16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-10-2026

ਕਿਸਾਨਾਂ ਵਲੋਂ ਆਈ. ਸੀ.ਆਈ. ਸੀ. ਆਈ. ਬੈਂਕ ਅੱਗੇ ਧਰਨਾ 19 ਨੂੰ

ਸੁਨਾਮ ਊਧਮ ਸਿੰਘ ਵਾਲਾ, 15 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਿਸਾਨੀ ਮਸਲਿਆਂ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਹਰਦੀਪ ਕੌਰ ਉਗਰਾਹਾਂ ਦੇ ਗੋਲਡ ਲੋਨ ਦੇ ਮਾਮਲੇ ਨੂੰ ਲੈ ਕੇ 19 ਅਕਤੂਬਰ ਨੂੰ ਆਈ.

ਅਜੀਤ ਡੈਸਕ 16-10-2026
ਸੁਨਾਮ ਊਧਮ ਸਿੰਘ ਵਾਲਾ, 15 ਅਕਤੂਬਰ (ਹਰਚੰਦ ਸਿੰਘ ਭੁੱਲਰ, ਸਰਬਜੀਤ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਮੀਟਿੰਗ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਕਿਸਾਨੀ ਮਸਲਿਆਂ ਬਾਰੇ ਵਿਚਾਰ ਚਰਚਾ ਕਰਨ ਉਪਰੰਤ ਹਰਦੀਪ ਕੌਰ ਉਗਰਾਹਾਂ ਦੇ ਗੋਲਡ ਲੋਨ ਦੇ ਮਾਮਲੇ ਨੂੰ ਲੈ ਕੇ 19 ਅਕਤੂਬਰ ਨੂੰ ਆਈ.ਸੀ.ਆਈ.ਸੀ.ਆਈ. ਬੈਂਕ ਦੀ ਸੁਨਾਮ ਊਧਮ ਸਿੰਘ ਵਾਲਾ ਸ਼ਾਖਾ ਅੱਗੇ ਧਰਨਾ ਦੇਣ ਦਾ ਫੈਸਲਾ ਕੀਤਾ ਗਿਆ। ਕਿਸਾਨ ਆਗੂ ਸੁਖਪਾਲ ਸਿੰਘ ਮਾਣਕ ਕਣਕਵਾਲ ਨੇ ਕਿਹਾ ਕਿ ਹਰਦੀਪ ਕੌਰ ਉਗਰਾਹਾਂ ਦੇ ਗੋਲਡ ਲੋਨ ਮਾਮਲੇ ਨੂੰ ਲੈ ਕੇ ਜਥੇਬੰਦੀ ਦੇ ਆਗੂ ਸੰਬੰਧਿਤ ਬੈਂਕ ਮੈਨੇਜਰ ਨੂੰ ਕਈ ਵਾਰ ਮਿਲ ਚੁੱਕੇ ਹਨ ਪਰ ਬੈਂਕ ਮੈਨੇਜਰ ਕੋਈ ਤਸੱਲੀਬਖਸ਼ ਜਵਾਬ ਦੇਣ ਤੋਂ ਟਾਲਾ ਵੱਟਦੇ ਰਹੇ। ਜਿਸ ਲਈ ਜਥੇਬੰਦੀ ਵਲੋਂ ਮਜਬੂਰ ਹੋ ਕੇ ਧਰਨਾ ਦੇਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਜਦੋਂ ਇਸ ਸਬੰਧੀ ਆਈ.ਸੀ.ਆਈ.ਸੀ.ਆਈ. ਸੁਨਾਮ ਸਾਖਾ ਦੇ ਮੈਨੇਜਰ ਰਜਤ ਬਾਂਸਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕੁਝ ਵੀ ਕਹਿਣ ਤੋਂ ਇਨਕਾਰ ਕਰਦਿਆਂ ਏਨਾ ਜਰੂਰ ਕਿਹਾ ਕਿ ਹਰਦੀਪ ਕੌਰ ਉਗਰਾਹਾਂ ਦੇ ਗੋਲਡ ਲੋਨ ਨੂੰ ਲੈ ਕੇ ਬੈਂਕ ਵਲੋਂ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਗਈ ਹੈ।
ਪਿਛਲੀ ਖ਼ਬਰ ਸੰਗਰੂਰ ਦੇ ਦੋ ਵਸਨੀਕ ਹੋਏ ਸਾਈਬਰ ਠੱਗੀ ਦਾ ਸ਼ਿਕਾਰ ਇੱਕ ਨਾਲ 13.50 ਲੱਖ ਅਤੇ ਦੂਜੇ ਨਾਲ ਵੱਜੀ 2 ਲੱਖ ਦੀ ਠੱਗੀ ਅਗਲੀ ਖ਼ਬਰ ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।