30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਤਰਕਸ਼ੀਲ ਸੁਸਾਇਟੀ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਚਾਰ ਚਰਚਾ

ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ, ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿਚਾਰ ਚਰਚਾ ਦਾ ਵਿਸ਼ਾ ਵਾਸਤੂਸ਼ਾਸਤਰ, ਜੋਤਿਸ਼ ਹਸਤ ਰੇਖਾ, ਰਾਸ਼ੀਫਲ ਅਤੇ ਮੰਗਲੀਕ ਦੋਸ਼ ਬਾਰੇ ਅੰਧਵਿਸ਼ਵਾਸ, ਵਹਿਮ ਭਰਮ ਤੇ ਰੂੜ੍ਹੀਵਾਦੀ ਵਿਚਾਰ ਸਨ ਤੇ ਇਨ੍ਹਾਂ ਬਾਰੇ ਵਿਚਾਰ ਤੇ ਸਵਾਲ ਜਵਾਬ ਸੈਸ਼ਨ ਸੀ।

ਵਿਚਾਰ ਚਰਚਾ ’ਚ ਸ਼ਾਮਿਲ ਵੱਖ-ਵੱਖ ਜਥੇਬੰਦੀਆਂ ਦੇ ਆਗੂ । ਤਸਵੀਰ – ਮੁਕੇਸ਼ ਕੁਮਾਰ 30-09-2026
ਸੰਗਰੂਰ, 29 ਸਤੰਬਰ (ਧੀਰਜ ਪਸ਼ੌਰੀਆ)- ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ, ਇੱਕ ਵਿਸ਼ੇਸ਼ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਵਿਚਾਰ ਚਰਚਾ ਦਾ ਵਿਸ਼ਾ ਵਾਸਤੂਸ਼ਾਸਤਰ, ਜੋਤਿਸ਼ ਹਸਤ ਰੇਖਾ, ਰਾਸ਼ੀਫਲ ਅਤੇ ਮੰਗਲੀਕ ਦੋਸ਼ ਬਾਰੇ ਅੰਧਵਿਸ਼ਵਾਸ, ਵਹਿਮ ਭਰਮ ਤੇ ਰੂੜ੍ਹੀਵਾਦੀ ਵਿਚਾਰ ਸਨ ਤੇ ਇਨ੍ਹਾਂ ਬਾਰੇ ਵਿਚਾਰ ਤੇ ਸਵਾਲ ਜਵਾਬ ਸੈਸ਼ਨ ਸੀ। ਮੁੱਖ ਬੁਲਾਰੇ ਤਰਕਸ਼ੀਲ ਆਗੂ ਮਾਸਟਰ ਸੁਰਜੀਤ ਸਿੰਘ ਦੋਧਰ ਨੇ ਆਪਣੇ ਵਿਚਾਰ ਸਾਂਝੇ ਕਰਦਿਆ ਂ ਕਿਹਾ ਕਿ ਵਾਸਤੂ ਸ਼ਾਸਤਰ, ਜੋਤਿਸ਼, ਗ੍ਰਹਿ ਚਾਲ, ਤਾਰੇ, ਰਾਸ਼ੀਆਂ ਦਾ ਮਨੁੱਖੀ ਜੀਵਨ, ਵਿਆਹ-ਸ਼ਾਦੀ, ਨੌਕਰੀ ਜਾਂ ਕਾਰੋਬਾਰ ਨਾਲ ਕੋਈ ਵਿਗਿਆਨਕ ਸਬੰਧ ਨਹੀਂ ਹੈ। ਵਾਸਤੂ, ਹਸਤ ਰੇਖਾ ਅਤੇ ਮੰਗਲੀਕ ਦੋਸ਼ ਦੇ ਨਾਂ ‘ਤੇ ਲੋਕਾਂ ਨੂੰ ਡਰਾ ਕੇ ਲੁੱਟਿਆ ਜਾ ਰਿਹਾ ਹੈ। ਉਨ੍ਹਾਂ ਨੇ ਵਿਗਿਆਨਕ ਤੱਥਾਂ ਅਤੇ ਉਦਾਹਰਨਾਂ ਨਾਲ ਸਾਬਤ ਕੀਤਾ ਕਿ ਇਹ ਸਭ ਅੰਧਵਿਸ਼ਵਾਸ ਹਨ, ਜੋ ਮਨੁੱਖ ਨੂੰ ਡਰਪੋਕ ਅਤੇ ਲਾਚਾਰ ਬਣਾਉਂਦੇ ਹਨ। ਮਾਸਟਰ ਪਰਮਵੇਦ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਨੇ ਖ਼ੁਦ ‘ਮੈਂ ਨਾਸਤਿਕ ਕਿਉਂ ਹਾਂ’ ਲਿਖ ਕੇ ਵਿਗਿਆਨਕ ਸੋਚ ਦੀ ਗੱਲ ਕੀਤੀ ਸੀ, ਸੋ ਸਾਨੂੰ ਉਨ੍ਹਾਂ ਦੇ ਵਿਚਾਰਾਂ ਨੂੰ ਅਪਣਾਉਣਾ ਚਾਹੀਦਾ ਹੈ। ਸਵਾਲ ਜਵਾਬ ਸੈਸ਼ਨ ਵਿੱਚ ਜਮਹੂਰੀ ਅਧਿਕਾਰ ਸਭਾ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਜਗਜੀਤ ਭੁਟਾਲ, ਲੇਖਕ ਚਰਨਜੀਤ ਸਿੰਘ ਮੀਂਮਸਾ, ਪੈਨਸ਼ਨਰਜ਼ ਵਲੋਂ ਬੀ.ਐਸ. ਸੋਢੀ, ਜੈ ਸਿੰਘ, ਚੰਨੋ ਇਕਾਈ ਤੋਂ ਤਰਸੇਮ ਸਿੰਘ, ਸੁਖਪਾਲ ਸਿੰਘ, ਚਰਨਜੀਤ ਪਟਵਾਰੀ, ਜਸਪਾਲ ਜੀ ਸਮੇਤ ਵੱਡੀ ਗਿਣਤੀ ਵਿੱਚ ਪੈਨਸ਼ਨਰਜ਼, ਅਧਿਆਪਕ, ਨੌਜਵਾਨ ਅਤੇ ਔਰਤਾਂ ਨੇ ਭਾਗ ਲਿਆ। ਅੰਤ ’ਚ ਇਕਾਈ ਸੰਗਰੂਰ ਦੇ ਆਗੂਆਂ ਮਾਸਟਰ ਪਰਮਵੇਦ, ਸੀਤਾ ਰਾਮ, ਗੁਰਦੀਪ ਸਿੰਘ ਲਹਿਰਾ, ਪ੍ਰਗਟ ਸਿੰਘ, ਗੋਪਾਲ, ਦਰਸ਼ਨ ਖਾਈ ਬਲਰਾਜ ਲਹਿਰਾ, ਲਛਮਣ ਸਿੰਘ, ਵਰਿੰਦਰ ਕੁਮਾਰ, ਪਰਮਜੀਤ ਕੌਰ, ਇਕਬਾਲ ਕੌਰ, ਸੁਨੀਤਾ ਰਾਣੀ, ਸੀਤਾ ਦੇਵੀ, ਪਰਮਿੰਦਰ ਸਿੰਘ, ਰਾਮਸਰੂਪ, ਰਮੇਸ਼ ਭਵਾਨੀਗੜ੍ਹ ਸੁਖਦੇਵ ਸਿੰਘ ਕਿਸ਼ਨਗੜ੍ਹ, ਅਮਰੀਕ ਸਿੰਘ ਖੋਖਰ, ਸੁਖਵਿੰਦਰ ਸਿੰਘ, ਪ੍ਰਹਲਾਦ ਸਿੰਘ, ਹੇਮਰਾਜ ਸਮੇਤ ਸਾਰੇ ਤਰਕਸ਼ੀਲ ਮੈਂਬਰਾਂ ਨੇ ਆਏ ਹੋਏ ਸਾਰੇ ਸਰੋਤਿਆਂ ਅਤੇ ਮਾਸਟਰ ਸੁਰਜੀਤ ਸਿੰਘ ਦੋਧਰ ਦਾ ਧੰਨਵਾਦ ਕੀਤਾ।
ਪਿਛਲੀ ਖ਼ਬਰ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਖ਼ਾਲਸਾ ਕਾਲਜ ਸੰਦੌੜ ਵਿਖੇ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।