13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-10-2026

ਰਾਮਲੀਲ੍ਹਾ ਦੇ ਪਹਿਲੇ ਦਿਨ ਦਾ ਕੀਤਾ ਉਦਘਾਟਨ

ਅਹਿਮਦਗੜ੍ਹ, 12 ਅਕਤੂਬਰ (ਪ,ਪ)-ਤ੍ਰਿਮੂਰਤੀ ਕਲਾ ਮੰਚ ਅਹਿਮਦਗੜ੍ਹ ਵਲੋਂ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਸਨਾਤਨ ਧਰਮ ਪ੍ਰਚਾਰਕ ਸਭਾ ਅਤੇ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗਾਂਧੀ ਸਕੂਲ ਦੀ ਗਰਾਊਂਡ ਵਿਖੇ 10 ਦਿਨਾਂ ਰਾਮਲੀਲ੍ਹਾ ਦੀ ਸ਼ੁਰੂਆਤ ਧੂਮ ਧਾਮ ਨਾਲ ਕੀਤੀ ਗਈ। ਅੱਜ ਪਹਿਲੇ ਦਿਨ ਆਰਤੀ ਤੋਂ ਬਾਅਦ ਰਾਮਲੀਲ੍ਹਾ ਦਾ ਉਦਘਾਟਨ ਸਿਟੀ ਪ੍ਰੈਸ ਕਲੱਬ ਅਹਿਮਦਗੜ੍ਹ ਵਲੋਂ ਪ੍ਰਧਾਨ ਸੁਖਜੀਤ ਸਿੰਘ ਖੇੜਾ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਜਨਰਲ ਸਕੱਤਰ ਰਾਕੇਸ਼ ਜੋਸ਼ੀ, ਸੁਖਸਾਗਰ ਸਿੰਘ ਸੋਢੀ, ਮਹਾਂਵੀਰ ਗੋਇਲ ਅਜੀਤ ਸਿੰਘ ਰਾਜੜ, ਕਰਨੈਲ ਸਿੰਘ, ਵਿਨੇਸ਼ ਗੁਪਤਾ ਅਤੇ ਕੌਂਸਲਰ ਅਨੰਦੀ ਦੇਵੀ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ।

ਅਜੀਤ ਡੈਸਕ 13-10-2026
ਅਹਿਮਦਗੜ੍ਹ, 12 ਅਕਤੂਬਰ (ਪ,ਪ)-ਤ੍ਰਿਮੂਰਤੀ ਕਲਾ ਮੰਚ ਅਹਿਮਦਗੜ੍ਹ ਵਲੋਂ ਪ੍ਰਧਾਨ ਦੀਪਕ ਸ਼ਰਮਾ ਦੀ ਅਗਵਾਈ ਹੇਠ ਸ੍ਰੀ ਸਨਾਤਨ ਧਰਮ ਪ੍ਰਚਾਰਕ ਸਭਾ ਅਤੇ ਸਮਾਜ ਸੇਵਾ ਸੁਸਾਇਟੀ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਗਾਂਧੀ ਸਕੂਲ ਦੀ ਗਰਾਊਂਡ ਵਿਖੇ 10 ਦਿਨਾਂ ਰਾਮਲੀਲ੍ਹਾ ਦੀ ਸ਼ੁਰੂਆਤ ਧੂਮ ਧਾਮ ਨਾਲ ਕੀਤੀ ਗਈ। ਅੱਜ ਪਹਿਲੇ ਦਿਨ ਆਰਤੀ ਤੋਂ ਬਾਅਦ ਰਾਮਲੀਲ੍ਹਾ ਦਾ ਉਦਘਾਟਨ ਸਿਟੀ ਪ੍ਰੈਸ ਕਲੱਬ ਅਹਿਮਦਗੜ੍ਹ ਵਲੋਂ ਪ੍ਰਧਾਨ ਸੁਖਜੀਤ ਸਿੰਘ ਖੇੜਾ ਦੀ ਅਗਵਾਈ ਹੇਠ ਸਮੂਹ ਕਲੱਬ ਮੈਂਬਰਾਂ ਜਨਰਲ ਸਕੱਤਰ ਰਾਕੇਸ਼ ਜੋਸ਼ੀ, ਸੁਖਸਾਗਰ ਸਿੰਘ ਸੋਢੀ, ਮਹਾਂਵੀਰ ਗੋਇਲ ਅਜੀਤ ਸਿੰਘ ਰਾਜੜ, ਕਰਨੈਲ ਸਿੰਘ, ਵਿਨੇਸ਼ ਗੁਪਤਾ ਅਤੇ ਕੌਂਸਲਰ ਅਨੰਦੀ ਦੇਵੀ ਵਲੋਂ ਸਾਂਝੇ ਤੌਰ ’ਤੇ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਜੀਤ ਸਿੰਘ ਖੇੜਾ ਨੇ ਕਿਹਾ ਕਿ ਅਹਿਮਦਗੜ ਨਿਵਾਸੀ ਸਾਰੇ ਤਿਉਹਾਰ ਚਾਹੇ ਗੁਰਪੁਰਬ ਹੋਵੇ, ਦੀਵਾਲੀ ਹੋਵੇ, ਦੁਸਹਿਰਾ ਹੋਵੇ, ਰਾਮਲੀਲ੍ਹਾ ਹੋਵੇ ਜਾਂ ਈਦ ਹੋਵੇ ਸਾਰੇ ਧਰਮਾਂ ਦੇ ਲੋਕ ਰਲ ਮਿਲ ਕੇ ਹੀ ਮਨਾਉਂਦੇ ਹਨ ਅਤੇ ਸਾਰੇ ਧਰਮਾਂ ਦੇ ਲੋਕ ਹਰ ਤਿਊਹਾਰ ਤੇ ਸਰਧਾ ਦੇ ਨਾਲ ਨਮਨ ਕਰਦੇ ਹਨ। ਇਸ ਮੌਕੇ ਤੇ ਪ੍ਰਧਾਨ ਦੀਪਕ ਸ਼ਰਮਾ, ਭੋਜਰਾਜ ਸ਼ਰਮਾ, ਨਵਦੀਪ ਸ਼ਰਮਾਂ, ਦੇਸ ਰਾਜ ਸ਼ਰਮਾਂ, ਰਤਨ ਕੁਮਾਰ ਮਿੰਟਾ, ਅਰੁਣ ਸ਼ੈਲੀ, ਵਿਜੇ ਵਰਮਾ, ਅਰਵਿੰਦ ਸ਼ਰਮਾ, ਗਰੀਸ਼ ਢੰਡ, ਵਿੱਕੀ, ਚੰਦਨ ਬਾਬਾ, ਕਮਲ ਵਰਮਾ, ਗਗਨਦੀਪ ਦਰਪਣ, ਮੈਨੂੰ ਗੋਇਲ, ਸ਼ਿਵਮ ਸਿੰਗਲਾ, ਰੂਬੀ ਗਰਚਾ, ਰਿੰਕੂ ਕਾਂਸਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਰਸਿੰਗ ਵਿਦਿਆਰਥੀਆਂ ਨੂੰ ਮੁਫ਼ਤ ਵਰਦੀਆਂ ਤੇ ਕਿਤਾਬਾਂ ਵੰਡੀਆਂ ਅਗਲੀ ਖ਼ਬਰ ਵੇਦ ਪ੍ਰਕਾਸ਼ ਹੋਡਲਾ ਵਲੋਂ ਰਾਮਲੀਲ੍ਹਾ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।