04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-10-2026

ਪੰਜਾਬ ਬਚਾਓ ਰੈਲੀ ਤਹਿਤ ਸੁਖਬੀਰ ਸਿੰਘ ਬਾਦਲ ਦੀ ਅਮਰਗੜ੍ਹ ਵਿਖੇ ਆਮਦ ਅੱਜ ਖਾਨਪੁਰ ਦੀ ਅਨਾਜ ਮੰਡੀ ਵਿੱਚ ਇਤਿਹਾਸਿਕ ਇਕੱਠ ਹੋਵੇਗਾ - ਜੱਸੀ ਮੰਨਵੀ

ਕੁੱਪ ਕਲਾਂ , 3 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਬਚਾਓ ਰੈਲੀਆਂ ਜਿੱਥੇ ਪੰਜਾਬ ਦੇ ਹੋਰਨਾਂ ਹਲਕਿਆਂ ਵਿੱਚ ਕੀਤੀਆਂ ਗਈਆਂ, ਉੱਥੇ ਹੀ 4 ਅਕਤੂਬਰ ਦਿਨ ਐਤਵਾਰ ਨੂੰ ਖੰਨਾ ਮਲੇਰਕੋਟਲਾ ਸੜਕ ਉੱਤੇ ਸਥਿਤ ਪਿੰਡ ਖਾਨਪੁਰ ਦੀ ਅਨਾਜ ਮੰਡੀ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਅਮਰਗੜ੍ਹ ਦੀ ਰੈਲੀ ਨੂੰ ਸੰਬੋਧਨ ਕਰਨਗੇ । ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਦੀ ਅਗਵਾਈ ਹੇਠ ਹੋ ਰਹੀ ਇਸ ਰੈਲੀ ਸਬੰਧੀ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸਨ ਤਾਂ ਜੋ ਰੈਲੀ ਲਈ ਵੱਧ ਤੋਂ ਵੱਧ ਇਕੱਠ ਜੋੜਿਆ ਜਾ ਸਕੇ ।

ਅਜੀਤ ਡੈਸਕ 04-10-2026
ਕੁੱਪ ਕਲਾਂ , 3 ਅਕਤੂਬਰ (ਸੁਖਜਿੰਦਰ ਸਿੰਘ ਝੱਲ) - ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਪੰਜਾਬ ਬਚਾਓ ਰੈਲੀਆਂ ਜਿੱਥੇ ਪੰਜਾਬ ਦੇ ਹੋਰਨਾਂ ਹਲਕਿਆਂ ਵਿੱਚ ਕੀਤੀਆਂ ਗਈਆਂ, ਉੱਥੇ ਹੀ 4 ਅਕਤੂਬਰ ਦਿਨ ਐਤਵਾਰ ਨੂੰ ਖੰਨਾ ਮਲੇਰਕੋਟਲਾ ਸੜਕ ਉੱਤੇ ਸਥਿਤ ਪਿੰਡ ਖਾਨਪੁਰ ਦੀ ਅਨਾਜ ਮੰਡੀ ਵਿਖੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਲਕਾ ਅਮਰਗੜ੍ਹ ਦੀ ਰੈਲੀ ਨੂੰ ਸੰਬੋਧਨ ਕਰਨਗੇ । ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਦੀ ਅਗਵਾਈ ਹੇਠ ਹੋ ਰਹੀ ਇਸ ਰੈਲੀ ਸਬੰਧੀ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਕੀਤੀਆਂ ਜਾ ਰਹੀਆਂ ਸਨ ਤਾਂ ਜੋ ਰੈਲੀ ਲਈ ਵੱਧ ਤੋਂ ਵੱਧ ਇਕੱਠ ਜੋੜਿਆ ਜਾ ਸਕੇ । ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵੀਰ ਸਿੰਘ ਜੱਸੀ ਮੰਨਵੀ ਨੇ ਆਖਿਆ ਕਿ ਖਾਨਪੁਰ ਦੀ ਅਨਾਜ ਮੰਡੀ ਵਿਖੇ ਰੱਖੀ ਇਸ ਪੰਜਾਬ ਬਚਾਓ ਰੈਲੀ ਅੰਦਰ ਇੱਕ ਵੱਡਾ ਇਕੱਠ ਹੋਵੇਗਾ ਜੋ ਵਿਧਾਨ ਸਭਾ ਦੀ ਆਗਾਮੀ ਚੋਣ ਲਈ ਆਗਾਜ਼ ਦਾ ਬਿਗਲ ਵਜਾਏਗਾ । ਇਸ ਮੌਕੇ ਮਨਸ਼ਾਂਤ ਸਿੰਘ ਢੀਂਡਸਾ ਜਲਾਲਗੜ੍ਹ, ਸਾਬਕਾ ਸਰਪੰਚ ਗੁਰਮੇਲ ਸਿੰਘ ਮੇਲੀ ਮੰਨਵੀ, ਸਾਬਕਾ ਸਰਪੰਚ ਰਾਮ ਸਿੰਘ ਮੰਨਵੀ, ਸਾਬਕਾ ਸਰਪੰਚ ਗੁਰਿੰਦਰ ਸਿੰਘ ਬੂਲਾਪੁਰ, ਅਵਤਾਰ ਸਿੰਘ ਝੱਲ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪਾਵਰਕਾਮ ਵਲੋਂ ਖੇਤੀਬਾੜੀ ਟਿਊਬਵੈੱਲਾਂ ਦੇ ਲੋਡ ਵਧਾਉਣ ਲਈ ਵੀ.ਡੀ.ਐੱਸ. ਸਕੀਮ ਸ਼ੁਰੂ ਅਗਲੀ ਖ਼ਬਰ ਸੱਪ ਦੇ ਡੰਗ ਨਾਲ ਮਜ਼ਦੂਰ ਔਰਤ ਦੀ ਇਲਾਜ ਦੌਰਾਨ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।