਾਇਆ ਅਗਲੀ ਖ਼ਬਰ ਕਮਲ ਧਾਲੀਵਾਲ ਵਲੋਂ ਪਰਵਿੰਦਰ ਸਿੰਘ ਝੋਟੇ ਦੇ ਕਤਲ ਦੀ ਸਖ਼ਤ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।