13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਭਾਰੀ ਮੀਂਹ ਤੇ ਤੇਜ਼ ਹਵਾਵਾਂ ਕਾਰਨ ਝੋਨੇ ਦੀ ਫ਼ਸਲ ਜ਼ਮੀਨ ’ਤੇ ਵਿਛੀ

ਮਾਲੇਰਕੋਟਲਾ, 11 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨਾਂ ਤੋਂ ਸੂਬੇ ਅੰਦਰ ਛਾਈ ਬੱਦਲਵਾਈ ਦੇ ਚਲਦਿਆਂ ਅੱਜ ਸਵੇਰ ਵੇਲੇ ਮੌਸਮ ਦੀ ਬਦਲੀ ਕਰਵਟ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ । ਝੋਨੇ ਦੀ ਫ਼ਸਲ ਹੁਣ ਵਢਾਈ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਅਗੇਤਾ ਬਾਸਮਤੀ ਝੋਨਾ ਮੰਡੀਆਂ ਅੰਦਰ ਪਿਆ ਹੈ ਪਰ ਅੱਜ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੇ ਕਾਰਨ ਵਢਾਈ ਲਈ ਤਿਆਰ ਹੋ ਚੁੱਕੀ ਬਾਸਮਤੀ ਝੋਨੇ ਦੀ ਫ਼ਸਲ ਜ਼ਮੀਨ ‘ਤੇ ਡਿੱਗ ਪਈ, ਤੇਜ਼ ਹਨੇਰੀ ਅਤੇ ਮੀਂਹ ਦਾ ਅਸਰ ਬਾਸਮਤੀ ਝੋਨੇ ਦੇ ਖੇਤਾਂ ਅੰਦਰ ਕਾਫੀ ਵੇਖਿਆ ਗਿਆ।

ਖੇਤਾਂ ਅੰਦਰ ਡਿਗੀ ਝੋਨੇ ਦੀ ਫਸਲ ਦੀ ਤਸਵੀਰ। 12-10-2026
ਮਾਲੇਰਕੋਟਲਾ, 11 ਅਕਤੂਬਰ (ਮਨਜਿੰਦਰ ਸਿੰਘ ਸਰੌਦ)-ਪਿਛਲੇ ਦਿਨਾਂ ਤੋਂ ਸੂਬੇ ਅੰਦਰ ਛਾਈ ਬੱਦਲਵਾਈ ਦੇ ਚਲਦਿਆਂ ਅੱਜ ਸਵੇਰ ਵੇਲੇ ਮੌਸਮ ਦੀ ਬਦਲੀ ਕਰਵਟ ਨੇ ਕਿਸਾਨਾਂ ਨੂੰ ਚਿੰਤਾ ’ਚ ਪਾ ਦਿੱਤਾ ਹੈ । ਝੋਨੇ ਦੀ ਫ਼ਸਲ ਹੁਣ ਵਢਾਈ ਲਈ ਬਿਲਕੁਲ ਤਿਆਰ ਹੋ ਚੁੱਕੀ ਹੈ ਤੇ ਅਗੇਤਾ ਬਾਸਮਤੀ ਝੋਨਾ ਮੰਡੀਆਂ ਅੰਦਰ ਪਿਆ ਹੈ ਪਰ ਅੱਜ ਸਵੇਰ ਤੋਂ ਪੈ ਰਹੇ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦੇ ਕਾਰਨ ਵਢਾਈ ਲਈ ਤਿਆਰ ਹੋ ਚੁੱਕੀ ਬਾਸਮਤੀ ਝੋਨੇ ਦੀ ਫ਼ਸਲ ਜ਼ਮੀਨ ‘ਤੇ ਡਿੱਗ ਪਈ, ਤੇਜ਼ ਹਨੇਰੀ ਅਤੇ ਮੀਂਹ ਦਾ ਅਸਰ ਬਾਸਮਤੀ ਝੋਨੇ ਦੇ ਖੇਤਾਂ ਅੰਦਰ ਕਾਫੀ ਵੇਖਿਆ ਗਿਆ। ਬਹੁਤ ਸਾਰੇ ਕਿਸਾਨਾਂ ਦੀ ਅਗੇਤੀ ਫਸਲ ਮੰਡੀ ਵਿੱਚ ਪਈ ਹੈ। ਇਸ ਸਬੰਧੀ ਜਿਲ੍ਹਾ ਮਲੇਰਕੋਟਲਾ ਦੇ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੀ ਫਸਲ ਵਢਾਈ ਲਈ ਤਿਆਰ ਹੈ ਜਾਂ ਬਹੁਤ ਸਾਰੇ ਕਿਸਾਨਾਂ ਦੀ ਫ਼ਸਲ ਮੰਡੀ ਵਿੱਚ ਪਈ ਹੈ ਪਰ ਕੁਦਰਤ ਦੀ ਕਰੋਪੀ ਨੇ ਕਿਸਾਨ ਵਰਗ ਦੇ ਅੰਦਰ ਚਿੰਤਾ ਦਾ ਮਾਹੌਲ ਸਿਰਜ ਦਿੱਤਾ ਹੈ। ਡਾਇਰੈਕਟਰ ਜਥੇਦਾਰ ਸ਼ੇਰ ਸਿੰਘ ਭੋਗੀਵਾਲ, ਚੇਅਰਮੈਨ ਪ੍ਰਦਮਨ ਸਿੰਘ ਦਲੇਲਗੜ੍ਹ, ਚੇਅਰਮੈਨ ਹਰਬੰਸ ਸਿੰਘ ਚੌਂਦਾ, ਜਥੇਦਾਰ ਗੁਰਦੇਵ ਸਿੰਘ ਸੰਗਾਲਾ ਨੇ ਆਖਿਆ ਕਿ ਹਰ ਵਰ੍ਹੇ ਜਦੋਂ ਵੀ ਕਿਸਾਨਾਂ ਦੀ ਫਸਲ ਵਢਾਈ ਲਈ ਤਿਆਰ ਹੁੰਦੀ ਹੈ ਤਾਂ ਕੁਦਰਤੀ ਕਰੋਪੀ ਦੇ ਕਾਰਨ ਫਸਲ ਪ੍ਰਭਾਵਿਤ ਹੋ ਜਾਂਦੀ ਹੈ। ਕਿਸਾਨਾਂ ਨੇ ਆਖਿਆ ਕਿ ਜਿਹੜੇ ਝੋਨੇ ਦੀ ਫਸਲ ਇੱਕ ਦੋ ਦਿਨਾਂ ਦੇ ਵਿੱਚ ਵੱਢੀ ਜਾਣੀ ਸੀ, ਹੁਣ ਭਾਰੀ ਮੀਂਹ ਦੇ ਕਾਰਨ ਜ਼ਮੀਨ ਦੇ ਵੱਤਰ ਆਉਣ ’ਚ ਸਮਾਂ ਲੱਗੇਗਾ, ਝੋਨੇ ਦੀ ਜਿਹੜੀ ਫ਼ਸਲ ਜ਼ਮੀਨ ਤੇ ਵਿਛ ਗਈ ਉਸ ਦਾ ਵੀ ਨੁਕਸਾਨ ਹੋਵੇਗਾ। ਮੀਂਹ ਕਾਰਨ ਮੰਡੀਆਂ ਵਿੱਚ ਝੋਨੇ ਦੀ ਫਸਲ ਦੀ ਹੋਣ ਵਾਲੀ ਬੋਲੀ ’ਤੇ ਵੀ ਅਸਰ ਪਵੇਗਾ। ਕਿਸਾਨਾਂ ਨੇ ਕਿਹਾ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੂੰ ਅਜਿਹੇ ਸਮੇਂ ਕਿਸਾਨਾਂ ਦੀ ਮਦਦ ਕਰਨੀ ਚਾਹੀਦੀ ਹੈ ।
ਪਿਛਲੀ ਖ਼ਬਰ ਪੰਜ-ਰੋਜ਼ਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਸਫਲਤਾ ਪੂਰਵਕ ਸਮਾਪਤ ਅਗਲੀ ਖ਼ਬਰ ਡਾ . ਮੋਹਿਤ ਸਿੰਗਲਾ ਨੇ ਹੁਸ਼ਿਆਰਪੁਰ ਦੇ ਫੁੱਟਬਾਲ ਖਿਡਾਰੀ ਦੀ ਸਪੋਰਟਸ ਇੰਜਰੀ ਸਰਜਰੀ ਸਫਲਤਾਪੂਰਵਕ ਕਰਕੇ ਮੁੜ ਖੇਡਣ ਦੇ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।