22-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਜਾਗੋ ਇੰਟਰਨੈਸ਼ਨਲ ਡਾ. ਸੁਰਿੰਦਰ ਕਾਹਲੋਂ ਵਿਸ਼ੇਸ਼ ਅੰਕ ਲੋਕ ਅਰਪਣ ਗੁਲਜ਼ਾਰ ਅਤੇ ਬਿਕਰਮਜੀਤ ਕੇਸ ਵੀ ਸੀ. ਬੀ. ਆਈ. ਨੂੰ ਸੌਂਪਣ ਦੀ ਭਾਜਪਾ ਨੇ ਕੀਤੀ ਮੰਗ

ਸੰਗਰੂਰ, 21 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)- ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਮਾਜਿਕ ਸੰਦਰਭਾਂ ਬਾਰੇ ਬਾਹਰਮੁਖੀ ਪਹੁੰਚ ਰੱਖਦੇ ਪਰਚੇ ‘ਜਾਗੋ ਇੰਟਰਨੈਸ਼ਨਲ’ ਦਾ ਡਾ. ਸੁਰਿੰਦਰ ਕਾਹਲੋਂ ਵਿਸ਼ੇਸ਼ ਅੰਕ ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਸਥਾਨਕ ਮਾਨ ਹਾਊਸ ਸੰਗਰੂਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਣ ਕੀਤਾ ਗਿਆ।

ਪੁਸਤਕ ਨੂੰ ਲੋਕ ਅਰਪਣ ਕਰਦੇ ਹੋਏ । ਤਸਵੀਰ : ਮੁਕੇਸ਼ ਕੁਮਾਰ 22-10-2026
ਸੰਗਰੂਰ, 21 ਅਕਤੂਬਰ (ਸੁਖਵਿੰਦਰ ਸਿੰਘ ਫੁੱਲ)- ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿਤ, ਸੱਭਿਆਚਾਰ ਅਤੇ ਸਮਾਜਿਕ ਸੰਦਰਭਾਂ ਬਾਰੇ ਬਾਹਰਮੁਖੀ ਪਹੁੰਚ ਰੱਖਦੇ ਪਰਚੇ ‘ਜਾਗੋ ਇੰਟਰਨੈਸ਼ਨਲ’ ਦਾ ਡਾ. ਸੁਰਿੰਦਰ ਕਾਹਲੋਂ ਵਿਸ਼ੇਸ਼ ਅੰਕ ਪੰਜਾਬੀ ਸਾਹਿਤ ਸਭਾ ਸੰਗਰੂਰ ਵਲੋਂ ਸਥਾਨਕ ਮਾਨ ਹਾਊਸ ਸੰਗਰੂਰ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਲੋਕ ਅਰਪਣ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾ. ਤੇਜਵੰਤ ਮਾਨ ਸਾਹਿਤ ਰਤਨ, ਮੁੱਖ ਮਹਿਮਾਨ ਸੁਰਿੰਦਰ ਕਾਹਲੋਂ ਉਚੇਚਾ ਗੁਰਦਾਸਪੁਰ ਤੋਂ ਆਏ। ਵਿਸ਼ੇਸ਼ ਮਹਿਮਾਨ ਪ੍ਰੀਤਮ ਸਿੰਘ ਜੌਹਲ ਏ.ਡੀ.ਸੀ. (ਰਿ.) ਤੇ ਮਨਭਾਵਨ ਕਾਹਲੋਂ ਗੁਰਦਾਸਪੁਰ ਸਨ। ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਡਾ . ਭਗਵੰਤ ਸਿੰਘ ਸ਼ਾਮਿਲ ਹੋਏ। ਇਸ ਵੱਡ-ਅਕਾਰੀ ਅੰਕ ਵਿੱਚ ਡਾ. ਸੁਰਿੰਦਰ ਕਾਹਲੋਂ ਦੀ ਸਿਰਜਣਾ ਦੇ ਹਰ ਪੱਖ ਦਾ ਗੰਭੀਰ ਵਿਸ਼ਲੇਸ਼ਣ ਕਰਦੇ ਚਾਰ ਦਰਜਨ ਤੋਂ ਵੱਧ ਵਿਦਵਾਨਾਂ ਦੇ ਖੋਜ ਪੱਤਰ ਸ਼ਾਮਿਲ ਹਨ। ਡਾ. ਤੇਜਵੰਤ ਮਾਨ ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਕਿਹਾ ਕਿ ‘ਜਿੱਥੇ ਗਿਆਨ ਨੂੰ ਵੰਡਣਾ ਪੁਰਸ਼ਾਰਥ ਕਾਰਜ ਹੈ, ਉਥੇ ਪੁਸਤਕਾਂ ਦਾ ਲਾਇਬ੍ਰੇਰੀਆਂ ਵਿੱਚ ਪਹੁੰਚਣਾ ਬਹੁਤ ਜਰੂਰੀ ਹੈ। ਡਾ. ਕਾਹਲੋਂ ਅੱਧੀ ਸਦੀ ਤੋਂ ਪੁਸਤਕਾਂ ਦੇ ਰਾਹੀਂ ਗਿਆਨ ਦਾ ਚਾਨਣ ਫੈਲਾਅ ਰਹੇ ਹਨ ਅਤੇ ਜਾਗੋ ਇੰਟਰਨੈਸ਼ਨਲ ਪਿਛਲੇ 20 ਸਾਲਾਂ ਤੋਂ ਪ੍ਰਤੀਬੱਧਤਾ ਸਹਿਤ ਪੰਜਾਬੀ ਭਾਸ਼ਾ ਤੇ ਸਾਹਿਤ ਦਾ ਪ੍ਰਚਾਰ ਕਰ ਰਿਹਾ ਹੈ।’ ਡਾ. ਕਾਹਲੋਂ ਨੇ ਆਪਣੇ ਭਾਵ ਪ੍ਰਗਟ ਕਰਦੇ ਹੋਏ ਕਿਹਾ ਕਿ ਜਾਗੋ ਵਰਗੇ ਮਿਆਰੀ ਪਰਚੇ ਦਾ ਵਿਸ਼ੇਸ਼ ਅੰਕ ਉਨ੍ਹਾਂ ਦੀ ਜਿੰਦਗੀ ਦਾ ਹਾਸਿਲ ਪੱਖ ਹੈ। ਡਾ. ਪ੍ਰੀਤਮ ਸਿੰਘ ਜੌਹਲ, ਮਨਭਾਵਨ ਕਾਹਲੋਂ, ਡਾ. ਭਗਵੰਤ ਸਿੰਘ, ਨਿਹਾਲ ਸਿੰਘ ਮਾਨ ਨੇ ਆਪਣ ਵਿਚਾਰ ਪੇਸ਼ ਕੀਤੇ। ਬਲਜਿੰਦਰ ਈਲਵਾਲ, ਜਗਦੀਪ ਗੁੱਜਰਾਂ, ਅਨੋਖ ਸਿੰਘ ਵਿਰਕ ਨੇ ਅਮਰ ਗਰਗ ਕਲਮਦਾਨ ਨੇ ਭਾਵਪੂਰਤ ਰਚਨਾਵਾਂ ਦੇ ਹਵਾਲੇ ਨਾਲ ਪਰਚੇ ਬਾਰੇ ਵਿਚਾਰ ਪੇਸ਼ ਕੀਤੇ। ਗੁਰਨਾਮ ਸਿੰਘ ਨੇ ਮੰਚ ਸੰਚਾਲਨਾ ਕੀਤੀ ਅਤੇ ਅਨੋਖ ਸਿੰਘ ਵਿਰਕ ਨੇ ਧੰਨਵਾਦੀ ਮਤਾ ਪੇਸ਼ ਕੀਤਾ। ਇਸ ਮੌਕੇ ਤੇ ਜਗਦੀਪ ਸਿੰਘ ਡਾ. ਰਾਜੀਵ ਪੁਰੀ ਅਵਤਾਰ ਸਿੰਘ, ਸੰਦੀਪ, ਚਰਨਜੀਤ ਸਿੰਘ, ਹਰਵਿੰਦਰ ਸਿੰਘ, ਦੀਪਕ ਕੁਮਾਰ, ਰਾਜ ਕੁਮਾਰ, ਗੁਰਜੰਟ ਸਿੰਘ, ਹਰਪਾਲ ਸਿੰਘ ਅਨੇਕਾਂ ਚਿੰਤਕ ਹਾਜਰ ਸਨ। ਡਾ. ਤੇਜਵੰਤ ਮਾਨ ਤੇ ਡਾ. ਸੁਰਿੰਦਰ ਕਾਹਲੋਂ ਤੇ ਸਾਹਿਤਕਾਰਾਂ ਦਾ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਦੂਨ ਇੰਟਰਨੈਸ਼ਨਲ ਸਕੂਲ ’ਚ ਮਨਾਇਆ ਦੁਸਹਿਰਾ ਅਗਲੀ ਖ਼ਬਰ ਮੁਫ਼ਤ ਮੈਡੀਕਲ ਜਾਂਚ ਕੈਂਪ ਲਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।